(ਸਮਾਜ ਵੀਕਲੀ) “ਇਨੋਵੇਸ਼ਨ ਇਨ ਸਾਇੰਸ ਪਰਸੂਟ ਫਾਰ ਇੰਸਪਾਇਰਡ ਰਿਸਰਚ (INSPIRE)” ਵਿਗਿਆਨ ਵਿਭਾਗ ਦੁਆਰਾ ਸਪਾਂਸਰ ਅਤੇ ਪ੍ਰਬੰਧਿਤ ਇੱਕ ਨਵੀਨਤਾਕਾਰੀ ਪ੍ਰੋਗਰਾਮ ਹੈ ਜਿਸ ਦਾ ਮੂਲ ਉਦੇਸ਼ ਦੇਸ਼ ਦੇ ਨੌਜਵਾਨਾਂ ਨੂੰ ਵਿਗਿਆਨ ਦੀ ਸਿਰਜਣਾਤਮਕ ਖੋਜ ਦੇ ਉਤਸ਼ਾਹ ਨੂੰ ਸੰਚਾਰਿਤ ਕਰਨਾ, ਛੋਟੀ ਉਮਰ ਵਿੱਚ ਵਿਗਿਆਨ ਦੇ ਅਧਿਐਨ ਲਈ ਪ੍ਰਤਿਭਾ ਨੂੰ ਆਕਰਸ਼ਿਤ ਕਰਨਾ ਅਤੇ ਇਸ ਤਰ੍ਹਾਂ ਵਿਗਿਆਨ ਨੂੰ ਮਜ਼ਬੂਤ ਅਤੇ ਵਿਸਥਾਰ ਕਰਨ ਲਈ ਲੋੜੀਂਦੇ ਮਹੱਤਵਪੂਰਨ ਮਨੁੱਖੀ ਸਰੋਤ ਦਾ ਨਿਰਮਾਣ ਕਰਨਾ ਹੈ।
ਇੰਸਪਾਇਰ – ਮਾਣਕ ਸਕੀਮ ਦੇ ਤਹਿਤ, ਦੇਸ਼ ਭਰ ਦੇ ਸਾਰੇ ਸਰਕਾਰੀ ਜਾਂ ਪ੍ਰਾਈਵੇਟ ਸਕੂਲਾਂ ਦੇ ਵਿਦਿਆਰਥੀਆਂ ਨੂੰ ਉਹਨਾਂ ਦੇ ਵਿਦਿਅਕ ਬੋਰਡਾਂ (ਰਾਸ਼ਟਰੀ ਅਤੇ ਰਾਜਾਂ) ਨੂੰ ਆਮ ਸਮੱਸਿਆਵਾਂ ‘ਤੇ ਧਿਆਨ ਕੇਂਦ੍ਰਤ ਕਰਦੇ ਹੋਏ ਮੌਲਿਕ ਅਤੇ ਰਚਨਾਤਮਕ ਤਕਨੀਕੀ ਵਿਚਾਰ/ਨਵੀਨਤਾਵਾਂ ਭੇਜਣ ਅਤੇ ਉਹਨਾਂ ਦੇ ਹੱਲ ਲਈ ਸੱਦਾ ਦਿੱਤਾ ਗਿਆ ਸੀ।
ਇਸ ਪ੍ਰਤੀਯੋਗਤਾ ਵਿੱਚ ਜਿਲਾ ਪਟਿਆਲਾ ਦੇ ਪਿੰਡ ਖੇੜੀ ਬਰਨਾ ਦੇ ਸਰਕਾਰੀ ਸਕੂਲ ਦੇ ਵਿਦਿਆਰਥੀ ਰਣਵੀਰ ਸਿੰਘ ਨੇ ਮੁੱਖ ਅਧਿਆਪਕ ਸ਼੍ਰੀ ਅਮਿਤ ਕੁਮਾਰ ਦੀ ਸਰਪ੍ਰਸਤੀ ਹੇਠ ਭਾਗ ਲਿਆ ਅਤੇ ਆਪਣੀ ਮਿਹਨਤ ਸਦਕਾ ਆਪਣੇ ਮਾਡਲ ਨੂੰ ਕੌਮੀ ਪੱਧਰ ਤੱਕ ਪਹੁਚਾਇਆ।
ਇਸ ਤੋਂ ਪਹਿਲਾਂ ਪਹਿਲੇ ਪੜਾਅ ਵਿੱਚ ਮਾਨਯੋਗ ਜ਼ਿਲ੍ਹਾ ਸਿੱਖਿਆ ਅਫ਼ਸਰ ਪਟਿਆਲਾ ਸ਼੍ਰੀ ਸੰਜੀਵ ਸ਼ਰਮਾ ਜੀ ਅਤੇ ਉਪ ਜ਼ਿਲ੍ਹਾ ਸਿੱਖਿਆ ਅਫ਼ਸਰ ਸ਼੍ਰੀ ਡਾ ਰਵਿੰਦਰਪਾਲ ਜੀ ਦੀ ਯੋਗ ਅਗਵਾਈ ਵਿੱਚ ਸਸਸਸ ਮਾਡਲ ਟਾਊਨ ਪਟਿਆਲਾ ਵਿਖੇ ਇੱਕ ਰੋਜ਼ਾ ਜ਼ਿਲ੍ਹਾ ਪੱਧਰੀ ਇੰਸਪਾਇਰ ਅਵਾਰਡ ਪ੍ਰਦਰਸ਼ਨੀ ਆਯੋਜਿਤ ਕੀਤੀ ਗਈ ਜਿਸ ਵਿੱਚ ਪਟਿਆਲਾ, ਸੰਗਰੂਰ, ਮਾਲੇਰਕੋਟਲਾ, ਫਤਿਹਗੜ੍ਹ ਸਾਹਿਬ, ਜਿਲਿਆਂ ਦੇ 77 ਵਿਦਿਆਰਥੀਆਂ ਨੇ ਅਪਣੇ ਪ੍ਰੋਜੈਕਟ ਸਮੇਤ ਭਾਗ ਲਿਆ l ਇਸ ਸਮੇਂ ਜਿਲਾ ਨੋਡਲ ਅਫਸਰ ਗਗਨਦੀਪ ਕੌਰ( ਡੀ. ਐਮ ਸਾਇੰਸ ) ਨੇ ਦੱਸਿਆ ਕਿ ਇਹ ਪ੍ਰਦਰਸ਼ਨੀ ਵਿੱਚ ਸੈਸ਼ਨ 2022-23 ਅਤੇ 2023-24 ਵਿੱਚ ਵਿਗਿਆਨ ਅਤੇ ਤਕਨੀਕੀ ਵਿਭਾਗ ਨਵੀਂ ਦਿੱਲੀ ਦੁਆਰਾ ਚੁਣੇ ਗਏ ਵਿਦਿਆਰਥੀਆਂ ਨੇ ਨਿਵੇਕਲੇ ਪ੍ਰੋਜੈਕਟ ਰਾਹੀਂ ਅਪਣੀ ਪ੍ਰਤਿਭਾ ਪ੍ਰਦਰਸ਼ਿਤ ਕੀਤੀ l ਵਿਭਾਗ ਦੀਆਂ ਹਦਾਇਤਾਂ ਅਨੁਸਾਰ ਇਸ ਪ੍ਰਦਰਸ਼ਨੀ ਵਿੱਚ ਭਾਗ ਲੈਣ ਵਾਲੇ ਕੁੱਲ ਵਿਦਿਆਰਥੀਆਂ ਵਿੱਚੋ 10 ਫੀਸਦੀ ਵਿਦਿਆਰਥੀਆਂ ਰਾਜ ਪੱਧਰੀ ਪ੍ਰਦਰਸ਼ਨੀ ਲਈ ਚੁਣੇ ਗਏ l
ਦੂਜੇ ਪੜਾਅ ਵਿੱਚ ਮਿਤੀ 31 ਜੁਲਾਈ ਨੂੰ ਵਿਗਿਆਨ ਅਤੇ ਤਕਨੀਕੀ ਵਿਭਾਗ, ਭਾਰਤ ਸਰਕਾਰ ਅਤੇ ਰਾਜ ਸਿੱਖਿਆ ਖੋਜ ਤੇ ਸਿਖਲਾਈ ਪਰੀਸ਼ਦ ਪੰਜਾਬ ਵੱਲੋਂ ਇੰਸਪਾਇਰਡ ਅਵਾਰਡ ਲਈ ਰਾਜ ਪੱਧਰੀ ਪ੍ਰਦਰਸ਼ਨੀ ਅਤੇ ਪ੍ਰਤੀਯੋਗਤਾ ਦਾ ਆਯੋਜਨ ਗੁਰੂ ਨਾਨਕ ਦੇਵ ਇੰਜਨੀਅਰਿੰਗ ਕਾਲਜ, ਲੁਧਿਆਣਾ ਵਿਖੇ ਕੀਤਾ ਗਿਆ ਜਿਸ ਵਿੱਚ ਸੈਸ਼ਨ 2022-23 ਅਧੀਨ ਲਗਭੱਗ 30 ਟੀਮਾਂ ਨੇ ਭਾਗ ਲਿਆ। ਵਿਦਿਆਰਥੀ ਰਣਵੀਰ ਸਿੰਘ ਨੇ ਕਿਸਾਨ ਭਰਾਵਾਂ ਦੀਆਂ ਆਮ ਸਮੱਸਿਆਵਾਂ ‘ਤੇ ਧਿਆਨ ਕੇਂਦ੍ਰਤ ਕਰਦੇ ਹੋਏ
ਗਾਇਡ ਅਧਿਆਪਕ ਸ਼੍ਰੀ ਮਤੀ ਗੁਰਪ੍ਰੀਤ ਕੌਰ (ਸਾਇੰਸ ਅਧਿਆਪਿਕਾ) ਸ਼੍ਰੀ ਹਰਦੀਪ ਸਿੰਘ ( ਸਾਇੰਸ ਅਧਿਆਪਕ) ਸ਼੍ਰੀ ਮਤੀ ਕਿਰਨਜੋਤ ਕੌਰ ( ਸਾਇੰਸ ਅਧਿਆਪਕਾ) ਦੀ ਰਹਿਨੁਮਾਈ ਹੇਠ CORN HUSKING MACHINE ਤਿਆਰ ਕੀਤੀ ਜਿਸ ਨੂੰ ਕਿਸਾਨ ਭਰਾ ਘੱਟ ਕੀਮਤ ਤੇ ਤਿਆਰ ਕਰ ਸਕਦੇ ਹਨ , ਜਿਸ ਦੀ ਸਹਾਇਤਾ ਨਾਲ ਕਿਸਾਨ ਖੇਤ ਵਿੱਚ ਪੈਦਾ ਕੀਤੀ ਮੱਕੀ ਦੀ ਫ਼ਸਲ ਤੋਂ ਮੱਕੀ ਦੇ ਦਾਣੇ ਵੱਖ ਕਰ ਸਕਦੇ ਹਨ, ਕਿਸਾਨ ਭਰਾਵਾਂ ਲਈ ਇਹ ਇੱਕ ਵਰਦਾਨ ਸਾਬਤ ਹੋਵੇਗੀ ਜੋ ਸਮੇਂ ਨੂੰ ਬਚਾਉਣ ਦੇ ਨਾਲ ਨਾਲ ਕਾਰਜ ਕੁਸ਼ਲਤਾ ਵਿੱਚ ਵੀ ਸੰਪਨ ਹੋਵੇਗੀ। ਸਕੂਲ ਮੁਖੀ ਸ਼੍ਰੀ ਅਮਿਤ ਕੁਮਾਰ ਜੀ ਨੇ ਵਿਦਿਆਰਥੀ ਦੀ ਮਿਹਨਤ ਦੀ ਸ਼ਲਾਘਾ ਕੀਤੀ ਅਤੇ ਸਮੂਹ ਸਕੂਲ ਸਟਾਫ ਨੂੰ ਮੁਬਾਰਕਬਾਦ ਦਿੱਤੀ ਅਤੇ ਕੌਮੀ ਪੱਧਰੀ ਲਈ ਆਪਣੀਆਂ ਸੁਭ ਕਾਮਨਾਵਾਂ ਦਿੱਤੀਆਂ।
ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly