ਗੁਆਂਢਣ ਬੀਬੀ

(ਸਮਾਜ ਵੀਕਲੀ)

ਇੱਕ ਔਰਤ ਦਾ ਨਾਮ ਸਿਮਰ ਸੀ। ਸਿਮਰ ਬੈਗਲੋਰ ਇੱਕ ਸਰਕਾਰੀ ਹਸਪਤਾਲ ਵਿੱਚ ਨੌਕਰੀ ਕਰਦੀ ਸੀ। ਸਿਮਰ ਦੇ ਘਰ 2 ਬੱਚੇ ਸਨ । ਸਿਮਰ ਦਾ ਪਤੀ 3-4 ਮਹੀਨੇ ਪਹਿਲਾ ਹੀ ਪ੍ਰਦੇਸ਼ ਗਿਆ ਸੀ। ਕਰੋਨਾ ਦੀ ਬਿਮਾਰੀ ਦੇ ਦਿਨ ਹੋਣ ਕਰਕੇ ਉੱਥੇ ਸਿਮਰ ਦੇ ਪਤੀ ਨੂੰ ਕੋਈ ਕੰਮ ਨਾ ਮਿਲਿਆ । ਉਹ ਮੁੜਕੇ ਘਰ ਵੀ ਨਹੀਂ ਆ ਸਕਦਾ ਸੀ। ਹਰ ਰੋਜ਼ ਜਦੋਂ ਸਿਮਰ ਆਪਣੀ ਨੌਕਰੀ ਤੇ ਜਾਂਦੀ ਸਿਮਰ ਦੇ ਬੱਚੇ ਕਹਿੰਦੇ ਮੰਮੀ ਆਪਣਾ ਧਿਆਨ ਰੱਖਿਓ। ਸਿਮਰ ਦੇ ਰਿਸ਼ਤੇਦਾਰਾ ਦਾ ਵੀ ਵਾਰ-ਵਾਰ ਫੋਂਨ ਆਉਦਾ । ਕੋਇ ਕਹਿੰਦਾ ਬਿਮਾਰੀ ਦਾ ਬਹਾਨਾ ਬਣਾਕੇ ਛੁੱਟੀ ਲੈ ਲਾ , ਕੋਈ ਕਹਿੰਦਾ ਬੱਚਿਆਂ ਦਾ ਬਹਾਨਾ ਬਣਾਕੇ ਛੁੱਟੀ ਲੈ ਲਾ ।

ਉਹਨਾਂ ਨੂੰ ਸਿਮਰ ਦਾ ਇੱਕ ਹੀ ਜਵਾਬ ਹੁੰਦਾ ਕਿ ਬਹਾਨਾ ਕੋਈ ਨੀ ਬਣਾਉਣਾ , ਮੇਰੇ ਲਈ ਮੇਰੀ ਨੌਕਰੀ ਹੀ ਮੇਰਾ ਕਰਮ ਏ। ਜਦੋਂ ਸਿਮਰ ਘਰ ਤੋਂ ਆਪਣਾ ਕੰਮ ਸ਼ੁਰੂ ਕਰਨ ਜਾ ਰਹੀ ਹੁੰਦੀ ਤਾਂ ਸਿਮਰ ਦਾ ਦਿਲ ਸਿਰਫ ਅਤੇ ਸਿਰਫ ਇਕ ਗੱਲ ਕਹਿੰਦਾ “” ਮਾਲਕਾਂ ਤੇਰੇ ਭਰੋਸੇ “

”। ਸਿਮਰ ਰੱਬ ਦੀ ਰਜਾ ਵਿੱਚ ਰਹਿਣ ਵਾਲੀ ਔਰਤ ਸੀ। ਸਿਮਰ ਦੇ ਗੁਆਂਢ ਵਿੱਚ ਇੱਕ 51-52 ਸਾਲਾਂ ਔਰਤ ਰਹਿੰਦੀ ਸੀ । ਉਹ ਵੀ ਜੰਗਲਾਤ ਮਹਿਕਮੇ ਵਿੱਚ ਨੌਕਰੀ ਕਰਦੀ ਸੀ। ਉਸਨੇ ਸਿਮਰ ਨੂੰ ਦੱਸਿਆ ਕਿ ਉਹ ਕਰੋਨਾ ਤੋਂ ਡਰਦੀ ਕੰਮ ਤੇ ਨਹੀਂ ਜਾਂਦੀ । ਸਗੋਂ ਉਸਨੇ ਆਪਣੇ ਬਿਮਾਰ ਹੋਣ ਦਾ ਝੂਠਾ ਬਹਾਨਾ ਬਣਾਕੇ ਛੁੱਟੀ ਲਈ ਹੋਈ ਹੈ । ਉਸਨੇ ਏ ਵੀ ਦੱਸਿਆ ਕਿ ਉਸਨੇ ਹਰ ਸਟੋਰ ਵਿੱਚ ਜਾ-ਜਾ ਕੇ ਸਮਾਨ ਲੈ ਆਈ ਹੈ। ਉਸਨੇ 8-9 ਮਹੀਨੇ ਦਾ ਰਾਸ਼ਨ ਜਮਾ ਕਰ ਲਿਆ ਹੈ । ਉਸਨੇ ਸਿਮਰ ਨੂੰ ਕਿਹਾ ਕਿ ਉਹ ਵੀ ਰਾਸ਼ਨ ਜਮ੍ਹਾ ਕਰ ਲਵੇ। ਸਿਮਰ ਨੇ ਜਵਾਬ ਦੇ ਦਿੱਤਾ ਕਿ ਉਹ ਸਿਰਫ ਇਕ ਹਫ਼ਤੇ ਦਾ ਸਮਾਨ ਹੀ ਲੈਕੇ ਆਉਦੀ ਹੈ । ਚਾਰ ਪੰਜ ਹਫ਼ਤੇ ਨਿਕਲ ਗਏ ਸਿਮਰ ਦੀ ਗੁਆਂਢਣ ਨਹੀਂ ਮਿਲੀ । ਸਿਮਰ ਨੇ ਸੋਚਿਆ ਕਿ ਉਹ ਆਪਣੇ ਬੱਚਿਆਂ ਕੋਲ਼ ਰਹਿਣ ਗਈ ਹੋਣੀ ਆ। ਅੱਜ ਐਤਵਾਰ ਦਾ ਦਿਨ ਸੀ ਤਾਂ ਸਿਮਰ ਬੱਚਿਆਂ ਨੂੰ ਲੈਕੇ ਬਾਹਰ ਖੇਡ ਰਹੀ ਸੀ।

ਅਚਾਨਕ ਇਕ ਨੌਜੁਆਨ ਜੋੜਾਂ ਵੱਡੀ ਗੱਡੀ ਲੈਕੇ ਆਇਆ ਤੇ ਉਸ ਗੁਆਂਢਣ ਬੀਬੀ ਦੇ ਘਰ ਦਾ ਸਮਾਨ ਗੱਡੀ ਵਿੱਚ ਰੱਖਣ ਲੱਗਿਆ। ਸਿਮਰ ਤੋਂ ਰਿਹਾ ਨਾ ਗਿਆ ਤਾਂ ਉਹ ਪੁੱਛਣ ਲੱਗੀ ਭਾਜੀ ਏ ਬੀਬੀ ਜੀ ਦਾ ਸਮਾਨ ਤੁਸੀਂ ਕਿਉਂ ਰੱਖ ਰਹੇ ਹੋ ? ਕੀ ਬੀਬੀ ਜੀ ਘਰ ਬਦਲ ਰਹੇ ਹਨ ? ਭਾਜੀ ਅਗਿਓ ਗੁਸੇ ਵਿੱਚ ਆਇਆ ਬੋਲਿਆ ਪਾਗਲ ਬੀਬੀ ਸੀ ਸਾਡੀ ਆਪ ਤਾਂ ਮਰ ਗਈ ਹੁਣ ਸਾਨੂੰ ਸਾਰਾ ਸਮਾਨ ਸੁੱਟਣਾ ਪੈ ਰਿਹਾ । ਪੂਰੇ ਦਾ ਪੂਰਾ ਸਟੋਰ ਘਰ ਵਿੱਚ ਲਿਆ ਕੇ ਰੱਖਿਆ ਹੋਈਆ ਹੈ । ਸਿਮਰ ਨੂੰ ਸਮਜ਼ ਨੀ ਆ ਰਹੀ ਸੀ ਕਿ ਉਹ ਅਫ਼ਸੋਸ ਕਰੇ ਜਾ ਫੇਰ ਬੀਬੀ ਨੂੰ ਮਾੜਾ ਕਹਿਕੇ ਉਸ ਬੀਬੀ ਦੇ ਪੁੱਤਰ ਨੂੰ ਖੁਸ਼ ਕਰੇ। ਸਿਮਰ ਚੁੱਪ ਚਾਪ ਉਦਾਸ ਹੋਕੇ ਮੁੜ ਬੱਚਿਆਂ ਨਾਲ਼ ਖੇਡਣ ਲੱਗ ਪਈ ।

ਰਾਤ ਸਾਰਾ ਕੰਮ ਕਰਨ ਤੋਂ ਬਾਅਦ ਜਦੋ ਸਿਮਰ ਬੈਡ ਵਿੱਚ ਗਈ ਤਾਂ ਸਿਮਰ ਸੋਚ ਰਹੀ ਸੀ ਕਿ ਸਾਨੂੰ ਏ ਪਤਾ ਨਹੀਂ ਕਿ ਸਾਨੂੰ ਅਗਲਾ ਸਾਹ ਆਊਗਾ ਜਾ ਨਹੀਂ? ਪਰ ਅਸੀਂ ਬੇਲੋੜੇ ਸਮਾਨ ਨੂੰ ਜਮਾਂ ਕਰਨ ਲੱਗੇ ਹੋਏ ਹਾਂ । ਜੇਕਰ ਅਸੀਂ ਝੂਠ ਦਾ ਸਹਾਰਾ ਲੈਂਦੇ ਹਾਂ ਤਾਂ ਅਸੀਂ ਆਪਣੇ ਮਾਲਕ ਨੂੰ ਘੱਟ ਆਪਣੇ ਜ਼ਮੀਰ ਨੂੰ ਜ਼ਿਆਦਾ ਧੋਖਾ ਦਿੰਦੇ ਹਾਂ । ਜੇਕਰ ਸਾਨੂੰ ਮੌਤ ਆਉਣੀ ਹੈ ਤਾਂ ਉਹ ਹਰ ਥਾਂ ਆ ਸਕਦੀ ਹੈ ।

ਸਿਮਰ ਨਾਲ ਵਾਪਰੀ ਘਟਨਾ ਸਾਨੂੰ ਬਹੁਤ ਕੁਝ ਸਿਖਾਂ ਸਕਦੀ ਹੈ । ਜੇਕਰ ਅਸੀਂ ਆਪਣੀ ਨੌਕਰੀ ਹੀ ਸੇਵਾ ਭਾਵਨਾ ਨੂੰ ਮੁੱਖ ਰੱਖ ਕਰੀਏ ਤਾਂ ਜਿੰਦਗੀ ਜਿਓਣ ਦਾ ਬਹੁਤ ਆਤਮਿਕ ਰਸ ਪ੍ਰਾਪਤ ਹੋਵੇਗਾ । ਉਸ ਮਾਲਿਕ ਤੇ ਭਰੋਸਾ ਰੱਖ ਸੱਚੇ ਮਨ ਨਾਲ ਆਪਣੀ ਨੋਕਰੀ ਨੂੰ ਉਸ ਮਾਲਕ ਦੀ ਲਾਈ ਹੋਈ ਸੇਵਾ ਸਮਝ ਕਰਨਾ ਚਾਹੀਦਾ ਹੈ। ਉਸ ਮਾਲਕ ਨੇ ਤੱਤੀ ਵਾਹ ਸਾਨੂੰ ਕਿਸੇ ਨੂੰ ਵੀ ਨੀ ਲੱਗਣ ਦੇਣੀ । ਚਾਹੇ ਘਰ ਦਾ ਕੰਮ ਹੋਵੇ ਚਾਹੇ ਨੌਕਰੀ । ਸਾਨੂੰ ਆਪਣਾ ਈਮਾਨ ਤੇ ਆਪਣਾ ਕਰਮ ਖਰਾਬ ਨਹੀਂ ਕਰਨਾ ਚਾਹੀਦਾ । ਸਾਨੂੰ ਹਰ ਕੰਮ ਵਿੱਚ ਇਮਾਨਦਾਰੀ ਰੱਖਣੀ ਚਾਹੀਦੀ ਹੈ ।

ਸਰਬਜੀਤ ਲੌਂਗੀਆਂ ਜਰਮਨੀ

 

 

 

‘ਸਮਾਜਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly

Previous articleਭਾਗਾਂ ਵਾਲੇ
Next articleਸੰਵੇਦਨਸ਼ੀਲ ਔਰਤ