HOME ਪੰਜਾਬ ਸਰਕਾਰ ਦਾ ਯੁੱਧ ਨਸ਼ਿਆਂ ਵਿਰੁੱਧ ਇੱਕ ਡਰਾਮਾ : ਆਸਾ ਸਿੰਘ ਆਜ਼ਾਦ

ਪੰਜਾਬ ਸਰਕਾਰ ਦਾ ਯੁੱਧ ਨਸ਼ਿਆਂ ਵਿਰੁੱਧ ਇੱਕ ਡਰਾਮਾ : ਆਸਾ ਸਿੰਘ ਆਜ਼ਾਦ

1
ਲੋਕ ਆਪਣੇ ਨੌਜਵਾਨ ਬੱਚਿਆਂ ਨੂੰ ਲੈ ਕੇ ਚਿੰਤਤ 
ਲਾਡੋਵਾਲ   (ਸਮਾਜ ਵੀਕਲੀ)   (ਕਰਨੈਲ ਸਿੰਘ ਐੱਮ.ਏ)- ਪੁਲਸ ਥਾਣਾ ਲਾਡੋਵਾਲ ਅਧੀਨ ਆਉਂਦੇ ਪਿੰਡ ਤਲਵੰਡੀ ਕਲਾਂ ਦੇ ਪੰਜਢੇਰਾ ਵਿਖੇ ਪੰਜਾਬ ਸਰਕਾਰ ਦਾ ਯੁੱਧ ਨਸ਼ਿਆਂ ਵਿਰੁੱਧ ਬਿਲਕੁਲ ਫੇਲ ਸਾਬਤ ਹੋਇਆ ਹੈ। ਇਨ੍ਹਾਂ ਗੱਲਾਂ ਦਾ ਪ੍ਰਗਟਾਵਾ ਆਲ ਇੰਡੀਆ ਹਿਊਮਨ ਰਾਈਟਸ ਕੌਂਸਲ ਦੇ ਪ੍ਰਧਾਨ ਆਸਾ ਸਿੰਘ ਆਜ਼ਾਦ ਨੇ ਕੀਤਾ । ਉਨ੍ਹਾਂ ਕਿਹਾ ਕਿ ਪਿੰਡ ਪੰਜਢੇਰਾ ਨੂੰ ਚਿੱਟੇ ਦੀ ਮੰਡੀ ਕਹਿ ਲਿਆ ਜਾਵੇ ਤਾਂ ਇਸ ਵਿੱਚ ਕੋਈ ਅਤਿਕਥਨੀ ਨਹੀਂ ਹੋਵੇਗੀ, ਜਿੱਥੇ ਰੋਜ਼ਾਨਾ ਲੱਖਾ ਕਰੋੜਾਂ ਰੁਪਏ ਦੀ ਸਪਲਾਈ, ਤੇ ਪਰਚੂਨ ਵਿੱਚ ਚਿੱਟੇ ਦੀ ਵਿਕਰੀ ਹੁੰਦੀ ਹੈ । ਜਿਸ ਨਾਲ ਹੁਣ ਤੱਕ ਹਜ਼ਾਰਾਂ ਨੌਜਵਾਨਾਂ ਦੀ ਜਾਨ ਜਾ ਚੁੱਕੀ ਹੈ ਅਤੇ ਲੱਗਦਾ ਹੈ ਕਿ ਇੱਥੇ ਪ੍ਰਸ਼ਾਸਨ ਬੇ-ਵੱਸ ਹੈ ਜਿਸਨੂੰ ਇਹ ਸਭ ਕੁਝ ਦਿਖਾਈ ਨਹੀਂ ਦੇ ਰਿਹਾ। ਉਨ੍ਹਾਂ ਕਿਹਾ ਕਿ ਪਿਛਲੇ ਦਿਨੀ ਨਿਹੰਗ ਸਿੰਘਾਂ ਨੇ ਵੀ ਇਨ੍ਹਾਂ ਚਿੱਟੇ ਵਾਲਿਆਂ ਖ਼ਿਲਾਫ਼ ਹੱਲਾ ਬੋਲਿਆ ਸੀ ਅਤੇ ਸਿੰਘਾਂ ਨੇ ਚਿੱਟੇ ਵਾਲਿਆਂ ਨੂੰ ਚਿਤਾਵਨੀ ਵੀ ਦਿੱਤੀ ਸੀ, ਜਿਸਨੂੰ ਦੇਖਦੇ ਹੋਈ ਉਸ ਵੇਲੇ ਪੁਲਸ ਹਰਕਤ ਵਿੱਚ ਆਈ ਸੀ ਪਰ ਕੁਝ ਸਮੇਂ ਬਾਅਦ ਫਿਰ ਉਸੇ ਤਰ੍ਹਾਂ ਲੋਕਾਂ ਦੀਆਂ ਢਾਣੀਆਂ ਲੱਗਣੀਆਂ ਛੁਰੀਆਂ ਹੋ ਗਈਆਂ। ਪ੍ਰਾਪਤ ਜਾਣਕਾਰੀ ਅਨੁਸਾਰ ਇਥੋਂ ਦੇ ਜ਼ਿਆਦਾ ਗਾਹਕ ਲੁਧਿਆਣਾ ਤੋਂ ਇਲਾਵਾ ਫਿਲੋਰ, ਗੋਰਾਇਆ ਅਤੇ ਨਵਾਂ ਸ਼ਹਿਰ ਰੋਡ ਦੇ ਪਿੰਡਾਂ ਵਾਲੇ ਹਨ ਜੋ ਰੋਜ਼ਾਨਾ ਇੱਥੇ ਸਪਲਾਈ ਅਤੇ ਨਸ਼ਾ ਲੈਣ ਆਉਂਦੇ ਹਨ, ਜਿਨ੍ਹਾਂ ਦੀ ਗਿਣਤੀ ਹਜ਼ਾਰਾਂ ਵਿੱਚ ਪਹੁੰਚ ਜਾਂਦੀ ਹੈ । ਪ੍ਰਸ਼ਾਸਨ ਵੱਲੋਂ ਲਗਾਏ ਗਏ ਇਸ ਪਿੰਡ ਵਿੱਚ ਕੈਮਰੇ ਪਤਾ ਨਹੀਂ ਕਿਹੜੀ ਸਾਜਿਸ਼ ਅਧੀਨ ਬੰਦ ਹੋ ਗਏ ਹਨ।  ਪ੍ਰਧਾਨ ਆਸਾ ਸਿੰਘ ਆਜ਼ਾਦ ਨੇ ਕਿਹਾ ਕਿ ਹੈਰਾਨੀ ਦੀ ਗੱਲ ਹੈ ਕਿ ਇੰਨੇ ਵੱਡੇ ਪੱਧਰ ‘ਤੇ ਵਿੱਕ ਰਹੇ ਚਿੱਟਾ ਵੇਚਣ ਵਾਲੇ ਪਿੰਡ ਵੱਲ ਲੁਧਿਆਣਾ ਫਿਲੌਰ, ਪ੍ਰਸ਼ਾਸਨ ਦਾ ਕੋਈ ਧਿਆਨ ਨਹੀਂ ਹੈ।  ਉਨ੍ਹਾਂ ਕਿਹਾ ਕਿ ਕਿਸ ਦੀ ਸ਼ੈ ਤੇ ਹੋ ਰਿਹਾ ਹੈ ਮੌਤ ਦਾ ਧੰਦਾ । ਉਨ੍ਹਾਂ ਕਿਹਾ ਕਿ ਇਸ ਗੱਲ ਪ੍ਰਸ਼ਾਸਨ ਧਿਆਨ ਦੇਵੇ ਕਿ ਇਨ੍ਹਾਂ ਦਾ ਨੈਟਵਰਕ ਕਾਫੀ ਵੱਡਾ ਹੈ ਜਿਹਨਾਂ ਦੇ ਮੁਖਬਰ ਜਗ੍ਹਾ-ਜਗ੍ਹਾ ‘ਤੇ ਤੈਨਾਤ ਹਨ ਅਤੇ ਪੁਲਸ ਤੋਂ ਪਹਿਲਾਂ ਚਿੱਟੇ ਵਾਲਿਆਂ ਨੂੰ ਪਤਾ ਲੱਗ ਜਾਂਦਾ ਹੈ ਕਿ,ਜਿਸ ਵੇਲੇ ਪੁਲਸ ਵੱਲੋਂ ਕਾਰਵਾਈ ਕੀਤੀ ਜਾਣੀ ਹੈ ਅਤੇ ਇੰਨੇ ਸਮੇਂ ਵਿੱਚ ਇਹ ਲੋਕ ਸਾਫ਼-ਸੁਥਰੇ ਬਣ ਕੇ ਬੈਠ ਜਾਂਦੇ ਹਨ।  ਇੱਥੇ ਜ਼ਿਆਦਾਤਰ ਔਰਤਾਂ ਜ਼ਿਆਦਾ ਚਿੱਟੇ ਦਾ ਧੰਦਾ ਕਰਦੀਆਂ ਹਨ। ਪ੍ਰਧਾਨ ਅਜ਼ਾਦ ਨੇ ਕਿਹਾ ਕਿ ਲੱਗਦਾ ਹੈ ਕਿ ਪੰਜਾਬ ਸਰਕਾਰ ਦਾ ਯੁੱਧ ਨਸ਼ਿਆਂ ਵਿਰੁੱਧ ਇਕ ਡਰਾਮਾ ਹੈ ਕਿਉਂਕਿ ਪਿੰਡ ਪੰਜਢੇਰਾ ‘ਚ ਇੱਥੇ ਕੋਈ ਗੱਲ ਦੇਖਣ ਨੂੰ ਨਹੀਂ ਮਿਲੀ ਬੱਸ ਆਲੇ ਦੁਆਲੇ ਦੀਆਂ ਖਬਰਾਂ ਪੜ੍ਹਨ ਸੁਣਨ ਨੂੰ ਮਿਲਦੀਆਂ ਹਨ ‘ਕਿ ਫਲਾਣੇ ਪਿੰਡ ਪੰਜਾਬ ਸਰਕਾਰ ਦਾ ਬਲਡੋਜਰ ਚਲਿਆ ਹੈ ਪਰ ਇਸ ਪਿੰਡ ‘ਚ ਕੁਝ ਵੀ ਵੇਖਣ ਨੂੰ ਨਹੀ ਮਿਲਿਆ ਹੈ। ਪਿੰਡ ਤਲਵੰਡੀ ਕਲਾਂ ਦੇ ਲੋਕ ਆਪਣੇ ਨੌਜਵਾਨ ਬੱਚਿਆਂ ਨੂੰ ਲੈ ਕੇ ਕਾਫੀ ਚਿੰਤਤ ਹਨ। ਉਨ੍ਹਾਂ ਕਿਹਾ ਕਿ ਤਜਦੀਕ ਪਿੰਡ ਕਪੂਰ ਸਿੰਘ ਵਾਲਾ ਪੱਤੀ ਛੋਅਲੇ ਵਿਖੇ ਬੀਤੇ ਦਿਨ ਦੋ ਨੌਜਵਾਨਾਂ ਦੀ ਹੋਈ ਮੌਤ ਇੱਕ ਚਿੰਤਾ ਦਾ ਵਿਸ਼ਾ ਹੈ,ਜਿਸ ਦੀ ਜਾਂਚ ਕਰਨ ਦੀ ਲੋੜ ਹੈ। ਉਨ੍ਹਾਂ ਕਿਹਾ ਕਿ ਇਨ੍ਹਾਂ ਲੋਕਾਂ ਨੂੰ ਆਪਣੀਆਂ ਲੜਕੀਆਂ ਦੀ ਨਹੀ ਆਪਣੇ ਲੜਕਿਆਂ ਦੀ ਰਾਖੀ ਕਰਨੀ ਪੈ ਰਹੀ ਹੈ। ਇਸ ਮੌਕੇ ਚੇਤ ਰਾਮ ਰਤਨ ਕੌਮੀ ਡਿਪਟੀ ਚੀਫ ਪੈਟਨਰ, ਵਿਸ਼ਾਲ ਸ਼ਰਮਾ ਹਿਮਾਚਲ ਪ੍ਰਦੇਸ਼ ਪ੍ਰਧਾਨ, ਐਡਵੋਕੇਟ ਬਿਕਰਮਜੀਤ ਸਿੰਘ ਸ਼ਰਮਾ, ਗੁਰਪ੍ਰੀਤ ਸਿੰਘ, ਡਾ: ਦੀਪਕ ਪਾਂਡੇ ਹੈਲਥ ਵਿੰਗ ਆਦਿ ਹਾਜਰ ਸਨ। ਕੀ ਕਹਿਣਾ ਹੈ ਐੱਸ.ਐੱਚ.ਓ. ਲਾਡੋਵਾਲ ਦਾ  ਪੁਲਸ ਥਾਣਾ ਲਾਡੋਵਾਲ ਦੇ ਮੁਖੀ ਸੁਖਵਿੰਦਰ ਸਿੰਘ ਨੇ ਦੱਸਿਆ ਕਿ ਨਸ਼ਾ ਤਸਕਰਾਂ ਤੇ ਸਾਡੀ ਪੂਰੀ ਨਜ਼ਰ ਹੈ ਅਤੇ ਪਿਛਲੇ ਦਿਨੀ ਅਸੀਂ ਪਿੰਡ ਬੋਕੜ ਡੋਗਰਾ ਵਿਖੇ ਦੇਸੀ ਸ਼ਰਾਬ ਕੱਢਣ ਵਾਲਿਆਂ ਖ਼ਿਲਾਫ਼ ਕਾਰਵਾਈ ਕੀਤੀ ਗਈ ਸੀ ਅਤੇ ਇਸੇ ਤਰ੍ਹਾਂ ਹੀ ਸਾਡੇ ਵੱਲੋਂ ਪਿੰਡ ਪੰਜਢੇਰਾ ਤਲਵੰਡੀ ਵਿਖੇ ਚਿੱਟੇ ਵਾਲਿਆਂ ਖ਼ਿਲਾਫ਼ ਪਰਚੇ ਦਰਜ ਕੀਤੇ ਗਏ ਹਨ ਅਤੇ ਆਉਣ ਵਾਲੇ ਸਮੇਂ ਵਿੱਚ ਵੀ ਇਸੇ ਤਰ੍ਹਾਂ ਹੀ ਚਿੱਟੇ ਦੇ ਤਸਕਰਾਂ ਖਿਲਾਫ਼ ਬਣਦੀ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ।

ਸਮਾਜਵੀਕਲੀ’ ਐਪਡਾਊਨਲੋਡਕਰਨਲਈਹੇਠਦਿਤਾਲਿੰਕਕਲਿੱਕਕਰੋ
https://play.google.com/store/apps/details?id=in.yourhost.samajweekly

 

Previous articleਆਲ ਲੁਧਿਆਣਾ ਸਕੂਟਰ ਬਾਜ਼ਾਰ ਐਸੋਸੀਏਸ਼ਨ ਵੱਲੋਂ ਆਰਸੀ ਟ੍ਰਾਂਸਫਰ ਲਈ ਨਵੇਂ ਨਿਯਮਾਂ ਵਿੱਚ ਸੁਧਾਰ ਦੀ ਮੰਗ
Next articleਮੈਡੀਕਲ ਪ੍ਰੈਕਟੀਸ਼ਨਰਜ਼ ਐਸੋਸੀਏਸ਼ਨ ਬਲਾਚੌਰ ਦੀ ਮੀਟਿੰਗ ‘ਚ ਜ਼ਿਲ੍ਹੇ ‘ਚੋਂ ਤੀਜਾ ਸਥਾਨ ਪ੍ਰਾਪਤ ਕਰਨ ਵਾਲੀ ਮੁਸਕਾਨ ਦਾ ਕੀਤਾ ਸਨਮਾਨ: ਚਾਹਲ