(ਸਮਾਜ ਵੀਕਲੀ)
ਡਾਂਹਢੇ ਤਾਈਂ ਸੱਜਣੋ, ਕਾਹਤੋਂ ਹਾਂ ਵਿਸਾਰਦੇ,
ਜੰਮਣਾ ਤੇ ਮਰਨਾ, ਰੰਗ ਕਰਤਾਰ ਦੇ…
ਇਹ ਨਾ ਤੁਸੀਂ ਜਾਣਦੇ, ਕਿ ਰੁੱਖਾਂ ਤਾਈਂ ਵੱਢ ਕੇ,
ਅਸੀਂ ਦੋਖੀ ਬਣ ਗਏ, ਰੱਬ ਦੇ ਸ਼ਿੰਗਾਰ ਦੇ…
ਸੱਚ ਲਈ ਜੋ ਲੜਦੇ, ਤੇ ਸੱਚ ਲਈ ਹੀ ਮਰਦੇ,
ਉਹੀ ਝੂਠੇ ਹਾਕਮਾਂ ਨੂੰ, ਹਰ ਥਾਂ ਵੰਗਾਰਦੇ…
ਡਾਹਢੇ ਬਿਨਾਂ ਸਾਡਾ, ਪਲ ਦਾ ਵਿਸਾਹ ਨਾ,
ਉਸ ਬਿਨ ਖ਼ੁਸ਼ੀ ਨਾ, ਉਸ ਬਿਨ ਚਾਅ ਨਾ,
“ਮਮਤਾ” ਅਸੀਂ ਫਿਰ ਕਿਉਂ? ਡਾਹਢੇ ਨੂੰ ਵਿਸਾਰਦੇ,
ਜੰਮਣਾਂ ਤੇ ਮਰਨਾ… ਰੰਗ ਕਰਤਾਰ ਦੇ…