HOME ਕੁਦਰਤ – ਪ੍ਰੇਮੀ ਮਾਸਟਰ ਸੰਜੀਵ ਧਰਮਾਣੀ ਦੇ ਸੰਨ 1995 ਤੋਂ ਹੁਣ ਤੱਕ...

ਕੁਦਰਤ – ਪ੍ਰੇਮੀ ਮਾਸਟਰ ਸੰਜੀਵ ਧਰਮਾਣੀ ਦੇ ਸੰਨ 1995 ਤੋਂ ਹੁਣ ਤੱਕ ਵਾਤਾਵਰਨ ਸੰਭਾਲ਼ ਦੇ ਲਈ ਕੀਤੇ ਜਾ ਰਹੇ ਨਿਸ਼ਕਾਮ ਸੇਵਾ ਦੇ ਕੰਮ …..

2
   (ਸਮਾਜ ਵੀਕਲੀ)  
1. ਪ੍ਰਾਈਵੇਟ ਨਰਸਰੀਆਂ ਤੋਂ ਆਪਣੇ ਪੱਧਰ ‘ਤੇ ਵਧੀਆ ਕਿਸਮ ਦੇ ਪੌਦੇ ਖਰੀਦ ਕੇ ਲੋੜਵੰਦਾਂ , ਜਾਣਕਾਰਾਂ , ਜੰਗਲਾਂ , ਪਹਾੜਾਂ , ਗੈਰ – ਆਬਾਦ ਥਾਵਾਂ , ਟੋਭਿਆਂ – ਛੱਪੜਾਂ ਕਿਨਾਰੇ , ਸਕੂਲ ਦੇ ਵਿਦਿਆਰਥੀਆਂ ਦੇ ਘਰਾਂ – ਖੇਤਾਂ ਤੇ ਵਾੜਿਆਂ ਵਿੱਚ ਨਿਰੰਤਰ ਲਗਾਉਣ ਦੀ ਨਿਸ਼ਕਾਮ ਸੇਵਾ।
2. ਲਗਾਏ ਪੌਦਿਆਂ ਦੀ ਨਿਸ਼ਕਾਮ ਸੇਵਾ ਸੰਭਾਲ ਕਰਨੀ।
3. ਲੋਕਾਂ ਤੇ ਵਿਦਿਆਰਥੀਆਂ ਨੂੰ ਪੌਦੇ ਲਗਾਉਣ ਲਈ ਪ੍ਰੇਰਿਤ ਕਰਨਾ।
4. ਸੁੱਕਦੇ ਜਾ ਰਹੇ ਪੌਦਿਆਂ ਦੀ ਨਿਸ਼ਕਾਮ ਸੇਵਾ ਕਰਨੀ।
5.  ਅੱਗ ਨਾਲ਼ ਜਲ਼ / ਸੜ ਗਏ ਪੌਦਿਆਂ ਦੀ ਨਿਸ਼ਕਾਮ ਸੇਵਾ ਕਰਨੀ।
6. ਜੰਗਲੀ ਜੀਵ – ਜੰਤੂਆਂ ਦੇ ਲਈ ਨਿਰੰਤਰ ਭੋਜਨ , ਪਾਣੀ , ਫ਼ਲਾਂ , ਘਾਹ ਆਦਿ ਦੀ ਨਿਸ਼ਕਾਮ ਸੇਵਾ ਤੇ ਜੰਗਲਾਂ ਵਿੱਚ ਫਲ਼ਦਾਰ ਪੌਦੇ ਲਗਾਉਣ ਦੀ ਨਿਸ਼ਕਾਮ ਸੇਵਾ । ਨੀਲ ਗਊ , ਗਊ , ਕੁੱਤੇ ਆਦਿ ਦੀ ਨਿਸ਼ਕਾਮ ਸੇਵਾ।
7. ਜੰਗਲਾਂ ਵਿੱਚ ਪੰਛੀ – ਪਰਿੰਦਿਆਂ ਦੇ ਲਈ ਸਾਲ ਭਰ ਭੋਜਨ , ਚੋਗਾ , ਸਕੋਰੇ , ਪਾਣੀ , ਚਾਵਲ , ਬਾਜਰਾ , ਕੰਗਣੀ , ਦਾਲ਼ਾਂ ਦੀ ਨਿਰੰਤਰ ਨਿਸ਼ਕਾਮ ਸੇਵਾ ਕਰਨੀ।
8. ਮੋਰਾਂ ਦੇ ਲਈ ਸਪੈਸ਼ਲ ਤੌਰ ‘ਤੇ ਭਿੱਜੀ ਹੋਈ ਸਾਬੁਤ ਹਰੀ ਮੂੰਗੀ ਦਾਲ਼ ਦੀ ਨਿਸ਼ਕਾਮ ਸੇਵਾ ਕਰਨੀ।
9. ਘਰਾਂ ਦੇ ਨਜ਼ਦੀਕ ਤੇ ਜੰਗਲਾਂ ਵਿੱਚ ਪੰਛੀਆਂ ਲਈ ਆਲ੍ਹਣੇ ਲਗਾਉਣ ਦੀ ਨਿਸ਼ਕਾਮ ਸੇਵਾ।
10. ਗਿਲਹਰੀਆਂ ਲਈ ਫ਼ਲ਼ , ਮੂੰਗਫਲੀ ਆਦਿ ਦੀ ਨਿਸ਼ਕਾਮ ਸੇਵਾ ਕਰਨੀ।
11.  ਕੀੜੇ – ਮਕੌੜਿਆਂ ਦੇ ਲਈ ਪੰਚਮੇਵਾ , ਬਾਦਾਮ , ਕਾਜੂ , ਛੁਹਾਰੇ , ਮਿਸ਼ਰੀ , ਕਿਸ਼ਮਿਸ਼ , ਪਿਸਤੇ , ਸ਼ੱਕਰ , ਨਾਰੀਅਲ ਬੁਰਾਦਾ , ਗਉੂ ਦਾ ਸ਼ੁੱਧ ਦੇਸੀ ਘਿਓ ਨਾਲ਼ ਨਿਸ਼ਕਾਮ ਸੇਵਾ।
12. ਤਿਤਲੀਆਂ ਤੇ ਮਧੂਮੱਖੀਆਂ ਦੇ ਬਚਾਓ ਲਈ ਕੰਕਰ ਤੇ ਰੇਤ ਆਦਿ ਸਮੇਤ ਮਿੱਟੀ ਦੇ ਸਕੋਰੇ ਲਗਾਉਣ ਦੀ ਨਿਸ਼ਕਾਮ ਸੇਵਾ ਕਰਨੀ।
13. ਘਰ ਤੇ ਜੰਗਲਾਂ ਵਿੱਚ ਫੁੱਲਾਂ ਦੇ ਪੌਦੇ ਲਗਾਉਣ ਦੀ ਨਿਸ਼ਕਾਮ ਸੇਵਾ ਕਰਨੀ ਤੇ ਵੱਖ – ਵੱਖ ਤਰ੍ਹਾਂ ਦੇ ਫੁੱਲਾਂ ਦੇ ਬੀਜ ਪਾਉਣੇ।
14. ਜੰਗਲਾਂ , ਗੈਰ – ਆਬਾਦ ਥਾਵਾਂ , ਛੱਪੜਾਂ , ਟੋਭਿਆਂ ਤੇ ਨਦੀਆਂ ਦੇ ਕਿਨਾਰੇ ਤੇ ਖੇਤਾਂ ਵਿੱਚ ਫੁੱਲਦਾਰ ਪੌਦੇ ਲਗਾਉਣ ਦੀ ਨਿਸ਼ਕਾਮ ਸੇਵਾ ਕਰਨਾ ਤਾਂ ਜੋ ਤਿਤਲੀਆਂ ਅਤੇ ਮਧੂਮੱਖੀਆਂ ਨੂੰ ਬਚਾਉਣ ਲਈ ਆਪਣੇ ਪੱਧਰ ‘ਤੇ ਕੋਸ਼ਿਸ਼ ਕੀਤੀ ਜਾ ਸਕੇ।
ਇਸੇ ਪਹਿਲੂ ਦੇ ਤਹਿਤ ਲੋਕਾਂ ਅਤੇ ਸਕੂਲ ਵਿਦਿਆਰਥੀਆਂ ਨੂੰ ਕੀਟ – ਨਾਸ਼ਕਾਂ ਦੀ ਵਰਤੋਂ ਘੱਟ ਕਰਨ ਲਈ ਜਾਗਰੂਕ ਕਰਨਾ।
15. ਜੰਗਲਾਂ ਵਿੱਚ ਟੁੱਟ ਗਏ ਸਕੋਰਿਆਂ ਦੀ ਥਾਂ ਨਵੇਂ ਸਕੋਰੇ ਲਗਾਉਣ ਦੀ ਨਿਸ਼ਕਾਮ ਸੇਵਾ ।
16. ਜੰਗਲਾਂ ਵਿੱਚ ਪੰਛੀਆਂ , ਜੀਵਾਂ ਤੇ ਤਿਤਲੀਆਂ – ਮਧੂਮੱਖੀਆਂ ਲਈ ਲਗਾਏ ਮਿੱਟੀ ਦੇ ਪਾਣੀ ਦੇ ਸਕੋਰਿਆਂ ਦੀ ਨਿਰੰਤਰ ਸਾਫ਼ – ਸਫ਼ਾਈ ਕਰਨ ਦੀ ਨਿਸ਼ਕਾਮ ਸੇਵਾ ਕਰਨੀ।
17. ਰੇਡੀਓ ਪ੍ਰੋਗਰਾਮ , ਰੰਗਮੰਚ ਰਾਹੀਂ , ਸਕੂਲਾਂ ਵਿੱਚ , ਮੇਲਿਆਂ ਵਿੱਚ , ਲੰਗਰਾਂ ਵਿੱਚ , ਬੱਸ – ਸਟੈਂਡਾਂ ‘ਤੇ ਵਾਤਾਵਰਨ ਬਾਰੇ ਲੋਕਾਂ ਨੂੰ ਜਾਗਰੂਕ ਕਰਨਾ।
18. ਆਪਣੀਆਂ ਰਚਨਾਵਾਂ ਰਾਹੀਂ ਆੱਨਲਾਇਨ ਅਤੇ ਆੱਫਲਾਇਨ ਜਾਗਰੂਕਤਾ ਪੈਦਾ ਕਰਨਾ।
19. 108 ਦਿਨ ਨਿਰੰਤਰ ਪੌਦੇ ਲਗਾਉਣ ਦਾ ਰਿਕਾਰਡ ਬਣਾਉਣਾ।
20. ਵਾਤਾਵਰਨ ਸੇਵਾ ਲਈ ਸਨਮਾਨਿਤ ਹੋਣਾ :-
ਸੰਤਾਂ ਮਹਾਂਪੁਰਖਾਂ ਤੇ ਸੰਸਥਾਂਵਾਂ ਪਾਸੋਂ , ਡਾਇਰੈਕਟਰ PSCST , ਆਸਰਾ ਫਾਊਂਡੇਸ਼ਨ ਪਾਸੋਂ ਕਈ ਵਾਰ , ਪਰਿਆਸ ਕਲਾ ਮੰਚ ਵਲੋਂ , ਅਲਾਇੰਸ ਕਲੱਬ ਵਲੋਂ ਕਈ ਵਾਰ , ਸ਼੍ਰੀ ਰਾਮਾਡ੍ਰਾਮਾਟਿਕ ਕਮੇਟੀ ਵਲੋਂ ਤੇ ਹੋਰ।
21. ਪਲਾਸਟਿਕ , ਪਾਣੀ , ਬਿਜਲੀ , ਵਰਖਾ ਪਾਣੀ , ਜੰਗਲਾਂ ਦੀ ਸਫ਼ਾਈ , ਬਤੌਰ ਸੈਲਾਨੀ ਜਾਗਰੂਕਤਾ।
22. ਸੈਰ – ਸਪਾਟੇ ਸਮੇਂ ਵੀ ਪੌਦੇ ਲਗਾਉਣੇ , ਜੀਵਾਂ ਤੇ ਪੰਛੀਆਂ , ਕੀੜਿਆਂ ਆਦਿ ਦੀ ਸੇਵਾ ਕਰਨੀ।
23. ਸਕੂਲਾਂ ਵਿੱਚ ਸੇਵਾ ਕਰਨੀ ਤਾਂ ਜੋ ਵਿਦਿਆਰਥੀ ਵਾਤਾਵਰਨ ਨਾਲ਼ ਜੁੜਨ। ਜਿਵੇਂ ਜਨਮ ਦਿਨਾਂ , 15 ਅਗਸਤ ਸਮੇਂ ਪੌਦੇ ਲਗਾਉਣੇ।
24. ਕੱਪੜੇ ਦੇ ਥੈਲੇ ਦੀ ਖੁਦ ਵਰਤੋਂ ਕਰਨਾ।
25. ਖੁਦ ਪੈਦਲ ਸਕੂਲ ਜਾਣਾ , ਬਜ਼ਾਰ , ਸ਼ਹਿਰ ਜਾਣਾ।
26. ਸਕੂਲ ਦੇ ਈਕੋ ਕਲੱਬ ਇੰਚਾਰਜ ਵਜੋਂ ਕੰਮ ਕਰਨਾ।
27.  ਸੰਸਥਾਵਾਂ ਜਿਵੇਂ ਆਸਰਾ ਫਾਊਂਡੇਸ਼ਨ ( ਰਜਿ.) ਸ਼੍ਰੀ ਅਨੰਦਪੁਰ ਸਾਹਿਬ , ਅਲਾਇੰਸ ਕਲੱਬ ਇੰਟਰਨੈਸ਼ਨਲ ( ਰਜਿ.) ਸ਼੍ਰੀ ਅਨੰਦਪੁਰ ਸਾਹਿਬ ਨਾਲ਼ ਮਿਲ਼ ਕੇ ਨਿਰੰਤਰ ਪੌਦੇ ਲਗਾਉਣੇ , ਮੁਫ਼ਤ ਪੌਦੇ ਵੰਡਣਾ , ਮਿੱਟੀ ਦੇ ਸਕੋਰੇ ਮੁਫ਼ਤ ਲੋਕਾਂ ਨੂੰ ਵੰਡਣਾ , ਘਰ – ਘਰ ਫ਼ਲ਼ਦਾਰ ਤੇ ਛਾਂਦਾਰ ਪੌਦੇ ਲਗਾਉਣਾ , ਸ਼ਹਿਰ ਦੇ ਲੋਕਾਂ ਦੇ ਜਨਮ ਦਿਨਾਂ ਮੌਕੇ ਮੁਫ਼ਤ ਪੌਦੇ ਲਗਾਉਣੇ ਤੇ ਵਾਤਾਵਰਨ ਪ੍ਰਤੀ ਜਾਗਰੂਕ ਕਰਨਾ।
28. ਸਾਈਕਲ ਦੀ ਵਰਤੋਂ ਤੇ ਜਾਗਰੂਕਤਾ।
29. ਸਿਵਲ ਅਤੇ ਪੁਲਿਸ ਪ੍ਰਸਾਸ਼ਨ ਨਾਲ਼ ਮਿਲ਼ਕੇ ਵਾਤਾਵਰਨ ਸੰਭਾਲ ਲਈ ਉਪਰਾਲੇ ਕਰਨੇ।
30. ਸਕੂਲ ਦੇ ਵਿਦਿਆਰਥੀਆਂ ਵਿੱਚ ਕੁਦਰਤ ਤੇ ਵਾਤਾਵਰਨ ਸੰਭਾਲ ਤੇ ਝੁਕਾਓ ਸੰਬੰਧੀ ਪੇਂਟਿੰਗ ਮੁਕਾਬਲੇ ਕਰਵਾਉਣੇ।
31. ਸਕੂਲ ਦੇ ਵਿਦਿਆਰਥੀਆਂ ਵਿੱਚ ਵਾਤਾਵਰਨ ਤੇ ਜੀਵ – ਜੰਤੂਆਂ ਪ੍ਰਤੀ ਪਿਆਰ ਤੇ ਜਾਗਰੂਕਤਾ ਸੰਬੰਧੀ ਬਾਲ – ਲਿਖਤਾਂ , ਬਾਲ – ਕਵਿਤਾਵਾਂ ਤੇ ਬਾਲ – ਕਹਾਣੀਆਂ ਲਿਖਵਾਉਣਾ , ਇਨ੍ਹਾਂ ਦੇ ਸਕੂਲ ਵਿਦਿਆਰਥੀਆਂ ਨੇ ਦੋ ਪੁਸਤਕਾਂ ਵੀ ਲਿਖੀਆਂ। ਬੱਚਿਆਂ ਦੀਆਂ ਇਨ੍ਹਾਂ ਬਾਲ – ਲਿਖਤਾਂ ਕਰਕੇ ਸਰਕਾਰੀ ਸਕੂਲ ਦਾ ਨਾਂ ਇੰਡੀਆ ਬੁੱਕ ਆੱਫ਼ ਰਿਕਾਰਡਜ਼ ਵਿੱਚ ਵੀ ਦਰਜ਼ ਹੋਇਆ।
ਕੁਦਰਤ – ਪ੍ਰੇਮੀ ਮਾਸਟਰ ਸੰਜੀਵ ਧਰਮਾਣੀ ਦੱਸਦੇ ਹਨ ਕਿ ਕੁਦਰਤ ਦੀ ਨਿਸ਼ਕਾਮ – ਸੇਵਾ ਹੀ ਪਰਮਾਤਮਾ ਦੀ ਸੱਚੀ ਭਗਤੀ ਹੈ।
Previous articleਇਪਟਾ ਕਪੂਰਥਲਾ ਵੱਲੋਂ 10 ਰੋਜਾ ਥੀਏਟਰ ਅਤੇ ਸੰਗੀਤ ਵਰਕਸ਼ਾਪ ਦੀ ਸਮਾਪਤੀ ਮੌਕੇ ਸਮਾਰੋਹ ਦਾ ਆਯੋਜਨ
Next articleਪੰਜਾਬ ਵਿੱਚ ਅਗਲੀ ਸਰਕਾਰ ਆਮ ਆਦਮੀ ਪਾਰਟੀ ਦੀ ਹੀ ਬਣੇਗੀ, ਮੁੱਖ ਮੰਤਰੀ ਭਗਵੰਤ ਮਾਨ ਹੀ ਹੋਣਗੇ: ਬ੍ਰਿਗੇਡੀਅਰ ਰਾਜ ਕੁਮਾਰ; ਪਿੰਡ ਬਾਗੋਵਾਲ ਵਿਖੇ ਹੋਈ ਵਿਸ਼ਾਲ ਨੁੱਕੜ ਮੀਟਿੰਗ, ਨੌਜਵਾਨਾਂ ਤੇ ਲੋਕਾਂ ਵੱਲੋਂ ਭਰਵਾਂ ਹੁੰਗਾਰਾ