(ਸਮਾਜ ਵੀਕਲੀ)
ਨਾ ਤਾਂ ਕਾਨੂੰਨ ਬਣਾਉਂਣ ਵੇਲ਼ੇ ਹੀ ,
ਸਹੀ ਤਰੀਕਾ ਸੀ ਅਪਣਾਇਆ ।
ਨਾ ਹੀ ਲਾਗੂ ਕਰਨ ਤੋਂ ਪਹਿਲਾਂ ,
ਲੋਕਾਂ ਨੂੰ ਕੁੱਝ ਵੀ ਸਮਝਾਇਆ ।
ਹਾਥੀ ਦੇ ਦੰਦ ਦਿਸਦੇ ਹੋਰ ਨੇ ,
ਖਾਣ ਵਾਲ਼ੇ ਦੰਦ ਹੋਰ ਹੁੰਦੇ ਨੇ ;
ਖੋਹ ਸਾਰੇ ਅਧਿਕਾਰ ਪਹਿਲਾਂ ਹੀ ,
ਭੀਖ ਮੰਗਣ ਰਾਜਾਂ ਨੂੰ ਲਾਇਆ ।
ਡੁੱਲ੍ਹੇ ਬੇਰਾਂ ਦਾ ਕੁੱਝ ‘ਨੀਂ ਵਿਗੜਿਆ,
ਹਾਲੇ ਵੀ ਚਰਚਾ ਕਰਵਾਅ ਲਓ ;
ਅਸਲੀ ਨਿਤਾਰਾ ਹੋ ਜਾਵੇ ਕਿ ,
ਕੀ ਲਿਖਿਐ ਕੀ ਕੁੱਝ ਹੈ ਛੁਪਾਇਆ।
ਉਂਜ ਭਾਵੇਂ ਸੰਵਿਧਾਨ ਹੈ ਕਹਿੰਦਾ ,
ਰਾਜਾ ਰੰਕ ਹਨ ਇੱਕ ਬਰਾਬਰ ;
ਐਪਰ ਅਮਲੀ ਰੂਪ ‘ਚ ਏਦਾਂ ,
ਵੇਖਣ ਵਿੱਚ ਕਦੇ ‘ਨੀਂ ਆਇਆ ।
ਮੂਲ ਚੰਦ ਸ਼ਰਮਾ ਪ੍ਰਧਾਨ ,
ਪੰਜਾਬੀ ਸਾਹਿਤ ਸਭਾ ਧੂਰੀ ਜਿਲ੍ਹਾ ਸੰਗਰੂਰ ।
148024