(ਸਮਾਜ ਵੀਕਲੀ)
ਕੁਦਰਤ ਦੀਆਂ ਅਮਾਨਤਾਂ ਦਾ ਤੂੰ ਕੀ ਮੁੱਲ ਮੋੜੇਂਗਾ।
ਕਿੱਥੋਂ ਕਿੱਥੋਂ ਬੰਦਿਆ ਤੂੰ ਕੁਦਰਤ ਨੂੰ ਤੋੜੇਂਗਾ ।
ਇਮਾਰਤਾਂ ਦਾ ਖਿਆਲ ਤੈਨੂੰ ਵੱਢ ਵੱਢ ਖਾ ਗਿਆ।
ਆਕਸੀਜਨ ਹਵਾ ਵਿਚੋਂ ਬੜੀ ਤੂੰ ਮੁਕਾ ਗਿਆ।
ਅਪਣਾ ਨਾ ਕਰੇਂ ਖਿਆਲ ਨਾ ਦੁਨੀਆਂ ਦੀ ਪ੍ਰਵਾਹ ਤੂੰ।
ਵੱਢ ਕੇ ਦਰੱਖਤਾਂ ਨੂੰ, ਸਾਫ ਵਾਤਾਵਰਨ ਵੀ ਖਾ ਗਿਆ।
ਹੁਣ ਤੇਰੇ ਹੱਥੋਂ ਜਦੋਂ ਸਾਰਾ ਕੁੱਝ ਖੁੱਸ ਗਿਆ।
ਨਾਲੇ ਕੁਦਰਤ ਵਾਲਾ ਰੱਬ ਵੀ ਤੇਰੇ ਨਾਲੋਂ ਰੁੱਸ ਗਿਆ।
ਲਿਆ ਕੇ ਬਿਮਾਰੀ ਮਚਾ ਦਿੱਤੀ ਤਬਾਹੀ ਓਹਨੇ।
ਅਪਣਾ ਵਜ਼ੂਦ ਵੀ ਦਿਖਾ ਦਿੱਤਾ ਸਭ ਨੂੰ ਓਹਨੇ।
ਏਨੀ ਔਖ ਕੱਟ ਕੇ ,ਅਜੇ ਵੀ ਨੀ ਹੋਇਆ ਸਿਆਣਾ।
ਓਹੀ ਗੱਲਾਂ ਤੇ ਮੁੜ ਆਇਆ, ਨਾ ਤੇਰਾ ਰਿਹਾ ਟਿਕਾਣਾ।
ਧਰਮਿੰਦਰ ਦਾਤੇ ਦੀ ਕੁਦਰਤ ਨੂੰ ਐਵੇਂ ਨਾ ਬਰਬਾਦ ਕਰ।
ਅਜੇ ਵੀ ਜਾਗ ਜਾਹ ,ਲਗਾ ਪੇੜ ਕੁਦਰਤ ਆਬਾਦ ਕਰ।
ਧਰਮਿੰਦਰ ਸਿੰਘ ਮੁੱਲਾਂਪੁਰੀ
ਮੋਬਾ 987200461
‘ਸਮਾਜ ਵੀਕਲੀ’ ਐਪ ਡਾਊਨ ਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly