ਕੁਦਰਤ

ਬਰਜਿੰਦਰ ਕੌਰ ਬਿਸਰਾਓ

(ਸਮਾਜ ਵੀਕਲੀ)

ਉਹ ਹੈ ਸਾਰੇ ਜੱਗ ਨੂੰ ਪਾਲਣਹਾਰਾ,
ਦੱਸੋ ਆਪ ਕਿਓਂ ਹੈ ਭੁੱਖਾ ਮਰਦਾ?
ਉਸ ਨੂੰ ਓਹਦੇ ਹੱਕਾਂ ਤੋਂ ਵਾਂਝੇ ਰੱਖ
ਕਿਉਂ ਤੂੰ ਝੂਠੀਆਂ ਹਾਮੀਆਂ ਭਰਦਾ?

ਓਏ ਸਿਆਸਤਦਾਨਾਂ!ਇਹ ਦਫ਼ਤਰ,
ਗੱਡੀਆਂ,ਕਲਮਾਂ ਲੈ ਤੂੰ ਕੀ ਹੈਂ ਕਰਦਾ?
ਹੱਕ ਇਸ ਅੰਨ ਦਾਤੇ ਦੇ ਮਾਰ ਕੇ ,
ਆਪਣਾ ਪੇਟ ਤੂੰ ਨੋਟਾਂ ਨਾਲ ਭਰਦਾ?

ਸੜਕਾਂ ਉੱਤੇ ਤੂੰ ਇਸ ਨੂੰ ਰੋਲ਼ ਦਿੱਤਾ,
ਕੋਰਿਆਂ ਵਾਲੀਆਂ ਰਾਤਾਂ ਵਿੱਚ ਮਰਦਾ ।
ਕਿੱਥੇ ਜਾ ਕੇ ਤੂੰ ਭੁਗਤਾਨ ਹੈ ਕਰਨਾ
ਦੱਸ ਨੱਕ ਡੋਬ ਤੂੰ ਕਿਉਂ ਨਾ ਮਰਦਾ?

ਐਨਾ ਗ਼ੈਰਤਮੰਦ ਹੈਂ ਤਾਂ ਤੂੰ ਛੱਡ ਦੇ
ਸਭ, ਜੋ ਜੋ ਓਹ ਪੈਦਾ ‌ਹੈ ਕਰਦਾ।
ਓਹਦੇ ਪੈਦਾ ਕੀਤੇ ਹੋਏ ਅੰਨ ਨਾਲ
ਕਿਉਂ ਤੂੰ ਰੱਜ-ਰੱਜ ਢਿੱਡ ਹੈਂ ਭਰਦਾ?

ਬਰਜਿੰਦਰ ਕੌਰ ਬਿਸਰਾਓ

 

 

 

 

 

‘ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly

Previous articleਗਜ਼ਲ਼
Next articleਜ਼ਿੰਦਗੀ