ਨਵਾਂ -ਸਵੇਰਾ

ਤਰਸੇਮ ਸਹਿਗਲ 

(ਸਮਾਜ ਵੀਕਲੀ)

ਲਾਹ ਸੁੱਟਣੀ ਚਾਦਰ ਨ੍ਹੇਰੇ ਦੀ ,
ਉਡੀਕ ਹੈ ਨਵੇਂ ਸਵੇਰੇ ਦੀ।

ਕੰਡਿਆਂ ਉਤੇ ਤੁਰ-ਤੁਰ ਕੇ ,
ਭਾਵੇਂ ਪੈਰ ਲਹੂ ਲੁਹਾਨ ਹੋਣ।
ਅਸ਼ੀਂ ਹਿੰਮਤ ਹਾਰ ਕੇ ਨਾ ਬਹੀਏ ,
ਸਾਡੇ ਹੋਂਸਲੇ ਹੋਰ ਜੁਆਨ ਹੋਣ।
ਅਸ਼ੀਂ ਨਾਲ ਹਿੰਮਤ ਦੇ ਤੁਰਦੇ ਹਾਂ ,
ਪੰਡ ਸੁੱਟ ਕੇ ਝਗੜੇ -ਝੇੜੇ ਦੀ।
ਲਾਹ ਸੁੱਟਣੀ ਚਾਦਰ ਨ੍ਹੇਰੇ ਦੀ।

ਆਪਾਂ ਲੈ ਕਿਰਨ ਇਕ ਚਾਨਣ ਦੀ ,
ਇਹ ਧਰਤ ਸਾਰੀ ਰੁਸ਼ਨਾ ਦੇਣੀ।
ਹਰ ਇਕ ਦੇਸ਼ ਦੇ ਵਾਸੀ ਨੂੰ ,
ਇਕ ਨਵੀ ਸਵੇਰ ਵਿਖਾ ਦੇਣੀ।
ਰੋਕ ਸਕੇ ਤਾਂ ਰੋਕ ਲਏ ,
ਪਰ ਐਨੀ ਹਿੰਮਤ ਕਿਹੜੇ ਦੀ।
ਲਾਹ ਸੁੱਟਣੀ ਚਾਦਰ ਨ੍ਹੇਰੇ ਦੀ ,
ਉਡੀਕ ਹੈ ਨਵੇਂ ਸਵੇਰੇ ਦੀ।

ਤਰਸੇਮ ਸਹਿਗਲ
93578-96207

‘ਸਮਾਜ ਵੀਕਲੀ’ ਐਪ ਡਾਊਨ ਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly

Previous articleਰੁੱਖ ਲਗਾਓ
Next articleਕਲਮ ਦੀ ਜਿੱਤ