ਬਲਾਚੌਰ (ਸਮਾਜ ਵੀਕਲੀ) (ਸਤਨਾਮ ਸਿੰਘ ਸਹੂੰਗੜਾ) ਭਾਰਤ ਚੋਣ ਕਮਿਸ਼ਨ, ਨਵੀਂ ਦਿੱਲੀ ਵੱਲੋਂ ਜਾਰੀ ਹਦਾਇਤਾਂ ਅਤੇ ਡਿਪਟੀ ਕਮਿਸ਼ਨਰ-ਕਮ-ਜ਼ਿਲ੍ਹਾ ਚੋਣ ਅਫਸਰ, ਸ਼ਹੀਦ ਭਗਤ ਸਿੰਘ ਨਗਰ ਦੇ ਦਿਸ਼ਾ-ਨਿਰਦੇਸ਼ਾ ਅਨੁਸਾਰ ਅਤੇ ਇੰਦਰ ਪਾਲ, ਪੀ.ਸੀ.ਐਸ., ਉਪ ਮੰਡਲ ਮੈਜਿਸਟਰੇਟ-ਕਮ-ਚੋਣਕਾਰ ਰਜਿਸਟ੍ਰੇਸ਼ਨ ਅਫਸਰ, 48-ਬਲਾਚੌਰ ਵਿਧਾਨ ਸਭਾ ਚੋਣ ਹਲਕਾ ਦੀ ਅਗਵਾਈ ਵਿੱਚ ਹਲਕੇ ਦੇ ਪਹਿਲੇ 50 ਬੂਥਾਂ ਦੇ ਬੀ.ਐਲ.ਓਜ਼ ਦੇ ਪਹਿਲੇ ਬੈੱਚ ਦਾ ਅੱਜ ਸਿਖਲਾਈ ਪ੍ਰੋਗਰਾਮ ਬਾਬਾ ਬਲਰਾਜ ਪੰਜਾਬ ਯੂਨੀਵਰਸਿਟੀ ਕੰਸਟੀਚਿਊਐਂਟ ਕਾਲਜ, ਬਲਾਚੌਰ ਦੇ ਕੰਨਵੈਸ਼ਨ ਹਾਲ ਸਥਾਨ ਵਿਖੇ ਕਰਵਾਇਆ ਗਿਆ। ਇਹ ਪ੍ਰੋਗਰਾਮ ਵੋਟਰ ਸੂਚੀਆਂ ਨੂੰ ਅੱਪਡੇਟ ਕਰਨ, ਖੇਤਰੀ ਦੌਰੇ ਕਰਨ ਅਤੇ ਵੋਟਰ ਜਾਣਕਾਰੀ ਦੀ ਪੁਸ਼ਟੀ ਕਰਨ ਵਿੱਚ ਬੀ.ਐਲ.ਓ. ਦੀਆਂ ਜ਼ਿੰਮੇਵਾਰੀਆਂ ਨੂੰ ਕਵਰ ਕਰਦਾ ਹੈ। ਇਹ ਪ੍ਰੋਗਰਾਮ ਦੌਰਾਨ ਮਾਸਟਰ ਟਰੇਨਰ ਮਾਸਟਰ ਟ੍ਰੇਨਰ ਨਰਿੰਦਰ ਕੁਮਾਰ, ਵਾਸੂਦੇਵ ਚੌਧਰੀ, ਨੀਲ ਕਮਲ ਭਾਟੀਆ ਅਤੇ ਅਮਿਤ ਜਗੋਤਾ ਵਲੋ ਬੀ.ਐਲ.ਓ. ਦੇ ਆਮ ਕਰਤੱਵਾਂ ਅਤੇ ਸ਼ਿਸ਼ਟਾਚਾਰ ਜਿਵੇਂ ਕਿ ਘਰ-ਘਰ ਸਰਵੇਖਣ ਕਰਨਾ, ਮ੍ਰਿਤਕ, ਸ਼ਿਫਟ ਕੀਤੇ ਗਏ, ਜਾਂ ਡੁਪਲੀਕੇਟ ਵੋਟਰਾਂ ਦੀ ਪਛਾਣ ਕਰਨਾ, ਅਤੇ ਰਾਜਨੀਤਿਕ ਪਾਰਟੀ ਦੇ ਨੁਮਾਇੰਦਿਆਂ ਨਾਲ ਤਾਲਮੇਲ ਕਰਨਾ ਆਦਿ ਬਾਰੇ ਦੱਸਿਆ । ਸਿਖਲਾਈ ਦੇ ਦੌਰਾਨ ਵੋਟਰ ਜਾਣਕਾਰੀ ਨੂੰ ਸ਼ਾਮਲ ਕਰਨ, ਮਿਟਾਉਣ ਅਤੇ ਸੁਧਾਰ ਲਈ ਵੱਖ-ਵੱਖ ਫਾਰਮਾਂ ਨੂੰ ਸਮਝਣਾ ਅਤੇ ਵਰਤਣਾ ਬਾਰੇ ਦੱਸਿਆ। ਇਸ ਸਿਖਲਾਈ ਪ੍ਰੋਗਰਾਮ ਦੌਰਾਨ ਪੁਰਾਣੇ ਅਤੇ ਨਵ-ਨਿਯੁਕਤ ਬੀ.ਐਲ.ਓਜ਼. ਨੂੰ ਟਰੇਨਿੰਗ ਮੁਹੱਈਆ ਕਰਵਾਈ । ਪੁਰਾਣੇ ਬੀ.ਐਲ.ਓਜ਼. ਦੀ ਕਾਰਗੁਜਾਰੀ ਨੂੰ ਹੋਰ ਬਿਹਤਰ ਕਰਨ ਦੇ ਮੰਤਵ ਨਾਲ ਅਤੇ ਨਵੇ ਨਿਯੁਕਤ ਬੀ.ਐਲ.ਓਜ਼. ਨੂੰ ਉਨ੍ਹਾਂ ਵੱਲੋਂ ਨਿਭਾਈ ਜਾਣ ਵਾਲੀ ਡਿਊਟੀ ਪ੍ਰਤੀ ਜਾਗੂਰਕ ਕੀਤਾ ਗਿਆ। ਇਸ ਟ੍ਰੇਨਿੰਗ ਦੌਰਾਨ ਸੁਪਰਵਾਈਜ਼ਰ ਨੀਤਿਨ ਖੇਤੀਬਾੜੀ ਅਫਸਰ ਸੜੋਆ, ਹਰਪ੍ਰੀਤ ਸਿੰਘ, ਖੇਤੀਬਾੜੀ ਵਿਕਾਸ ਅਫਸਰ, ਦਵਿੰਦਰ ਸਿੰਘ, ਭੂਮੀ ਰੱਖਿਆ ਅਫਸਰ, ਸੁਰਿੰਦਰ ਪਾਲ ਸਿੰਘ, ਖੇਤੀਬਾੜੀ ਵਿਸਥਾਰ ਅਫਸਰ, ਵਰਿੰਦਰ ਪਾਲ, ਖੇਤੀਬਾੜੀ ਵਿਸਥਾਰ ਅਫਸਰ , ਰਾਜਿੰਦਰ ਪਾਲ, ਖੇਤੀਬਾੜੀ ਵਿਸਥਾਰ ਅਫਸਰ, ਮਨਿੰਦਰ ਸਿੰਘ ਆਦਿ ਸਮੇਤ ਉਪ ਮੰਡਲ ਮੈਜਿਸਟਰੇਟ, ਬਲਾਚੌਰ ਦਾ ਇਲੈਕਸ਼ਨ ਸਟਾਫ ਵੀ ਮੌਜੂਦ ਸੀ ।
ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samaj



