ਅਣਗਹਿਲੀ

ਕੁਲਵਿੰਦਰ ਕੁਮਾਰ ਬਹਾਦਰਗੜ੍ਹ

(ਸਮਾਜ ਵੀਕਲੀ)

ਪਿੰਡ ਵਾਸੀ ਇਕੱਠੇ ਹੋ ਕੇ ਬਿਜਲੀ ਬੋਰਡ ਦੇ ਦਫ਼ਤਰ ਵਿਚ ਗਏ। ਉਹਨਾਂ ਨੇ ਲਾਈਨਮੈਨ ਨੂੰ ਕਿਹਾ,” ਕੀ ਸਾਡੇ ਪਿੰਡ ਦੇ ਖੇਤਾਂ ਵਿਚੋਂ ਲੰਘ ਰਹੀਆਂ ਤਾਰਾਂ ਬਹੁਤ ਢਿੱਲੀਆਂ ਹਨ, ਅਕਸਰ ਆਪਸ ਵਿੱਚ ਟਕਰਾ ਕੇ ਚੰਗਿਆੜੀਆ ਨਿਕਲ ਦੀਆ ਹਨ। ਜਿਸ ਨਾਲ ਕੋਈ ਹਾਦਸਾ ਹੋ ਸਕਦਾ। ਕਣਕ ਦੀ ਫਸਲ ਪੱਕੀ ਪਈ ਹੈ, ਤੁਸੀਂ ਜਲਦੀ ਠੀਕ ਕਰ ਦਿਓ”

ਲਾਈਨਮੈਨ ਨੇ ਕਿਹਾ,” ਕੋਈ ਗੱਲ ਨਹੀਂ, ਮੈਂ ਕੱਲ੍ਹ ਨੂੰ ਹੀ ਠੀਕ ਕਰਾ ਦੇਵਾਂਗਾ।

ਪਿੰਡ ਵਾਲੇ ਵਾਪਿਸ ਆਪਣੇ-ਆਪਣੇ ਘਰੋ-ਘਰੀ ਚਲੇ ਗਏ।

ਇਕ ਹਫ਼ਤਾ ਲੰਘ ਗਿਆ। ਪਰ ਲਾਈਨਮੈਨ ਤਾਰਾਂ ਠੀਕ ਨਹੀਂ ਕਰਾਉਂਦਾ , ਅਚਾਨਕ ਇਕ ਦਿਨ ਤੇਜ਼ ਹਵਾ ਚਲਦੀ ਹੈ, ਤਾਰਾਂ ਆਪਸ ਵਿੱਚ ਟਕਰਾ ਕੇ ਚੰਗਿਆੜੀਆ ਨਿਕਲ ਦੀਆ ਹਨ ਅਤੇ ਪੱਕੀ ਕਣਕ ਦੀ ਫਸਲ ਤੇ ਡਿੱਗਣ ਨਾਲ ਅੱਗ ਲੱਗ ਗਈ ਅਤੇ ਕਈ ਖੇਤ ਸੜ੍ਹ ਕੇ ਸੁਆਹ ਹੋ ਗਏ।

ਅਗਲੇ ਦਿਨ ਲਾਈਨਮੈਨ ਆਪਣੀ ਪੂਰੀ ਟੀਮ ਲੈ ਕੇ ਤਾਰਾਂ ਠੀਕ ਕਰਨ ਆ ਗਿਆ।

✍ ਕੁਲਵਿੰਦਰ ਕੁਮਾਰ ਬਹਾਦਰਗੜ੍ਹ
9914481924

 

 

 

 

‘ਸਮਾਜਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly

Previous articleਕੁੜੀਆਂ
Next articleਏਹੁ ਹਮਾਰਾ ਜੀਵਣਾ ਹੈ -295