ਮਾਛੀਵਾੜਾ ਸਾਹਿਬ (ਸਮਾਜ ਵੀਕਲੀ) (ਬਲਬੀਰ ਸਿੰਘ ਬੱਬੀ) ਉੰਝ ਤਾਂ ਸਮੁੱਚੇ ਪੰਜਾਬ ਵਿੱਚ ਹੀ ਆਪਣੀ ਦਮਦਾਰ ਆਵਾਜ਼ ਦੇ ਨਾਲ ਬੁਲਟ ਮੋਟਰਸਾਈਕਲ ਮਸ਼ਹੂਰ ਹੈ ਕੁਝ ਉਲਟ ਮੋਟਰ ਸਾਈਕਲ ਵਾਲੇ ਸਾਲਸਰ ਬਦਲਾ ਕੇ ਜਿੱਥੇ ਆਵਾਜ਼ ਖਤਰਨਾਕ ਬਣਾਉਂਦੇ ਹਨ ਉਥੇ ਹੀ ਪਟਾਕੇ ਮਾਰਨੇ ਵੀ ਸ਼ੁਰੂ ਕਰਦੇ ਹਨ। ਅੱਜ ਮਾਛੀਵਾੜਾ ਟਰੈਫਿਕ ਪੁਲਿਸ ਦੇ ਨਵੇਂ ਨਿਯੁਕਤ ਹੋਏ ਥਾਣੇਦਾਰ ਸਿਕੰਦਰ ਸਿੰਘ ਨੇ ਮਾਛੀਵਾੜਾ ਵਿੱਚ ਬੁਲਟਾਂ ਦੇ ਪਟਾਕੇ ਮਾਰਨ ਵਾਲਿਆਂ ਨੂੰ ਕਾਬੂ ਕੀਤਾ ਵਿਸ਼ੇਸ਼ ਨਾਕਾਬੰਦੀ ਦੌਰਾਨ ਉਹਨਾਂ ਨੇ ਬੁਲਟ ਰੋਕ ਕੇ ਚੈੱਕ ਕੀਤੇ ਉਹਨਾਂ ਨੂੰ ਚਲਾ ਕੇ ਦੇਖਿਆ ਤੇ ਉਹ ਪਟਾਕੇ ਮਾਰ ਰਹੇ ਸਨ ਇਸ ਉੱਤੇ ਥਾਣੇਦਾਰ ਸਿਕੰਦਰ ਸਿੰਘ ਨੇ ਬੁਲਟ ਦੇ ਪਟਾਕੇ ਮਾਰਨ ਵਾਲਿਆਂ ਉੱਤੇ ਕਾਰਵਾਈ ਕੀਤੀ। ਮਾਛੀਵਾੜਾ ਸਾਹਿਬ ਦੇ ਵਿੱਚ ਨਵੇਂ ਨਿਯੁਕਤ ਹੋਏ ਟਰੈਫਿਕ ਪੁਲਿਸ ਦੇ ਇੰਚਾਰਜ ਥਾਣੇਦਾਰ ਸਿਕੰਦਰ ਸਿੰਘ ਨੇ ਸਾਰੇ ਹੀ ਇਲਾਕਾ ਵਾਸੀਆਂ ਨੂੰ ਬੇਨਤੀ ਕੀਤੀ ਹੈ ਕਿ ਆਪੋ ਆਪਣੇ ਵਾਹਨਾਂ ਦੇ ਕਾਗਜਾਤ ਪੂਰੇ ਹੋਣ ਬੱਚਿਆਂ ਨੂੰ ਕਿਸੇ ਕਿਸਮ ਦੀ ਚੀਜ਼ ਵੀ ਡਰਾਈਵਿੰਗ ਲਈ ਨਾ ਦਿੱਤੀ ਜਾਵੇ ਟਰੈਫਿਕ ਨਿਯਮਾਂ ਦੀ ਪਾਲਣਾ ਕੀਤੀ ਜਾਵੇ।
ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samaj



