HOME ਆਲ ਇੰਡੀਆ ਫੋਰੈਸਟ ਸਪੋਰਟਸ ਮੀਟ ਦੇਹਰਾਦੂਨ ਉੱਤਰਾਖੰਡ ਵਿੱਚ ਕਰਵਾਈ ਗਈ

ਆਲ ਇੰਡੀਆ ਫੋਰੈਸਟ ਸਪੋਰਟਸ ਮੀਟ ਦੇਹਰਾਦੂਨ ਉੱਤਰਾਖੰਡ ਵਿੱਚ ਕਰਵਾਈ ਗਈ

2
 ਪੰਜਾਬ ਦੀ ਟੀਮ ਵਿਚ ਵਣਰੇਂਜ ਕਾਠਗੜ੍ਹ ਦੇ ਕਪਤਾਨ ਗੁਰਮੋਹਨ ਸਿੰਘ ਨੇ ਗੋਲਡ ਮੈਡਲ ਜਿੱਤ ਕੇ  ਪੰਜਾਬ ਦਾ ਨਾਮ ਰੋਸ਼ਨ ਕੀਤਾ 
ਨਵਾਂਸ਼ਹਿਰ /ਕਾਠਗੜ੍ਹ  (ਸਮਾਜ ਵੀਕਲੀ)  (ਜਤਿੰਦਰ ਪਾਲ ਸਿੰਘ ਕਲੇਰ )– 28 ਵੀਂ ਆਲ ਇੰਡੀਆ ਫੋਰੈਸਟ  ਸਪੋਰਟਸ ਮੀਟ ਦੇਹਰਾਦੂਨ ਉੱਤਰਾਖੰਡ ਵਿੱਚ ਕਰਵਾਈ ਗਈ | ਜਿਸ ਵਿੱਚ  ਪੰਜਾਬ ਦੇ ਖਿਡਾਰੀ ਪੀਸੀਸੀਐਫ ਹਾਫ ਧਰਮਿੰਦਰ ਸ਼ਰਮਾ ਦੀ ਅਗੁਵਾਈ ਵਿੱਚ   ਖਿਡਾਰੀ ਗਏ ਸਨ | ਇਸ ਸਬੰਧ ਵਿਚ ਜਾਣਕਾਰੀ ਦਿੰਦੇ ਹੋਏ ਪੰਜਾਬ ਦੀ ਟੀਮ ਦੇ ਕਪਤਾਨ ਗੁਰਮੋਹਨ ਸਿੰਘ ਸੈਣੀ ਵਣਰੇਂਜ ਕਾਠਗੜ੍ਹ (ਬਲਾਚੌਰ ) ਨੇ ਦੱਸਿਆ ਕਿ ਇਸ ਮੀਟ ਵਿਚ ਪੂਰੇ ਭਾਰਤ ਵਰਸ਼ ਦੇ ਫੋਰੈਸਟ ਵਿਭਾਗ ਦੀਆਂ ਅਨੇਕਾਂ ਟੀਮਾਂ ਨੇ ਭਾਗ ਲਿਆ । ਕਪਤਾਨ ਗੁਰਮੋਹਨ ਸਿੰਘ  ਨੇ ਦੱਸਿਆ ਕਿ ਇਹਨਾਂ ਖੇਡਾਂ ਵਿਚ ਰੱਸ਼ਾਕਸੀ ਦੇ ਮੁਕਾਬਲਿਆਂ ਵਿਚ ਕਪਤਾਨ ਗੁਰਮੋਹਨ ਸਿੰਘ ਦੀ ਦੇਖ ਰੇਖ ਹੇਠ ਖੇਡੇ ਗਏ ਰੱਸ਼ਾਕਸੀ ਦੇ ਮੁਕਾਬਲਿਆਂ ਪਹਿਲਾਂ ਸਥਾਨ ਪ੍ਰਾਪਤ ਗੋਲਡ ਮੈਡਲ ਜਿੱਤਿਆ ਅਤੇ ਭਾਰਤ ਭਰ ਵਿਚ ਵਣਰੇਂਜ ਕਾਠਗੜ੍ਹ(ਬਲਾਚੌਰ )ਦੇ ਸਮੁੱਚੇ ਇਲਾਕੇ ਦਾ ਨਾਮ ਰੌਸ਼ਨ ਕੀਤਾ। ਗੁਰਮੋਹਨ ਸਿੰਘ ਦੀ ਟੀਮ ਨੂੰ ਗੋਲਡ ਮੈਡਲ ਮਿਲਣ ਤੇ ਜੰਗਲਾਤ ਵਿਭਾਗ ਦੇ ਉੱਚ ਅਧਿਕਾਰੀਆਂ ਅਤੇ ਇਸ ਇਲਾਕੇ ਦੇ ਰਾਜਨੀਤਕ ਆਗੂਆਂ ਅਤੇ ਸਮੁੱਚੇ ਇਲਾਕੇ ਦੇ ਲੋਕਾਂ ਵਲੋਂ ਗੁਰਮੋਹਨ ਸਿੰਘ ਨੂੰ ਮੁਬਾਰਕਾਂ ਦਿੱਤੀਆਂ ਜਾ ਰਹੀਆਂ ਹਨ ਗੁਰਮੋਹਨ ਸਿੰਘ ਨੇ ਦੱਸਿਆ ਕੇ ਜੰਗਲਾਤ ਵਿਭਾਗ ਵਲੋਂ ਕਰਵਾਏ ਜਾਂਦੇ ਹਰੇਕ ਖੇਡ ਮੁਕਾਬਲਿਆਂ ਵਿਚ ਸਾਡੀ ਟੀਮ ਹਿੱਸਾ ਲੈ ਕੇ ਹਮੇਸ਼ਾ ਸ਼ਾਨਦਾਰ ਜਿੱਤ ਪ੍ਰਾਪਤ ਕਰਦੀ ਰਹੇ ਗੀ ਉਨ੍ਹਾਂ ਨੇ ਜੰਗਲਾਤ ਵਿਭਾਗ ਦੇ ਉੱਚ ਅਧਿਕਾਰੀਆਂ ਦਾ ਧੰਨਵਾਦ ਕਰਦਿਆਂ ਕਿਹਾ ਇਹਨਾਂ ਅਧਿਕਾਰੀਆਂ ਦੀ ਹੋਸ਼ਲਾ ਹਫਜ਼ਾਈ ਨਾਲ ਹੀ ਸਾਡੀ ਟੀਮ ਨੂੰ ਜਿੱਤ ਪ੍ਰਾਪਤ ਹੋਈ। ਇਸ ਮੌਕੇ ਕਪਤਾਨ ਗੁਰਮੋਹਨ ਸਿੰਘ ਨਾਲ ਵੱਖ ਵੱਖ ਵਣਰੇਂਜਾ ਦੇ ਖਿਡਾਰੀ ਜਿਨਾਂ ਵਿਚ ਅਕਾਸ਼ਦੀਪ ਸਿੰਘ, ਦਵਿੰਦਰਪਾਲ ਸਿੰਘ, ਗੁਰਮੋਹਨ ਸਿੰਘ, ਗੁਰਪ੍ਰੀਤ ਸਿੰਘ, ਇੰਦਰਜੀਤ ਸਿੰਘ, ਕੁਲਦੀਪ ਸਿੰਘ, ਮਹਿਪ ਸਿੰਘ, ਨਵਜੋਤ ਸਿੰਘ, ਨਵਤੇਜ ਸਿੰਘ ਪਰਮੇਸ਼ਵਰ ਸਿੰਘ, ਸਿੰਕਦਰ ਸਿੰਘ, ਸੰਦੀਪ ਸਿੰਘ, ਸਰਬਜੀਤ ਸ਼ਰਮਾ, ਤਰਸੇਮ ਸਿੰਘ, ਵਿਸ਼ਾਲ ਚੌਹਾਨ (ਸੀ ਐਫ ) ਫਿਰੋਜ਼ਪੁਰ ਸਮੇਤ ਸਾਰੀਆਂ ਖਿਡਾਰੀਆਂ ਨੇ ਰੱਸਾਕਸ਼ੀ  ਖੇਡ ਵਿੱਚ ਭਾਗ ਲਿਆ |
ਸਮਾਜਵੀਕਲੀ’ ਐਪਡਾਊਨਲੋਡਕਰਨਲਈਹੇਠਦਿਤਾਲਿੰਕਕਲਿੱਕਕਰੋ
https://play.google.com/store/apps/details?id=in.yourhost.samajweekly
Previous articleਰਾਸ਼ਟਰੀ ਪੱਧਰੀ ਵਿਗਿਆਨ ਮੇਲੇ ਵਿੱਚ ਸਰਵਹਿੱਤਕਾਰੀ ਵਿੱਦਿਆ ਮੰਦਰ ਭੀਖੀ ਦੇ ਬੱਚਿਆਂ ਨੇ ਵਿਗਿਆਨ ਪ੍ਰਸ਼ਨਮੰਚ ਮੁਕਾਬਲੇ ਵਿੱਚ ਪਹਿਲਾ ਸਥਾਨ ਕੀਤਾ ਹਾਸਲ ।
Next articleਨੋਜਵਾਨਾਂ ਲਈ ਸੰਦੇਸ਼ — ਖੁਸ਼ੀਆਂ ਦੇ ਮੌਕਿਆਂ ਨੂੰ ਬਣਾਓ ਵਾਤਾਵਰਣ ਲਈ ਖ਼ਾਸ