ਜ਼ਿਲਾ ਪੱਧਰੀ ਬਾਲ ਦਿਵਸ ਸਮਾਗਮ ਮੌਕੇ ਹੁਸੈਨਪੁਰ ਸਕੂਲ ਦਾ ਮੈਗਜ਼ੀਨ ਕੀਤਾ ਰਲੀਜ਼ ਅਤੇ ਦਾਖਲਾ ਮੁਹਿੰਮ ਦਾ ਅਗਾਜ਼

ਜ਼ਿਲਾ ਪੱਧਰੀ ਕਵਿਤਾ ਉਚਾਰਣ ਮੁਕਾਬਲੇ „ਚ ਫਗਵਾੜਾ ਕੰਨਿਆ ਸਕੂਲ ਮੋਹਰੀ ਰਿਹਾ

ਕਪੂਰਥਲਾ (ਸਮਾਜ ਵੀਕਲੀ) ( ਕੌੜਾ )-ਸਾਹਿਤਕ ਰਚਨਾਵਾਂ ਵਿੱਚ ਕਵੀ ਆਪਣੇ ਅਚੇਤ ਮਨ ਦੀਆਂ ਲਹਿਰਾਂ ਅਤੇ ਕੋਮਲ ਭਾਵਾਂ ਨੂੰ ਸ਼ਬਦਾਂ ਰਾਹੀ ਕਵਿਤਾ ਵਿੱਚ ਢਾਲਦਾ ਹੈ , ਇਸੇ ਲਈ ਇਹ ਸਾਡੇ ਮਨਾਂ ਨੂੰ ਛੂੰਹਦੀ ਹੈ, ਇਹ ਵਿਚਾਰ ਜ਼ਿਲਾ ਸਿੱਖਿਆ ਅਧਿਕਾਰੀ
ਬਿਕਰਮਜੀਤ ਸਿੰਘ ਥਿੰਦ ਸਟੇਟ ਅਵਾਰਡੀ ਨੇ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਹੁਸੈਨਪੁਰ ਆਰ ਸੀ ਐਫ ਵਿਖੇ ਸੰਪੰਨ ਹੋਏ।ਜ਼ਿਲਾ ਪੱਧਰੀ ਕਵਿਤਾ ਉਚਾਰਣ ਮੁਕਾਬਲੇ ਦੌਰਾਨ ਕਹੇ। ਜ਼ਿਲਾ ਕੋਆਰਡੀਨੇਟਰ ਐਕਟੀਵਿਟੀਜ਼ ਸੁਨੀਲ ਬਜਾਜ ਅਤੇ ਡੀਐਮ ਅੰਗਰੇਜ਼ੀ ਇੰਦਰਜੀਤ ਸਿੰਘ ਕਾਂਜਲੀ ਨੇ ਦੱਸਿਆ ਕਿ ਸਿੱਖਿਆ ਵਿਭਾਗ ਦੀਆਂ ਹਦਾਇਤਾਂ ਅਨੁਸਾਰ ਗਿਆਰਵੀਂ ਅਤੇ ਬਾਰਵੀਂ ਜਮਾਤ ਦੇ ਵਿਿਦਆਰਥੀਆਂ ਦੇ ਬਲਾਕ ਪੱਧਰੀ ਅੰਗਰੇਜ਼ੀ ਕਵਿਤਾ ਉਚਾਰਣ ਮੁਕਾਬਲੇ ਵਿੱਚ ਪਹਿਲਾਂ ਸਥਾਨ ਪ੍ਰਾਪਤ ਵਿਦਿਆਰਥੀਆਂ ਨੇ ਇਸ ਮੁਕਾਬਲੇ ਵਿੱਚ ਭਾਗ ਲਿਆ ਅਤੇ ਜ਼ਿਲਾ ਪੱਧਰ ਤੇ ਪਹਿਲਾਂ ਸਥਾਨ ਪ੍ਰਾਪਤ ਵਿਿਦਆਰਥੀ ਰਾਜ ਪੱਧਰ ਤੇ ਹਿੱਸਾ ਲਵੇਗਾ।ਜਜਮੈਂਟ ਕਰਦੇ ਲੈਕਚਰਾਰ ਇੰਦਰਜੀਤ ਸਿੰਘ ਕਾਂਜਲੀ ਅਤੇ ਲੈਕਚਰਾਰ ਸੁਨੀਤਾ ਜੁਲਕਾ ਨੇ ਵਿਿਦਆਰਥੀਆਂ ਅਤੇ ਗਾਈਡ ਅਧਿਆਪਕਾਂ ਵੱਲੋਂ ਕੀਤੀ ਮਿਹਨਤ ਦੀ ਪ੍ਰਸ਼ੰਸਾ ਕੀਤੀ।ਮੁਕਾਬਲੇ ਵਿੱਚ ਪਹਿਲਾਂ ਸਥਾਨ ਸਰਕਾਰੀ ਕੰਨਿਆ ਸੈਕੰਡਰੀ ਸਕੂਲ ਫਗਵਾੜਾ ਦੀ ਸਵਿਤਾ ਕੁਮਾਰੀ ,ਦੁਸਰਾ ਸਥਾਨ ਸਰਕਾਰੀ ਕੰਨਿਆ ਸੈਕੰਡਰੀ ਸਕੂਲ ਸੁਲਤਾਨਪੁਰ ਲੋਧੀ ਦੀ ਕਨਿਕਾ ਅਤੇ ਤੀਸਰਾ ਸਥਾਨ ਸੈਕੰਡਰੀ ਸਕੂਲ ਨੰਗਲ ਮੱਝਾ ਦੀ ਸਾਨੀਆ ਤੇ ਸੈਕੰਡਰੀ ਸਕੂਲ ਧਾਲੀਵਾਲ ਬੇਟ ਦੀ ਸਿਮਰਨਜੀਤ ਕੌਰ ਨੇ ਪ੍ਰਾਪਤ ਕੀਤਾ।

ਇਸ ਦੇ ਨਾਲ ਹੀ ਸਕੂਲ ਅਹਾਤੇ ਵਿੱਚ ਜ਼ਿਲਾ ਪੱਧਰੀ ਬਾਲ ਦਿਵਸ ਸਮਾਗਮ ਦਾ ਆਯੌਜਨ ਵੀ ਕਰਵਾਇਆ ਗਿਆ । ਇਸ ਮੌਕੇ ਵਿਦਿਆਰਥੀਆਂ ਅਤੇ ਅਧਿਆਪਕਾਂ ਵੱਲੋਂ ਤਿਆਰ ਸਕੂਲ ਮੈਗਜ਼ੀਨ “ ਨਵੀਂ ਸੋਚ” ਨੂੰ ਰਲੀਜ਼ ਕਰਦੇ ਮੁੱਖ ਮਹਿਮਾਨ ਨੇ ਕਿਤਾਬਾਂ ਪੜ੍ਹਣ ਨੂੰ ਤਰਜ਼ੀਹ ਦੇਣ ਦੀ ਨਸੀਹਤ ਕੀਤੀ ਅਤੇ ਇਸ ਦੇ ਨਾਲ ਹੀ ਸਿੱਖਿਆ ਵਿਭਾਗ ਵੱਲੋਂ ਦਾਖਲਾ ਮੁਹਿੰਮ ਸ਼ੁਰੂ ਕਰਨ ਦਾ ਐਲ਼ਾਣ ਕੀਤਾ। ਉਹਨਾਂ੍ਹ ਵਿਿਦਆਰਥੀਆਂ ਨੂੰ ਸਰਕਾਰੀ ਸਕੂਲ ਵਿੱਚ ਮਿਲ ਰਹੀਆਂ ਸਹੂਲਤਾਂ ਅਤੇ ਨਵੀਂ ਤਕਨੀਕ ਨਾਲ ਮਿਲ ਰਹੀ ਉੱਚ ਮਿਆਰੀ  ਸਿੱਖਿਆ ਦਾ ਘਰ ਘਰ ਪ੍ਰਚਾਰ ਕਰਨ ਲਈ ਕਿਹਾ ਅਤੇ “ ਈਚ ਵਨ ਬਰਿੰਗ ਵਨ” ਦੇ ਨਾਹਰੇ ਨੂੰ ਅਮਲੀ ਰੂਪ ਦੇਣ ਦਾ ਪ੍ਰਣ ਦਵਾਇਆ।

ਕਾਰਜ਼ਕਾਰੀ ਪ੍ਰਿੰਸੀਪਲ ਪਲਵਿੰਦਰ ਕੌਰ ਦੀ ਦੇਖ ਰੇਖ ਹੇਠ ਹੋਏ ਇਸ ਸਮਾਗਮ ਵਿੱਚ ਰੰਗੋਲੀ ਮੁਕਾਬਲੇ,ਮਾਂ ਬੋਲੀ ਨੂੰ ਸਮਰਪਿਤ ਲੇਖ ਲੇਖਣ, ਕਵਿਤਾ ਉਚਾਰਣ, ਗਿੱਧਾ, ਭੰਗੜਾ ਅਤੇ ਗਣਿਤ ਸਾਇੰਸ ਵਿਸ਼ੇ ਦੀਆਂ ਪ੍ਰਦਰਸ਼ਨੀਆਂ ਰਾਹੀ ਵਿਦਿਆਰਥੀਆਂ ਨੇ ਆਪਣੀ ਕਲਾ ਤੇ ਪ੍ਰਤਿਭਾ ਦੇ ਜੌਹਰ ਦਿਖਾਏ।ਇਸ ਸਮਾਗਮ ਨੂੰ ਸਫਲ ਬਨਾਉਣ ਵਿੱਚ ਲੈਕਚਰਾਰ ਸੁਖਵਿੰਦਰ ਸਿੰਘ ਢਿੱਲੋਂ, ਸੁਨੀਤਾ ਜੁਲਕਾ, ਕਰਮਜੀਤ ਕੌਰ, ਅਨੂਪਮ ਗੋਇਲ, ਡਾਕਟਰ ਕਪਿਲ ਲੂੰਬਾ, ਰਮਨਦੀਪ ਕੌਰ, ਦੀਪਕ ਕੁਮਾਰ,ਸੁਰਿੰਦਰ ਕੁਮਾਰ, ਜਸਵੰਤ ਸਿੰਘ,ਨਵਨੀਤ ਕੌਰ, ਅਮਨਦੀਪ ਕੌਰ, ਦਵਿੰਦਰ ਕੁਮਾਰ, ਦਲਜੀਤ ਕੌਰ, ਰਮਨਪ੍ਰੀਤ ਕੌਰ, ਤਰੁਨਜੀਤ
ਸਿੰਘ ਦਾ ਖਾਸ ਸਹਿਯੋਗ ਰਿਹਾ।

 

 

 

‘ਸਮਾਜਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly

Previous articleਨਵਾਂ ਜ਼ਮਾਨਾ
Next articleਗੁਰੂ ਹਰਕ੍ਰਿਸ਼ਨ ਪਬਲਿਕ ਸਕੂਲ ਦੇ ਵਿਦਿਆਰਥੀਆਂ ਗਰੀਬ ਬੱਚਿਆਂ ਦੀ ਮਦਦ ਕਰਕੇ ਮਨਾਇਆ ਬਾਲ ਦਿਵਸ