ਕੁਲਦੀਪ ਸਿੰਘ ਵੈਦ ਦਾ ਪੈਨਸ਼ਨ ਬੰਦ ਕਰਨ ਵਾਲਾ ਬਿਆਨ ਨਿੰਦਾਜਨਕ-ਰਜਿੰਦਰ ਸੰਧੂ ਫਿਲੌਰ

ਗੱਲਬਾਤ ਕਰਦੇ ਹੋਏ ਆਪ ਦੇ ਸੀਨੀਅਰ ਆਗੂ ਰਜਿੰਦਰ ਸੰਧੂ

ਜਲੰਧਰ ਅੱਪਰਾ ਸਮਾਜ ਵੀਕਲੀ-ਅੱਜ ਅੱਪਰਾ ਵਿਖੇ ਗੱਲਬਾਤ ਕਰਦਿਆਂ ਆਮ ਆਦਮੀ ਪਾਰਟੀ ਫਿਲੌਰ ਦੇ ਸੀਨੀਅਰ ਆਗੂ ਰਜਿੰਦਰ ਸੰਧੂ ਨੇ ਕਿਹਾ ਕਿ ਕੁਲਦੀਪ ਸਿੰਘ ਵੈਦ ਦੁਆਰਾ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਦੁਆਰਾ ਪੈਨਸ਼ਨ ਬੰਦ ਕਰਨ ’ਤੇ ਇਹ ਕਹਿਣਾ ਕਿ ਅਸੀਂ ਬੱਚੇ ਕਿੱਦਾਂ ਪਾਲਾਂਗੇ ਜਾਂ ਵਿਧਾਇਕਾਂ ਦਾ ਖਰਚਾ ਨਹੀਂ ਚੱਲੇਗੇ, ਇਹ ਬਿਆਨ ਬਹੁਤ ਹੀ ਨਿੰਦਾਜਨਕ ਹੈ, ਜਿਸ ਦੀ ਉਹ ਕਰੜੇ ਸ਼ਬਦਾਂ ’ਚ ਨਿਖੇਧੀ ਕਰਦੇ ਹਨ। ਸ੍ਰੀ ਰਜਿੰਦਰ ਸੰਧੂ ਨੇ ਕਿਹਾ ਕਿ ਕੁਲਦੀਪ ਸਿੰਘ ਵੈਦ ਦੁਆਰਾ ਇਲੈਕਸ਼ਨ ਕਮਿਸ਼ਨ ਨੂੰ ਚੋਣਾਂ ਸਮੇਂ ਦਿੱਤੇ ਹਲਫ਼ਨਾਮੇ ਦਾ ਜ਼ਿਕਰ ਕਰਦਿਆਂ ਕਿਹਾ ਕਿ ਵੈਦ ਜੀ ਦੀ ਸਲਾਨਾ ਆਮਦਨ 60 ਲੱਖ ਰੁਪਏ ਕੇ ਉਨਾਂ ਦੀ ਰਮ ਪਤਨੀ ਦੀ ਆਮਦਨ ਲਗਭਗ 10 ਲੱਖ ਰੁਪਏ ਹੈ। ਜੇਕਰ ਇੰਨੀ ਆਮਦਨ ਹੋਣ ਦੇ ਬਾਵਜੂਦ ਵੀ ਤੁਹਾਡੇ ਘਰਾਂ ਦੇ ਖਰਚੇ ਨਹੀਂ ਚੱਲਦੇ ਤਾਂ ਆਮ ਆਦਮੀ ਜੋ ਅੱਠ ਜਾਂ ਦਸ ਹਜ਼ਾਰ ਰੁਪਏ ਪ੍ਰਤੀ ਮਹੀਨਾ ਕਮਾਉਦਾ ਹੈ, ਉਸਦੇ ਕੀ ਹਾਲਾਤ ਹੋਣਗੇ। ਉਨਾਂ ਅੱਗੇ ਕਿਹਾ ਕਿ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਜੀ ਦੁਆਰਾ ਪੈਨਸ਼ਨ ਬੰਦ ਕਰਨਾ ਇੱਕ ਸ਼ਲਾਘਾਯੋਗ ਫੈਸਲਾ ਹੈ, ਜਿਸ ਦੀ ਪੂਰੇ ਪੰਜਾਬ ’ਚ ਚਰਚਾ ਹੈ। ਹਰ ਆਮ ਆਦਮੀ ਇਸ ਫੈਸਲੇ ਤੋਂ ਖੁਸ਼ ਹੈ, ਜਦਕਿ ਰਾਜਨੀਤਿਕ ਲੀਡਰ ਜੋ ਇਸ ਦਾ ਲਾਭ ਲੈ ਰਹੇ ਸਨ, ਉਨਾਂ ’ਚ ਇਸ ਫੈਸਲੇ ਪ੍ਰਤੀ ਨਿਰਾਸ਼ਾ ਪਾਈ ਜਾ ਰਹੀ ਹੈ।

‘ਸਮਾਜ ਵੀਕਲੀ’ ਐਪ ਡਾਊਨ ਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly

Previous article*ਕੁਦਰਤ*
Next articleਅਪੋਲੋ ਪਬਲਿਕ ਸਕੂਲ ਦੇਵੀਗੜ, ਪਟਿਆਲਾ ਵਿਖੇ ਕਰਵਾਇਆ ਗਿਆ ਸਲਾਨਾ ਸਮਾਗਮ