ਨੈੱਟ ਮੋਬਾਈਲ

ਬੱਲੀ ਬਲਜਿੰਦਰ 
(ਸਮਾਜ ਵੀਕਲੀ) 
ਸੱਥਾਂ ਦੇ ਵਿੱਚ
ਬਹਿਣਾ ਛੱਡਿਆ
ਵਡਿਆਂ ਦਾ ਮੰਨਣਾ
ਕਹਿਣਾ ਛੱਡਿਆ
ਭੁੱਲ ਗਏ ਹਰ
ਖੇਡ ਪਿਆਰੀ
ਨੈਟ ਮੋਬਾਇਲਾਂ
ਨੇ ਮੱਤ ਮਾਰੀ
ਬੱਚਿਆਂ ਲਿਖਣਾ
ਪੜ੍ਹਨਾ ਛੱਡਿਆ
ਵਡਿਆਂ ਕੋਲ਼ੇ
ਖੜਨਾ ਛੱਡਿਆ
ਗੇਮਾਂ ਤੇ ਨਜ਼ਰ
ਟਿਕਾਈ ਸਾਰੀ
ਨੈੱਟ ਮੋਬਾਇਲਾਂ
ਨੇ ਮੱਤ ਮਾਰੀ
ਕਰੋਨਾ ਵੇਲ਼ੇ
ਕੀਤੀ ਸਾਜ਼ਿਸ਼
ਹਰ ਲੀਡਰ ਸੀ
ਇਸ ਵਿੱਚ ਸ਼ਾਮਿਲ
ਬੱਚਿਆਂ ਨਾਲ਼ ਸੀ
ਕੀਤੀ ਹੁਸ਼ਿਆਰੀ
ਨੈੱਟ ਮੋਬਾਇਲਾਂ
ਨੇ ਮੱਤ ਮਾਰੀ
ਸਭ ਨੇ ਭੁੱਲ ਗਏ
ਸੁਣਨੀਆਂ ਬਾਤਾਂ
ਸਟੇਟਸ ਪਾਉਣਾ
ਨੈੱਟ ਮੁਕਾਤਾ
ਮਾਰੇ ਧਾਹਾਂ
ਪਤਨੀ ਵਿਚਾਰੀ
ਨੈੱਟ ਮੋਬਾਇਲਾਂ
ਨੇ ਮੱਤ ਮਾਰੀ
ਬਾਪੂ ਖਾਣ ਨੂੰ
ਰੋਟੀ ਮੰਗੇ
ਬਹਿ ਜਾ ਬਾਬਾ
ਲੈ ਨਾ ਪੰਗੇ
ਛੋਟੀ ਨੂੰਹ ਨੇ
ਝੱਟ ਕਹਿ ਮਾਰੀ
ਨੈੱਟ ਮੋਬਾਇਲਾਂ
ਨੇ ਮੱਤ ਮਾਰੀ
ਛੇਤੀ ਕਰ ਪੁੱਤਰਾ
ਪਾਣੀ ਪਿਲਾਦੇ
ਪਿਲਾਉਣਾ ਬਾਪੂ
ਪਹਿਲਾਂ ਨੈੱਟ  ਪੁਆ ਦੇ
ਰਹਿ ਜਾਉ ਸਟੋਰੀ
ਅੱਧ ਵਿਚਕਾਰੀ
ਨੈੱਟ ਮੋਬਾਇਲਾਂ
ਨੇ ਮੱਤ ਮਾਰੀ
ਕਰੋਨਾ ਵੇਲ਼ੇ ਸੀ
ਲੋਕਾਂ ਦੇ ਠੰਡੇ ਚੁੱਲ੍ਹੇ
ਵੱਡੇ ਘਰਾਣਿਆਂ
ਸੀ ਲੁੱਟੇ ਬੁੱਲੇ
ਹਰ ਪਾਸੇ ਸੀ
ਫੈਲੀ ਬੇਕਾਰੀ
ਨੈੱਟ ਮੋਬਾਇਲਾਂ
ਨੇ ਮੱਤ ਮਾਰੀ
ਛੋਟੇ ਵੱਡੇ ਬੱਲੀ
ਸਭ ਜੁੜੇ ਨੇ
ਇੱਕੋ ਜ਼ਿੱਦ ਤੇ
ਸਾਰੇ ਅੜੇ ਨੇ
ਬੱਚਾ ਬੁੱਢਾ ਤੇ
ਕੀ ਨਰ ਨਾਰੀ
ਨੈੱਟ ਮੋਬਾਇਲਾਂ
ਨੇ ਮੱਤ ਮਾਰੀ
 ਬੱਲੀ ਬਲਜਿੰਦਰ 
 ਈਲਵਾਲ
Previous articleਕੈਨੇਡੀਅਨ ਸਰਕਾਰ ਬੈਕਫੁੱਟ ‘ਤੇ, ਹੁਣ ਟਰੂਡੋ ਨੇ ਕਿਹਾ- ਸਾਡੇ ਕੋਲ PM ਮੋਦੀ ‘ਤੇ ਲੱਗੇ ਦੋਸ਼ਾਂ ਦਾ ਕੋਈ ਸਬੂਤ ਨਹੀਂ ਹੈ।
Next articleਦੇਸਾਂ ਅਤੇ ਪ੍ਰਦੇਸ਼ਾਂ ਦੇ ਨਾਂ ਕਿਵੇਂ ਲਿਖੀਏ?