(ਸਮਾਜ ਵੀਕਲੀ)
ਪਹੁ ਫੁੱਟੀ ਤੇ ਨਵਾਂ ਸਵੇਰਾ ਹੋਇਆ ਏ,
ਬੀਤੀ ਕਾਲੀ ਰਾਤ,ਸਵੇਰਾ ਹੋਇਆ ਏ।
ਚਾਨਣ- ਰਿਸ਼ਮਾਂ ਬਰਸਣ ਦੇ ਤੂੰ ਰੂਹ ਅੰਦਰ,
ਕਿਉ ਸੱਧਰਾਂ, ਚਾਵਾਂ ਦਾ ਬੂਹਾ ਢੋਇਆ ਏ।
ਮਿਰਗ ਕਸਤੂਰੀ ਮਹਿਕੇ ,ਕਿਧਰੇ ਅੰਦਰ ਹੀ,
ਕਿਉ ਭਟਕਣ ਨੇ ਘੇਰਾ ਘੱਤਿਆ ਹੋਇਆ ਏ।
ਦੇਵ-ਦੂਤ ਨਾ ਉਤਰਨ ਅਰਸ਼ੀ ਨਗਰੀ ਚੋ,
ਜਦ ਵੀ ਹੋਇਆ, ਅੰਦਰੋਂ ਈ ਚਾਨਣ ਹੋਇਆ ਏ।
ਕਦਮਾਂ ਦੇ ਵਿੱਚ ਮੰਜ਼ਿਲ,ਹਿੰਮਤਾਂ ਵਾਲਿਆਂ ਦੇ,
ਬੇਹਿੰਮਤਿਆਂ ਦਾ ਰੱਬ ਕਦੇ ਨਾ ਹੋਇਆ ਏ।
ਸੋਚਾਂ ਨੂੰ ਚਾੜ ਸਾਣ ਤੇ,ਜਰਾ ਕੁ ਤਿੱਖਾ ਕਰ,
ਕੱਢ ਹਥਿਆਰ ਜੋ ਕਿਤੇ ਲੁਕਾਇਆ ਹੋਇਆ ਏ।
ਜਿੰਦਾ ਰੱਖ ਜ਼ਮੀਰ,ਹੱਕ ਦੇ ਨਾਲ ਤਾਂ ਖੜ੍ਹ,
ਬਿਨਾਂ ਸੀਸ ਧੜਾਂ ਹਨੇਰਾ ਢੋਇਆ ਏ।
ਮੌਕਾ-ਪ੍ਰਸਤਾਂ, ਖੁਦਗਰਜਾਂ ਤੋਂ ਦਿਸ਼ਾ -ਨਿਰਦੇਸ਼ ਭਾਲੇ,
ਇਹਨਾਂ ਵਿਚਲਾ ਬੰਦਾ ਕੱਦ ਦਾ ਮੋਇਆ ਏ।
ਸੱਜਣ, ਠੱਗ ਤੇ ਚੋਰ ਉਚੱਕੇ ਰਲੇ ਸਾਰੇ,
ਭਾਗੋਆਂ ਰੱਤ ਪੀ ਸਾਰਾ ਈ ਅੰਬਰ ਕੋਹਿਆ ਏ।
ਆਸ ਨਾ ਛੱਡ ਤੂੰ ਚੰਗੇ ਦਿਨ ਵੀ ਆਵਣਗੇ,
ਹਨੇਰੇ ਦੀ ਹਿੱਕ ਚੀਰ ਉਜਾਲਾ ਹੋਇਆ ਏ।
ਸਤਨਾਮ ਕੌਰ ਤੁਗਲਵਾਲਾ
ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly
https://play.google.com/store/apps/details?id=in.yourhost.samajweekly