ਰਾਜਪੁਰਾ ਵਿਖੇ ਰਾਸ਼ਟਰੀ ਸੜਕ ਸੁਰੱਖਿਆ ਸਪਤਾਹ ਦੇ ਚਲਦਿਆਂ ਜਾਗਰੂਕਤਾ ਸੈਮੀਨਾਰ 

ਰਾਜਪੁਰਾ ਵਿਖੇ ਰਾਸ਼ਟਰੀ ਸੜਕ ਸੁਰੱਖਿਆ ਸਪਤਾਹ ਦੇ ਚਲਦਿਆਂ ਜਾਗਰੂਕਤਾ ਸੈਮੀਨਾਰ 
ਰਾਜਪੁਰਾ, 19 ਜਨਵਰੀ (ਰਮੇਸ਼ਵਰ ਸਿੰਘ)- ਦੇਸ਼ ਵਿੱਚ ਸੜਕ ਹਾਦਸਿਆ ਨੂੰ ਘੱਟ ਕਰਨ ਅਤੇ ਸੜਕ ਸੁਰਖਿਆ ਅਤੇ ਟ੍ਰੈਫਿਕ ਨਿਯਮਾਂ ਸਬੰਧੀ ਜਾਗਰੂਕਤਾ ਪੈਦਾ ਕਰਨ ਲਈ 15 ਜਨਵਰੀ ਤੋਂ 14 ਫਰਵਰੀ ਤੱਕ ਸ਼ੁਰੁ ਕੀਤੇ ਗਏ ਰਾਸ਼ਟਰੀ ਸੜਕ ਸੁਰੱਖਿਆ ਸਪਤਾਹ ਦੇ ਚਲਦਿਆਂ ਅੱਜ ਗਗਨ ਚੌਕ ਰਾਜਪੁਰਾ ਵਿਖੇ ਟ੍ਰੈਫਿਕ ਪੁਲਿਸ ਇਨਚਾਰਜ ਗੁਰਬਚਨ ਸਿੰਘ ਅਤੇ ਹੋਰ ਮੁਲਾਜ਼ਮਾਂ ਵੱਲੋਂ ਇੱਕ ਸੈਮੀਨਾਰ ਕਰਵਾਇਆ ਗਿਆ ਜਿਸ ਵਿੱਚ ਆਟੋ ਰਿਕਸ਼ਾ ਅਤੇ ਹੋਰ ਵਾਹਨ ਚਾਲਕਾਂ ਨੂੰ ਟ੍ਰੈਫਿਕ ਨਿਯਮਾਂ ਸਬੰਧੀ ਜਾਣਕਾਰੀ ਦਿੱਤੀ ਗਈ। ਟ੍ਰੈਫਿਕ ਇਨਚਾਰਜ ਗੁਰਬਚਨ ਸਿੰਘ ਨੇ ਦੱਸਿਆ ਕਿ ਹੁਣ ਜੇਕਰ ਰਾਤ ਵੇਲੇ ਕੋਈ ਵੀ ਵਾਹਨ ਸੜਕ ਤੇ ਖੜਾ ਹੈ ਤਾਂ 112 ਨੰਬਰ ਤੇ ਦੱਸ ਸਕਦੇ ਹੋ ਅੱਧੇ ਘੰਟੇ ਦੇ ਵਿੱਚ ਵਿੱਚ ਉਸ ਨੂੰ ਉਥੋਂ ਉੱਠਾ ਦਿਤਾ ਜਾਵੇਗਾ ਇਸ ਤੋਂ ਇਲਾਵਾ ਸਪੈਸ਼ਲ ਟ੍ਰੈਫਿਕ ਟਾਸਕ ਫੋਰਸ ਹਮੇਸ਼ਾ ਸੜਕਾਂ ਤੇ ਹਾਦਸਿਆਂ ਨੂੰ ਰੋਕਣ ਲਈ ਹਰ ਸਮੇਂ ਗਸ਼ਤ ਕਰਦੀ ਰਹੇਗੀ। ਇਸ ਸੈਮੀਨਾਰ ਵਿੱਚ ਵਿਸ਼ੇਸ਼ ਤੌਰ ਤੇ ਪੰਜਾਬੀ ਲੇਖਕ, ਸਮਾਜ ਸੇਵੀ ਅਤੇ ਮੋਟੀਵੇਟਰ ਕੁਲਦੀਪ ਸਿੰਘ ਸਾਹਿਲ ਨੇ ਵਾਹਨ ਚਾਲਕਾਂ ਨਾਲ ਹਾਦਸਿਆਂ ਤੋਂ ਬਚਣ ਲਈ ਟਿਪਸ ਸਾਂਝੇ ਕੀਤੇ। ਇਸ ਮੌਕੇ ਆਪ ਆਗੂ ਇਸਲਾਮ ਅਲੀ, ਗਗਨਦੀਪ ਹਰਿਆਓ, ਸਮਾਜ ਸੇਵੀ ਦੀਪਕ ਚਾਵਲਾ ਅਤੇ ਪਰਮਜੀਤ ਸਿੰਘ ਵੀ ਹਾਜ਼ਰ ਰਹੇ। ਇਸ ਮੌਕੇ ਬਹੁਤ ਸਾਰੇ ਵਾਹਨਾਂ ਨੂੰ ਰਿਫਲੈਕਟਰ ਵੀ ਲਗਾਏ।
Previous article   ਏਹੁ ਹਮਾਰਾ ਜੀਵਣਾ ਹੈ – 490   
Next articleSamaj Weekly 323 = 20/01/2024