ਨੇਪਾਲ: ਸਟੀਲ ਫੈਕਟਰੀ ’ਚ ਅੱਗ ਲੱਗਣ ਕਾਰਨ ਦੋ ਭਾਰਤੀਆਂ ਦੀ ਮੌਤ

ਕਾਠਮੰਡੂ, (ਸਮਾਜ ਵੀਕਲੀ): ਦੱਖਣੀ ਨੇਪਾਲ ਦੇ ਬਾਰਾ ਜ਼ਿਲ੍ਹੇ ਵਿੱਚ ਸਟੀਲ ਦੀ ਇੱਕ ਫੈਕਟਰੀ ਵਿੱਚ ਅੱਗ ਲੱਗਣ ਨਾਲ ਦੋ ਭਾਰਤੀ ਮਜ਼ਦੂਰਾਂ ਦੀ ਮੌਤ ਹੋ ਗਈ ਹੈ। ਮ੍ਰਿਤਕਾਂ ਦੀ ਸ਼ਨਾਖ਼ਤ ਬਿਹਾਰ ਵਾਸੀ ਪ੍ਰਦੀਪ ਗੋਧ (40) ਤੇ ਰਾਮਨਾਥ ਮਾਹਤੋ (45) ਵਜੋਂ ਹੋਈ ਹੈ।

ਜਾਣਕਾਰੀ ਅਨੁਸਾਰ ਜਗਦਮਸਾ ਸਟੀਲਜ਼ ਫੈਕਟਰੀ ਵਿੱਚ ਸ਼ਨਿਚਰਵਾਰ ਸ਼ਾਮ ਨੂੰ ਭੱਠੀ ਦਾ ਤੇਲ ਟੈਂਕ ਫਟਣ ਮਗਰੋਂ ਅੱਗ ਲੱਗ ਗਈ। ਪੁਲੀਸ ਨੇ ਦੱਸਿਆ ਕਿ ਅੱਗ ਕੁਝ ਹੀ ਮਿੰਟਾਂ ’ਚ ਬੁਝਾ ਦਿੱਤੀ ਗਈ। ਮਜ਼ਦੂਰ ਸੰਗਠਨ ਦੇ ਸਕੱਤਰ ਦੀਪਕ ਕਰਕੀ ਨੇ ਦੱਸਿਆ ਕਿ ਕਾਮੇ ਟੈਂਕ ਦੀ ਸਫ਼ਾਈ ਕਰ ਰਹੇ ਸਨ ਕਿ ਇਹ ਫਟ ਗਿਆ ਤੇ ਆਲੇ ਦੁਆਲੇ ਅੱਗ ਲੱਗ ਗਈ। ਹਾਦਸੇ ਵਿੱਚ ਤਿੰਨ ਜਣੇ ਜ਼ਖ਼ਮੀ ਹੋ ਗਏ, ਜਿਨ੍ਹਾਂ ਦਾ ਹਸਪਤਾਲ ਵਿੱਚ ਇਲਾਜ ਚੱਲ ਰਿਹਾ ਹੈ।

 

 

‘ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly

Previous articleਪਾਕਿਸਤਾਨ: ਮੁਕਾਬਲੇ ’ਚ ਇਕ ਸੈਨਿਕ ਦੀ ਮੌਤ ਤੇ ਦੋ ਅਤਿਵਾਦੀ ਹਲਾਕ
Next articleਪੰਜਾਬੀ ਸਾਹਿਤ ਜਾਂ ਕਿਸੇ ਵੀ ਭਾਸ਼ਾ ਦਾ ਫਰਕ