HOME ਨਿਊ ਆਟੋ ਵਰਕਰ ਯੂਨੀਅਨ ਵਲੋਂ 9 ਜੁਲਾਈ ਨੂੰ ਹੜਤਾਲ ਦਾ ਐਲਾਨ

ਨਿਊ ਆਟੋ ਵਰਕਰ ਯੂਨੀਅਨ ਵਲੋਂ 9 ਜੁਲਾਈ ਨੂੰ ਹੜਤਾਲ ਦਾ ਐਲਾਨ

ਨਵਾਂਸ਼ਹਿਰ   (ਸਮਾਜ ਵੀਕਲੀ)   (ਸਤਨਾਮ ਸਿੰਘ ਸਹੂੰਗੜਾ) 10 ਕੇਂਦਰੀ ਟ੍ਰੇਡ ਯੂਨੀਅਨਾਂ ਅਤੇ ਹੋਰ ਸੰਗਠਨਾਂ ਦੇ ਸਾਂਝੇ ਮੰਚ ਵੱਲੋ 9 ਜੁਲਾਈ ਦੇ ਦਿੱਤੇ ਰਾਸ਼ਟਰਵਿਆਪੀ ਹੜਤਾਲ ਦੇ ਸੱਦੇ ਉੱਤੇ ਨਿਊ ਆਟੋ ਯੂਨੀਅਨ ਨਵਾਂਸ਼ਹਿਰ ਨੇ ਹੜਤਾਲ ਕਰਨ ਦਾ ਐਲਾਨ ਕੀਤਾ ਹੈ। ਹੜਤਾਲ ਦਾ ਫੈਸਲਾ ਨਵਾਂਸ਼ਹਿਰ ਵਿਖੇ ਹੋਈ ਯੂਨੀਅਨ ਦੀ ਮੀਟਿੰਗ ਵਿਚ ਕੀਤਾ ਗਿਆ।ਇਸ ਮੀਟਿੰਗ ਨੂੰ ਸੰਬੋਧਨ ਕਰਦਿਆਂ ਯੂਨੀਅਨ ਦੇ ਜਿਲਾ ਪ੍ਰਧਾਨ ਪੁਨੀਤ ਕੁਮਾਰ ਬਛੌੜੀ ਅਤੇ ਸਕੱਤਰ ਤਰਨਜੀਤ ਨੇ ਕਿਹਾ ਕਿ ਅੱਜ ਮਜਦੂਰ ਜਮਾਤ ਸਾਹਮਣੇ ਵੱਡੀਆਂ ਚਣੌਤੀਆਂ ਹਨ।ਉਹਨਾਂ ਕਿਹਾ ਕਿ ਚਾਰ ਕਿਰਤ ਕੋਡ ਮੋਦੀ ਸਰਕਾਰ ਦਾ ਮਜਦੂਰ ਵਰਗ ਉੱਤੇ ਘਾਤਕ ਹਮਲਾ ਹਨ।ਇਹ ਕਿਰਤ ਕੋਡ ਮਜਦੂਰਾਂ ਦੇ ਜਥੇਬੰਦ ਹੋਣ, ਸੰਘਰਸ਼ ਕਰਨ,ਹੜਤਾਲ ਕਰਨ ਵਰਗੇ ਕਿਰਤੀਆਂ ਦੇ ਬੁਨਿਆਦੀ ਅਧਿਕਾਰਾਂ ਉੱਤੇ ਡਾਕਾ ਹਨ।ਜਿਸਤੋਂ ਇਹ ਸਾਬਤ ਹੁੰਦਾ ਹੈ ਕਿ ਮੋਦੀ ਸਰਕਾਰ ਲਈ ਕਿਰਤੀ ਵਰਗ ਸਿਰਫ ਪੂੰਜੀਪਤੀਆਂ ਦੇ ਮੁਨਾਫ਼ੇ ਦੇ ਆਧਾਰ ਤੋਂ ਬਿਨਾਂ ਹੋਰ ਕੁਝ ਵੀ ਨਹੀਂ। ਆਗੂਆਂ ਨੇ ਚਾਰ ਲੇਬਰ ਕੋਡ ਰੱਦ ਕਰਨ,ਮੌਜੂਦਾ ਮਜ਼ਦੂਰ ਕਾਨੂੰਨਾਂ ਨੂੰ ਲਾਗੂ ਕਰਨ,ਉਦਯੋਗਿਕ ਦੁਰਘਟਨਾਵਾਂ ਨੂੰ ਰੋਕਣ ਦੀ ਮੰਗ ਕੀਤੀ।ਉਹਨਾਂ ਕਿਹਾ ਕਿ ਕੇਂਦਰ ਸਰਕਾਰ ਦੇਸ਼ ਵਿਚ ਨਵੀਂ ਟਰਾਂਸਪੋਰਟ ਨੀਤੀ ਲਾਗੂ ਕਰਨ ਦੀਆਂ ਗੋਂਦਾਂ ਗੁੰਦ ਰਹੀ ਹੈ ਜਿਸ ਤਹਿਤ ਪੈਟਰੋਲ ਵਾਲੀਆਂ ਗੱਡੀਆਂ 15 ਸਾਲ ਬਾਅਦ ਅਤੇ ਡੀਜ਼ਲ ਵਾਲੀਆਂ ਗੱਡੀਆਂ 10 ਸਾਲ ਬਾਅਦ ਨਕਾਰਾ ਐਲਾਨ ਕੇ ਸੜਕਾਂ ਉੱਤੇ ਚੱਲਣੋਂ ਬੰਦ ਕਰ ਦਿੱਤੀਆਂ ਜਾਣਗੀਆਂ।ਸਰਕਾਰ ਇਹ ਸਾਰਾ ਕੁੱਝ ਆਰਥਿਕ ਸੰਕਟ ਵਿਚੋਂ ਮਾਰ ਖਾ ਰਹੀ ਆਟੋ ਇੰਡਸਟਰੀ ਨੂੰ ਲਾਭ ਦੇਣ ਲਈ ਕੀਤਾ ਜਾ ਰਿਹਾ ਹੈ।ਇਸ ਨਾਲ ਵਾਹਨਾਂ ਦੇ ਮਾਲਕਾਂ ਨੂੰ ਵੱਡਾ ਨੁਕਸਾਨ ਝੱਲਣਾ ਪਵੇਗਾ।ਸਾਨੂੰ ਸਰਕਾਰ ਦੀ ਇਸ ਨੀਤੀ ਵਿਰੁੱਧ ਬੋਲਣਾ ਚਾਹੀਦਾ ਹੈ। ਉਹਨਾਂ ਕਿਹਾ ਕਿ ਪੰਜਾਬ ਦੀ ਆਮ ਆਦਮੀ ਪਾਰਟੀ ਦੀ ਸਰਕਾਰ ਨੇ ਸੂਬੇ ਅੰਦਰ ਪੁਲਸ ਰਾਜ ਕਾਇਮ ਕਰ ਦਿੱਤਾ ਹੈ।ਸੂਬੇ ਅੰਦਰ ਯੂ.ਪੀ ਦੀ ਤਰਜ ਉੱਤੇ ਘਰਾਂ ਉੱਪਰ ਬੁਲਡੋਜਰ ਚਲਾਏ ਜਾ ਰਹੇ ਹਨ, ਝੂਠੇ ਪੁਲਸ ਮੁਕਾਬਲੇ ਬਣਾਏ ਜਾ ਰਹੇ ਹਨ।ਇੱਥੋਂ ਤੱਕ ਕਿ ਜਥੇਬੰਦੀਆਂ ਨੂੰ ਧਰਨੇ ਮੁਜਾਹਰੇ ਵੀ ਨਹੀਂ ਕਰਨ ਦਿੱਤੇ ਜਾ ਰਹੇ।ਲਾਠੀਚਾਰਜ ਕੀਤੇ ਜਾ ਰਹੇ ਹਨ, ਆਗੂਆਂ ਨੂੰ ਝੂਠੇ ਕੇਸਾਂ ਵਿਚ ਜੇਹਲਾਂ ਅੰਦਰ ਸੁੱਟਿਆ ਜਾ ਰਿਹਾ ਹੈ।

ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samaj
Previous articleਨੈਸ਼ਨਲ ਲੈਵਲ ਦੀ ਸੱਚਦੇਵਾ ਸਟੋਕਸ ਡਾਇਮੰਡ ਆਫ਼ ਨੌਲੇਜ ਸੀਜ਼ਨ-4 ਦੀ ਰਜਿਸਟ੍ਰੇਸ਼ਨ ਦੀ ਕੀਤੀ  ਸ਼ੁਰੂਆਤ
Next articleਚੋਣ ਕਮਸ਼ਿਨ ਦੀਆਂ ਹਦਾਇਤਾਂ ਤੇ ਬੀ.ਐਲ.ਓ ਦੇ ਪਹਿਲੇ ਬੈਚ ਨੂੰ ਕਰਵਾਈ ਟ੍ਰੇਨਿੰੰਗ