(ਸਮਾਜ ਵੀਕਲੀ)
ਹੁਣ ਨਵਾਂ ਜ਼ਮਾਨਾ ਆ ਗਿਆ
ਸਭ ਦੇ ਦਿਮਾਗ ਤੇ ਛਾ ਗਿਆ
ਬੰਦੇ ਨੂੰ ਮਸ਼ੀਨ ਬਣਾ ਗਿਆ
ਇਨਸਾਨੀ ਦਿਮਾਗ ਖਾ ਗਿਆ
ਸਭ ਸਬੰਧ ਮੋਬਾਈਲ ਖਾ ਗਿਆ
ਬਸ ਆਪਣੇ ਪਿੱਛੇ ਲਾ ਗਿਆ
ਨਾ ਰਹੀ ਲੋੜ ਰਿਸ਼ਤਿਆਂ ਦੀ
ਮਸ਼ੀਨਾਂ ਨਾਲ ਰਿਸ਼ਤਾ ਬਣਾ ਗਿਆ
ਇਨਸਾਨੀ ਭਾਵਨਾਵਾਂ ਵੀ ਖਾ ਗਿਆ
ਕੋਠੀਆਂ ਕਾਰਾਂ ਵਿੱਚ ਬੰਦਾ ਸਮਾ ਗਿਆ
ਬੰਦਾ ਫੋਕੀ ਤਰੱਕੀ ਪਾ ਗਿਆ
ਇਹ ਕਿਹੋ ਜਿਹਾ ਸਮਾਂ ਆ ਗਿਆ
ਹੁਣ ਨਹੀਂ ਮੁੜਦਾ ਪਿੱਛੇ ਇਹ
ਇਹ ਤਾਂ ਦਿਮਾਗ ‘ ਚ ਪੈਸਾ ਵਸਾ ਗਿਆ
ਜਦ ਲੋੜ ਪਈ ਇਨਸਾਨਾਂ ਦੀ
ਧਰਮਿੰਦਰ ਮਸ਼ੀਨੀ ਬੰਦਾ ਪਛਤਾ ਰਿਹਾ।
ਧਰਮਿੰਦਰ ਸਿੰਘ ਮੁੱਲਾਂਪੁਰੀ
987200461
‘ਸਮਾਜਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly