ਛੱਤੀਸਗੜ੍ਹ ’ਚ ਨਕਸਲੀਆਂ ਨੇ ਬਾਰੂਦੀ ਸੁਰੰਗ ਨਾਲ ਬੋਲੇਰੋ ਉਡਾਈ: ਇਕ ਮੌਤ, 11 ਜ਼ਖ਼ਮੀ

ਰਾਇਪੁਰ (ਸਮਾਜ ਵੀਕਲੀ): ਛੱਤੀਸਗੜ੍ਹ ਦੇ ਨਕਸਲ ਪ੍ਰਭਾਵਿਤ ਦਾਂਤੇਵਾੜਾ ਜ਼ਿਲ੍ਹੇ ਵਿੱਚ ਨਕਸਲੀਆਂ ਨੇ ਅੱਜ ਬਾਰੂਦੀ ਸੁਰੰਗ ਵਿੱਚ ਧਮਾਕਾ ਕਰਕੇ ਨਿੱਜੀ ਵਾਹਨ ਉਡਾ ਦਿੱਤਾ। ਇਸ ਘਟਨਾ ਵਿੱਚ ਇੱਕ ਵਿਅਕਤੀ ਦੀ ਮੌਤ ਹੋ ਗਈ ਹੈ ਅਤੇ 11 ਹੋਰ ਜ਼ਖਮੀ ਹੋਏ ਹਨ। ਦਾਂਤੇਵਾੜਾ ਜ਼ਿਲ੍ਹੇ ਦੇ ਪੁਲੀਸ ਸੁਪਰਡੈਂਟ ਅਭਿਸ਼ੇਕ ਪੱਲਵ ਨੇ ਇਥੇ ਦੱਸਿਆ ਕਿ ਮਾਓਵਾਦੀਆਂ ਨੇ ਜ਼ਿਲ੍ਹੇ ਦੇ ਮਾਲੇਵਾਹੀ ਥਾਣਾ ਖੇਤਰ ਦੇ ਅਧੀਨ ਘੋਟਿਆ ਪਿੰਡ ਦੇ ਕੋਲ ਬਾਰੂਦੀ ਸੁਰੰਗ ਨੂੰ ਉਡਾ ਕੇ ਬੋਲੇਰੋ ਗੱਡੀ ਨੂੰ ਉਡਾ ਦਿੱਤਾ। ਇਸ ਘਟਨਾ ਵਿੱਚ ਧਨ ਸਿੰਘ ਦੀ ਮੌਤ ਹੋ ਗਈ ਹੈ ਅਤੇ 11 ਹੋਰ ਜ਼ਖਮੀ ਹੋਏ ਹਨ।

 

 

‘ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly

Previous articleOlympics: Govt spent over Rs 50 cr on men’s hockey team in last 5 years
Next articleਮੱੱਧ ਪ੍ਰਦੇਸ਼ ਦੇ 1200 ਤੋਂ ਵੱਧ ਪਿੰਡ ਹੜ੍ਹ ਦੀ ਲਪੇਟ ’ਚ ਆਏ