HOME ਨਵਾਂਸ਼ਹਿਰ ਪੁਲਿਸ ਦੀ ਵੱਡੀ ਕਾਰਵਾਈ: ਹੈਰੋਇਨ , ਡਰੱਗ ਮਨੀ ਅਤੇ ਨਜਾਇਜ਼ ਪਿਸਤੌਲ...

ਨਵਾਂਸ਼ਹਿਰ ਪੁਲਿਸ ਦੀ ਵੱਡੀ ਕਾਰਵਾਈ: ਹੈਰੋਇਨ , ਡਰੱਗ ਮਨੀ ਅਤੇ ਨਜਾਇਜ਼ ਪਿਸਤੌਲ ਸਮੇਤ ਦੋ ਨੌਜਵਾਨ ਕਾਬੂ

1
ਨਵਾਂਸ਼ਹਿਰ,   (ਸਮਾਜ ਵੀਕਲੀ)   (ਜਤਿੰਦਰਪਾਲ ਸਿੰਘ ਕਲੇਰ) : ਜ਼ਿਲ੍ਹਾ ਸ਼ਹੀਦ ਭਗਤ ਸਿੰਘ ਨਗਰ ਵਿੱਚ ਨਸ਼ਾ ਤਸਕਰਾਂ ਅਤੇ ਮਾੜੇ ਅਨਸਰਾਂ ਖ਼ਿਲਾਫ਼ ਚਲਾਈ ਗਈ ਵਿਸ਼ੇਸ਼ ਮੁਹਿੰਮ ਤਹਿਤ ਥਾਣਾ ਸਿਟੀ ਨਵਾਂਸ਼ਹਿਰ ਦੀ ਪੁਲਿਸ ਨੂੰ ਉਸ ਸਮੇਂ ਇੱਕ ਵੱਡੀ ਸਫ਼ਲਤਾ ਹਾਸਲ ਹੋਈ, ਜਦੋਂ ਡੀਐਸਪੀ ਪੰਕਜ਼ ਸ਼ਰਮਾ ਨਵਾਂਸ਼ਹਿਰ ਅਤੇ ਥਾਣਾ ਸਿਟੀ ਨਵਾਂਸ਼ਹਿਰ ਦੇ ਮੁੱਖ ਅਫ਼ਸਰ ਇੰਸਪੈਕਟਰ ਅਵਤਾਰ ਸਿੰਘ ਦੀ ਯੋਗ ਅਗਵਾਈ ਹੇਠ ਪੁਲਿਸ ਪਾਰਟੀ ਨੇ ਦੋ ਨੌਜਵਾਨਾਂ ਨੂੰ ਕਾਬੂ ਕਰਕੇ ਉਨ੍ਹਾਂ ਕੋਲੋਂ ਹੈਰੋਇਨ, ਡਰੱਗ ਮਨੀ ਅਤੇ ਨਾਜਾਇਜ਼ ਅਸਲਾ ਬਰਾਮਦ ਕੀਤਾ। ਪ੍ਰੈੱਸ ਕਾਨਫਰੰਸ ਦੌਰਾਨ ਜਾਣਕਾਰੀ ਦਿੰਦਿਆਂ ਡੀਐਸਪੀ ਪੰਕਜ਼ ਸ਼ਰਮਾ ਨੇ ਦੱਸਿਆ ਕਿ ਥਾਣਾ ਮੁਖੀ ਅਵਤਾਰ ਸਿੰਘ ਦੀ ਅਗਵਾਈ ਹੇਠਲੀ ਪੁਲਿਸ ਪਾਰਟੀ ਨਵੀਂ ਆਬਾਦੀ ਨਵਾਂਸ਼ਹਿਰ ਤੋਂ ਹੁੰਦੇ ਹੋਏ ਮੂਸਾਪੁਰ ਰੋਡ ਵੱਲ ਜਾ ਰਹੀ ਸੀ। ਜਦੋਂ ਪੁਲਿਸ ਪਾਰਟੀ ਨੇੜੇ ਨਹਿਰ ਸੂਏ ਪਾਸ ਬਣੇ ਪੀਰ ਬਾਬਾ ਦੀ ਜਗ੍ਹਾ ਕੋਲ ਪੁੱਜੀ, ਤਾਂ ਉੱਥੇ ਪੀਰ ਬਾਬੇ ਦੀ ਜਗ੍ਹਾ ਦੇ ਸੱਜੇ ਪਾਸੇ ਦੋ ਨੌਜਵਾਨ ਲੜਕੇ ਖੜ੍ਹੇ ਦਿਖਾਈ ਦਿੱਤੇ। ਉਹ ਦੋਵੇਂ ਜਣੇ ਪੁਲਿਸ ਪਾਰਟੀ ਦੀ ਸਰਕਾਰੀ ਗੱਡੀ ਨੂੰ ਦੇਖ ਕੇ ਨਹਿਰ ਦੇ ਨਾਲ ਸੱਜੇ ਪਾਸੇ ਨਹਿਰ ਕਾਲੋਨੀ ਨੂੰ ਜਾਂਦੇ ਰਸਤੇ ਵੱਲ ਨੂੰ ਕਾਹਲੀ-ਕਾਹਲੀ ਤੁਰਨ ਲੱਗੇ। ਇਸ ਦੌਰਾਨ ਇੱਕ ਲੜਕੇ ਨੇ, ਜਿਸਨੇ ਕੈਪਰੀ ਪਹਿਨੀ ਹੋਈ ਸੀ, ਪੁਲਿਸ ਪਾਰਟੀ ਦੇ ਦੇਖਦੇ-ਦੇਖਦੇ ਆਪਣੀ ਪਹਿਨੀ ਹੋਈ ਕੈਪਰੀ ਦੀ ਜੇਬ ਵਿੱਚੋਂ ਇੱਕ ਲਿਫ਼ਾਫ਼ਾ ਕੱਢ ਕੇ ਸੜਕ ਕਿਨਾਰੇ ਝਾੜੀਆਂ ਵਿੱਚ ਸੁੱਟ ਦਿੱਤਾ। ਜਿਸ ‘ਤੇ ਏ.ਐਸ.ਆਈ. ਰਵੀ ਕੁਮਾਰ ਨੇ ਤੁਰੰਤ ਗੱਡੀ ਰੁਕਵਾ ਕੇ ਸਾਥੀ ਕਰਮਚਾਰੀਆਂ ਦੀ ਮਦਦ ਨਾਲ ਉਕਤ ਦੋਵਾਂ ਨੌਜਵਾਨਾਂ ਨੂੰ ਕਾਬੂ ਕਰ ਲਿਆ। ਜਦੋਂ ਉਨ੍ਹਾਂ ਦਾ ਵਾਰੀ-ਵਾਰੀ ਨਾਮ ਤੇ ਪਤਾ ਪੁੱਛਿਆ, ਤਾਂ ਇੱਕ ਲੜਕੇ ਨੇ ਆਪਣਾ ਨਾਮ ਲਵ ਉਰਫ ਗੌਰਵ ਪੁੱਤਰ ਅਸ਼ੋਕ ਕੁਮਾਰ, ਵਾਸੀ ਬਾਲਮੀਕ ਮੁਹੱਲਾ ਨਵਾਂਸ਼ਹਿਰ, ਥਾਣਾ ਸਿਟੀ ਨਵਾਂਸ਼ਹਿਰ, ਜ਼ਿਲ੍ਹਾ ਸ਼ਹੀਦ ਭਗਤ ਸਿੰਘ ਨਗਰ ਦੱਸਿਆ। ਜਦੋਂ ਉਕਤ ਲੜਕੇ ਵੱਲੋਂ ਝਾੜੀਆਂ ਵਿੱਚ ਸੁੱਟੇ ਗਏ ਪਾਰਦਰਸ਼ੀ ਲਿਫ਼ਾਫ਼ੇ ਨੂੰ ਚੈੱਕ ਕੀਤਾ ਗਿਆ ਤਾਂ ਉਸ ਵਿੱਚੋਂ 50 ਗਰਾਮ ਹੈਰੋਇਨ ਅਤੇ 21 ਹਜ਼ਾਰ ਰੁਪਏ ਡਰੱਗ ਮਨੀ ਬਰਾਮਦ ਹੋਈ। ਇਸੇ ਤਰ੍ਹਾਂ ਦੂਸਰੇ ਲੜਕੇ ਨੇ ਆਪਣਾ ਨਾਮ ਰੋਹਿਤ ਉਰਫ ਕਾਲੂ ਪੁੱਤਰ ਪਿੰਕੂ, ਵਾਸੀ ਬਾਲਮੀਕ ਮੁਹੱਲਾ ਨਵਾਂਸ਼ਹਿਰ ਦੱਸਿਆ, ਜਿਸਦੇ ਡੱਬ (ਕਮਰ) ਵਿੱਚੋਂ ਇੱਕ ਨਾਜਾਇਜ਼ ਪਿਸਤੌਲ ਅਤੇ 03 ਜ਼ਿੰਦਾ ਰੌਂਦ (32 ਬੋਰ) ਬਰਾਮਦ ਹੋਏ। ਪੁਲਿਸ ਅਧਿਕਾਰੀਆਂ ਨੇ ਦੱਸਿਆ ਕਿ ਕਾਬੂ ਕੀਤੇ ਗਏ ਮੁਲਜ਼ਮਾਂ ਖ਼ਿਲਾਫ਼ ਮਾਮਲਾ ਦਰਜ ਕਰਕੇ ਅਗਲੇਰੀ ਕਾਰਵਾਈ ਅਮਲ ਵਿੱਚ ਲਿਆਂਦੀ ਜਾ ਰਹੀ ਹੈ ਅਤੇ ਪੁੱਛਗਿੱਛ ਦੌਰਾਨ ਕਈ ਹੋਰ ਅਹਿਮ ਖੁਲਾਸੇ ਹੋਣ ਦੀ ਉਮੀਦ ਹੈ।

ਸਮਾਜਵੀਕਲੀ’ ਐਪਡਾਊਨਲੋਡਕਰਨਲਈਹੇਠਦਿਤਾਲਿੰਕਕਲਿੱਕਕਰੋ
https://play.google.com/store/apps/details?id=in.yourhost.samajweekly

 

Previous articleਉੱਘੇ ਸ਼ਾਇਰ ਤੇ ਕਵੀ ਸਨ- ਦੀਵਾਨ ਸਿੰਘ ਜਾਂ ਬਹੁਪੱਖੀ ਸ਼ਖ਼ਸੀਅਤ ਸਨ : ਦੀਵਾਨ ਸਿੰਘ
Next articleThe Bharat Scouts and Guides Successfully Conducted a Seven-Day Training Camp