ਭੀਖੀ (ਸਮਾਜ ਵੀਕਲੀ) (ਕਮਲ ਜਿੰਦਲ ) ਅਖਿਲ ਭਾਰਤੀ ਸਿੱਖਿਆ ਸੰਸਥਾਨ ਦੁਆਰਾ ਆਯੋਜਿਤ ਰਾਸ਼ਟਰੀ ਪੱਧਰੀ ਵਿਗਿਆਨ ਮੇਲੇ ਵਿੱਚ ਸਰਵਹਿੱਤਕਾਰੀ ਵਿੱਦਿਆ ਮੰਦਰ ਸੀ.ਬੀ.ਐਸ.ਈ. ਭੀਖੀ ਦਾ ਪ੍ਰਦਰਸ਼ਨ ਬਹੁਤ ਹੀ ਸ਼ਾਨਦਾਰ ਰਿਹਾ। ਇਸ ਮੌਕੇ ਜਾਣਕਾਰੀ ਦਿੰਦਿਆਂ ਸਕੂਲ ਪ੍ਰਿੰਸੀਪਲ ਡਾ. ਗਗਨਦੀਪ ਪਰਾਸ਼ਰ ਨੇ ਦੱਸਿਆ ਕਿ ਇਹ ਵਿਗਿਆਨ ਮੇਲਾ ਬਾਲੇਰਾਮ ਬ੍ਰਜਭੂਸ਼ਣ ਸਰਸਵਤੀ ਸ਼ਿਸ਼ੂ ਮੰਦਰ ਸੀਨੀਅਰ ਸੈਕੰਡਰੀ ਸਕੂਲ ਮੇਰਠ ਵਿਖੇ ਸੰਪੰਨ ਹੋਇਆ। ਬੜੇ ਹੀ ਫਖ਼ਰ ਦੀ ਗੱਲ ਹੈ ਕਿ ਇਸ ਰਾਸ਼ਟਰੀ ਪੱਧਰ ਵਿਗਿਆਨ ਮੇਲੇ ਵਿੱਚ ਕਿਸ਼ੋਰ ਵਰਗ ਦੇ ਵਿਗਿਆਨ ਪ੍ਰਸ਼ਨ ਮੰਚ ਮੁਕਾਬਲੇ ਵਿੱਚ ਵਿੱਦਿਆ ਮੰਦਰ ਦੇ ਹੋਣਹਾਰ ਬੱਚੇ ਮਾਨਵਿਕਾ, ਸ਼ਾਇਲਾ, ਯਸ਼ਿਕ ਪਹਿਲੇ ਸਥਾਨ ਤੇ ਰਹੇ। ਇਨ੍ਹਾਂ ਵਿਦਿਆਰਥੀਆਂ ਅਤੇ ਅਧਿਆਪਕਾਂ ਦੀ ਸਖਤ ਮਿਹਨਤ ਸਦਕਾ ਇਨ੍ਹਾਂ ਬੱਚਿਆਂ ਨੇ ਅਖਿਲ ਭਾਰਤੀ ਗਿਆਨ ਵਿਗਿਆਨ ਮੇਲੇ ਵਿੱਚ ਆਪਣੀ ਸ਼ਾਨਦਾਰ ਜਿੱਤ ਪ੍ਰਾਪਤ ਕੀਤੀ ਹੈ । ਮਾਡਲ ਪ੍ਰਦਰਸ਼ਨ ਮੁਕਾਬਲੇ ਵਿੱਚ ਹੋਣਹਾਰ ਵਿਦਿਆਰਥਣ ਗੁਰਸੀਰਤ ਕੌਰ ਦਾ ਮਾਡਲ ਮੈਗਨੇਟਿਕ ਇਫੈਕਟ ਆਫ਼ ਇਲੈਕਟ੍ਰੀਕਲ ਤੀਸਰੇ ਸਥਾਨ ਤੇ ਰਿਹਾ। ਬੱਚਿਆਂ ਦੀ ਇਸ ਸ਼ਾਨਦਾਰ ਸਫ਼ਲਤਾ ਦੇ ਮੌਕੇ ਉੱਤੇ ਅੱਜ ਸਵੇਰ ਦੀ ਸਭਾ ਦੌਰਾਨ ਸਕੂਲ ਪ੍ਰਬੰਧਕ ਕਮੇਟੀ ਅਤੇ ਪ੍ਰਿੰਸੀਪਲ ਡਾ. ਗਗਨਦੀਪ ਪਰਾਸ਼ਰ, ਵਾਈਸ ਪ੍ਰਿੰਸੀਪਲ ਹਰਸ਼ ਦੇਵ ਅਤੇ ਸਮੂਹ ਸਟਾਫ਼ ਵੱਲੋਂ ਇਨ੍ਹਾਂ ਬੱਚਿਆਂ ਦਾ ਵਿੱਦਿਆ ਮੰਦਰ ਵਿੱਚ ਪਹੁੰਚਣ ਤੇ ਹਾਰ ਪਾ ਕੇ ਭਰਵਾਂ ਸਵਾਗਤ ਕੀਤਾ ਗਿਆ। ਜੇਤੂ ਬੱਚਿਆਂ, ਵਿਗਿਆਨ ਵਿਸ਼ੇ ਦੇ ਅਧਿਆਪਕਾਂ ਅਤੇ ਉਨ੍ਹਾਂ ਦੇ ਮਾਪਿਆਂ ਨੂੰ ਬਹੁਤ- ਬਹੁਤ ਵਧਾਈ ਦਿੱਤੀ ਗਈ। ਇਸ ਮੌਕੇ ਵਿਚਾਰ ਸਾਂਝੇ ਕਰਦਿਆਂ ਉਨ੍ਹਾਂ ਕਿਹਾ ਕਿ ਅਜਿਹੇ ਗਿਆਨ ਵਿਗਿਆਨ ਮੇਲਿਆਂ ਵਿੱਚ ਭਾਗ ਲੈਣ ਨਾਲ ਬੱਚਿਆਂ ਵਿੱਚ ਉਸਾਰੂ ਵਿਗਿਆਨਕ ਦ੍ਰਿਸ਼ਟੀਕੋਣ ਪੈਦਾ ਹੁੰਦਾ ਹੈ । ਅਖਿਲ ਭਾਰਤੀ ਸਿੱਖਿਆ ਸੰਸਥਾਨ ਇਸ ਵਰ੍ਹੇ 23ਵਾਂ ਵਿਗਿਆਨ ਮੇਲਾ ਸੰਪੂਰਨ ਕਰਵਾ ਚੁੱਕਿਆ ਹੈ। ਹਰ ਸਾਲ ਅਨੇਕਾਂ ਬੱਚੇ ਇਸ ਵਿਗਿਆਨ ਮੇਲੇ ਵਿੱਚ ਭਾਗ ਲੈ ਕੇ ਜਿੱਤ ਹਾਸਲ ਕਰਦੇ ਹਨ। ਉਨ੍ਹਾਂ ਨੇ ਸਾਰਿਆਂ ਨੂੰ ਸੁਨੇਹਾ ਦਿੰਦੇ ਹੋਏ ਕਿਹਾ ਕਿ ਅਜਿਹੇ ਵਿਗਿਆਨ ਮੇਲਿਆਂ ਵਿੱਚ ਭਾਗ ਲੈਣ ਨਾਲ ਮਾਨਸਿਕ, ਬੌਧਿਕ ਵਿਕਾਸ ਅਤੇ ਤਰਕ ਸ਼ਕਤੀ ਅਤੇ ਸਮਰੱਥਾ ਦਾ ਵਿਕਾਸ ਹੁੰਦਾ ਹੈ ।ਇਸ ਮੌਕੇ ਸਕੂਲ ਪ੍ਰਬੰਧਕ ਕਮੇਟੀ ਦੇ ਪ੍ਰਬੰਧਕ ਅੰਮ੍ਰਿਤ ਲਾਲ, ਤੁਸ਼ਾਰ ਕੁਮਾਰ, ਭੂਸ਼ਣ ਜਿੰਦਲ ਅਤੇ ਬੱਚਿਆਂ ਦੇ ਮਾਪੇ ਹਾਜ਼ਰ ਸਨ।ਰਾਸ਼ਟਰੀ ਪੱਧਰੀ ਵਿਗਿਆਨ ਮੇਲੇ ਵਿੱਚ ਸਰਵਹਿੱਤਕਾਰੀ ਵਿੱਦਿਆ ਮੰਦਰ ਭੀਖੀ ਦੇ ਬੱਚਿਆਂ ਨੇ ਵਿਗਿਆਨ ਪ੍ਰਸ਼ਨਮੰਚ ਮੁਕਾਬਲੇ ਵਿੱਚ ਪਹਿਲਾ ਸਥਾਨ ਕੀਤਾ ਹਾਸਲ ।
ਭੀਖੀ (ਸਮਾਜ ਵੀਕਲੀ) (ਕਮਲ ਜਿੰਦਲ ) ਅਖਿਲ ਭਾਰਤੀ ਸਿੱਖਿਆ ਸੰਸਥਾਨ ਦੁਆਰਾ ਆਯੋਜਿਤ ਰਾਸ਼ਟਰੀ ਪੱਧਰੀ ਵਿਗਿਆਨ ਮੇਲੇ ਵਿੱਚ ਸਰਵਹਿੱਤਕਾਰੀ ਵਿੱਦਿਆ ਮੰਦਰ ਸੀ.ਬੀ.ਐਸ.ਈ. ਭੀਖੀ ਦਾ ਪ੍ਰਦਰਸ਼ਨ ਬਹੁਤ ਹੀ ਸ਼ਾਨਦਾਰ ਰਿਹਾ। ਇਸ ਮੌਕੇ ਜਾਣਕਾਰੀ ਦਿੰਦਿਆਂ ਸਕੂਲ ਪ੍ਰਿੰਸੀਪਲ ਡਾ. ਗਗਨਦੀਪ ਪਰਾਸ਼ਰ ਨੇ ਦੱਸਿਆ ਕਿ ਇਹ ਵਿਗਿਆਨ ਮੇਲਾ ਬਾਲੇਰਾਮ ਬ੍ਰਜਭੂਸ਼ਣ ਸਰਸਵਤੀ ਸ਼ਿਸ਼ੂ ਮੰਦਰ ਸੀਨੀਅਰ ਸੈਕੰਡਰੀ ਸਕੂਲ ਮੇਰਠ ਵਿਖੇ ਸੰਪੰਨ ਹੋਇਆ। ਬੜੇ ਹੀ ਫਖ਼ਰ ਦੀ ਗੱਲ ਹੈ ਕਿ ਇਸ ਰਾਸ਼ਟਰੀ ਪੱਧਰ ਵਿਗਿਆਨ ਮੇਲੇ ਵਿੱਚ ਕਿਸ਼ੋਰ ਵਰਗ ਦੇ ਵਿਗਿਆਨ ਪ੍ਰਸ਼ਨ ਮੰਚ ਮੁਕਾਬਲੇ ਵਿੱਚ ਵਿੱਦਿਆ ਮੰਦਰ ਦੇ ਹੋਣਹਾਰ ਬੱਚੇ ਮਾਨਵਿਕਾ, ਸ਼ਾਇਲਾ, ਯਸ਼ਿਕ ਪਹਿਲੇ ਸਥਾਨ ਤੇ ਰਹੇ। ਇਨ੍ਹਾਂ ਵਿਦਿਆਰਥੀਆਂ ਅਤੇ ਅਧਿਆਪਕਾਂ ਦੀ ਸਖਤ ਮਿਹਨਤ ਸਦਕਾ ਇਨ੍ਹਾਂ ਬੱਚਿਆਂ ਨੇ ਅਖਿਲ ਭਾਰਤੀ ਗਿਆਨ ਵਿਗਿਆਨ ਮੇਲੇ ਵਿੱਚ ਆਪਣੀ ਸ਼ਾਨਦਾਰ ਜਿੱਤ ਪ੍ਰਾਪਤ ਕੀਤੀ ਹੈ । ਮਾਡਲ ਪ੍ਰਦਰਸ਼ਨ ਮੁਕਾਬਲੇ ਵਿੱਚ ਹੋਣਹਾਰ ਵਿਦਿਆਰਥਣ ਗੁਰਸੀਰਤ ਕੌਰ ਦਾ ਮਾਡਲ ਮੈਗਨੇਟਿਕ ਇਫੈਕਟ ਆਫ਼ ਇਲੈਕਟ੍ਰੀਕਲ ਤੀਸਰੇ ਸਥਾਨ ਤੇ ਰਿਹਾ। ਬੱਚਿਆਂ ਦੀ ਇਸ ਸ਼ਾਨਦਾਰ ਸਫ਼ਲਤਾ ਦੇ ਮੌਕੇ ਉੱਤੇ ਅੱਜ ਸਵੇਰ ਦੀ ਸਭਾ ਦੌਰਾਨ ਸਕੂਲ ਪ੍ਰਬੰਧਕ ਕਮੇਟੀ ਅਤੇ ਪ੍ਰਿੰਸੀਪਲ ਡਾ. ਗਗਨਦੀਪ ਪਰਾਸ਼ਰ, ਵਾਈਸ ਪ੍ਰਿੰਸੀਪਲ ਹਰਸ਼ ਦੇਵ ਅਤੇ ਸਮੂਹ ਸਟਾਫ਼ ਵੱਲੋਂ ਇਨ੍ਹਾਂ ਬੱਚਿਆਂ ਦਾ ਵਿੱਦਿਆ ਮੰਦਰ ਵਿੱਚ ਪਹੁੰਚਣ ਤੇ ਹਾਰ ਪਾ ਕੇ ਭਰਵਾਂ ਸਵਾਗਤ ਕੀਤਾ ਗਿਆ। ਜੇਤੂ ਬੱਚਿਆਂ, ਵਿਗਿਆਨ ਵਿਸ਼ੇ ਦੇ ਅਧਿਆਪਕਾਂ ਅਤੇ ਉਨ੍ਹਾਂ ਦੇ ਮਾਪਿਆਂ ਨੂੰ ਬਹੁਤ- ਬਹੁਤ ਵਧਾਈ ਦਿੱਤੀ ਗਈ। ਇਸ ਮੌਕੇ ਵਿਚਾਰ ਸਾਂਝੇ ਕਰਦਿਆਂ ਉਨ੍ਹਾਂ ਕਿਹਾ ਕਿ ਅਜਿਹੇ ਗਿਆਨ ਵਿਗਿਆਨ ਮੇਲਿਆਂ ਵਿੱਚ ਭਾਗ ਲੈਣ ਨਾਲ ਬੱਚਿਆਂ ਵਿੱਚ ਉਸਾਰੂ ਵਿਗਿਆਨਕ ਦ੍ਰਿਸ਼ਟੀਕੋਣ ਪੈਦਾ ਹੁੰਦਾ ਹੈ । ਅਖਿਲ ਭਾਰਤੀ ਸਿੱਖਿਆ ਸੰਸਥਾਨ ਇਸ ਵਰ੍ਹੇ 23ਵਾਂ ਵਿਗਿਆਨ ਮੇਲਾ ਸੰਪੂਰਨ ਕਰਵਾ ਚੁੱਕਿਆ ਹੈ। ਹਰ ਸਾਲ ਅਨੇਕਾਂ ਬੱਚੇ ਇਸ ਵਿਗਿਆਨ ਮੇਲੇ ਵਿੱਚ ਭਾਗ ਲੈ ਕੇ ਜਿੱਤ ਹਾਸਲ ਕਰਦੇ ਹਨ। ਉਨ੍ਹਾਂ ਨੇ ਸਾਰਿਆਂ ਨੂੰ ਸੁਨੇਹਾ ਦਿੰਦੇ ਹੋਏ ਕਿਹਾ ਕਿ ਅਜਿਹੇ ਵਿਗਿਆਨ ਮੇਲਿਆਂ ਵਿੱਚ ਭਾਗ ਲੈਣ ਨਾਲ ਮਾਨਸਿਕ, ਬੌਧਿਕ ਵਿਕਾਸ ਅਤੇ ਤਰਕ ਸ਼ਕਤੀ ਅਤੇ ਸਮਰੱਥਾ ਦਾ ਵਿਕਾਸ ਹੁੰਦਾ ਹੈ ।ਇਸ ਮੌਕੇ ਸਕੂਲ ਪ੍ਰਬੰਧਕ ਕਮੇਟੀ ਦੇ ਪ੍ਰਬੰਧਕ ਅੰਮ੍ਰਿਤ ਲਾਲ, ਤੁਸ਼ਾਰ ਕੁਮਾਰ, ਭੂਸ਼ਣ ਜਿੰਦਲ ਅਤੇ ਬੱਚਿਆਂ ਦੇ ਮਾਪੇ ਹਾਜ਼ਰ ਸਨ।



