ਨਵੀਂ ਜ਼ਿੰਦਗੀ,,

ਖ਼ੁਸ਼ ਧਾਲੀਵਾਲ

(ਸਮਾਜ ਵੀਕਲੀ)

ਮਾਪੇ ਲੱਭਦੇ ਕੁੜੀਆਂ ਲਈ ਵਰ ਚੰਗੇ ,
ਕਿਸਮਤ ਚੰਗੀ ਵੇਖ ਪਾਉਂਦੇ ਪੱਲੇ ,

ਕੁਝ ਗਲਤੀਆਂ ਕਰ,
ਬਣਾ ਲੈਂਦੀਆਂ ਭਾਗ ਮੰਦੇ,

ਰੋਲ ਦਿੱਤਾ ਬੁਢਾਪਾ ਮਾਪਿਆਂ ਦਾ,
ਸ਼ਰਮਾਂ ਲਾਹ ਦੁਪੱਟੇ ਕਿੱਲੀ ਟੰਗੇ,

ਅਖ਼ਬਾਰ ਦੀ ਖ਼ਬਰ ਬਣ ਗਈ,
ਕੌਣ ਮੰਦੇ ਕੌਣ ਚੰਗੇ,

ਕੋਸਣ ਆਪਣੀ ਕਿਸਮਤ ਨੂੰ ,
ਵੀਹ ਬਾਈ ਲੱਖ ਨਾਲ ਦੁਪੱਟੇ ਰੰਗੇ,

ਹੂੰਝ ਆਪਣੀ ਕਿਸਮਤ ਦੀ ਕਮਾਈ ਨੂੰ,
ਮੁੰਡੇ ਗਲ ਫਾਹਾ ਟੰਗੇ,

ਉਤਰਦਿਆਂ ਏਅਰਪੋਰਟ ਤੋਂ ,
ਸ਼ਰਾਬੀ ਲੋਰ ਵਿੱਚ ਰੰਗੇ,

ਸਭ ਕੁਝ ਭੁੱਲ ਜਾਂਦੀਆਂ ਨੇ,
ਕੌਣ ਮੰਦੇ ਕੌਣ ਚੰਗੇ ,
ਮਾਪੇ ਲੱਭਦੇ ਕੁੜੀਆਂ ਲਈ ਵਰ ਚੰਗੇ ।

ਖ਼ੁਸ਼ ਧਾਲੀਵਾਲ

 

 

‘ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly

Previous articleਰਾਜਨੀਤੀ ਦਾ ਸਿਸਟਮ ਬਦਲੋ
Next articleਰਸੋਈ