ਨੈਸ਼ਨਲ ਹੈਰਾਲਡ ਮਾਮਲਾ: ਈਡੀ ਵੱਲੋਂ ਖੜਗੇ ਤੋਂ ਪੁੱਛ-ਪੜਤਾਲ

ਨਵੀਂ ਦਿੱਲੀ (ਸਮਾੲਜ ਵੀਕਲੀ):  ਐਨਫੋਰਸਮੈਂਟ ਡਾਇਰੈਕਟੋਰੇਟ (ਈਡੀ) ਵੱਲੋਂ ਅੱਜ ਕਾਂਗਰਸ ਆਗੂ ਮਲਿਕਾਰਜੁਨ ਖੜਗੇ ਤੋਂ ਨੈਸ਼ਨਲ ਹੈਰਾਲਡ ਮਾਮਲੇ ਨਾਲ ਜੁੜੇ ਮਨੀ ਲਾਂਡਰਿੰਗ ਕੇਸ ਸਬੰਧੀ ਪੁੱਛਗਿੱਛ ਕੀਤੀ ਗਈ। ਈਡੀ, ਕਾਂਗਰਸ ਵੱਲੋਂ ਚਲਾਏ ਜਾਂਦੇ ਐਸੋਸੀਏਟਿਡ ਜਨਰਲਜ਼ ਲਿਮਟਿਡ (ਏਜੇਐਲ) ਖ਼ਿਲਾਫ਼ ਕਾਲੇ ਧਨ ਨੂੰ ਸਫੈਦ ਕਰਨ ਦੇ ਮਾਮਲੇ ਦੀ ਜਾਂਚ ਕਰ ਰਹੀ ਹੈ ਜੋ ਨੈਸ਼ਨਲ ਹੈਰਾਲਡ ਅਖਬਾਰ ਨੂੰ ਪ੍ਰਕਾਸ਼ਿਤ ਕਰਦੀ ਹੈ। ਅਧਿਕਾਰੀਆਂ ਨੇ ਦੱਸਿਆ ਕਿ ਰਾਜ ਸਭਾ ਵਿਚ ਵਿਰੋਧੀ ਧਿਰ ਦੇ ਆਗੂ ਖੜਗੇ ਨੂੰ ਜਾਂਚ ਲਈ ਸੱਦਿਆ ਗਿਆ ਸੀ ਤੇ ਉਹ ਸਵੇਰੇ ਗਿਆਰਾਂ ਵਜੇ ਮੁੱਖ ਦਫਤਰ ਪੁੱਜੇ। ਈਡੀ ਨੇ ਖੜਗੇ ਦੇ ਬਿਆਨ ਦਰਜ ਕੀਤੇ। ਏਜੰਸੀ ਨੇ ਦੋਸ਼ ਲਾਇਆ ਕਿ ਹਰਿਆਣਾ ਦੇ ਪੰਚਕੂਲਾ ਸਥਿਤ ਜ਼ਮੀਨੀ ਖੇਤਰ ਨੂੰ ਏਜੀਐਲ ਵਿਚ ਤਬਦੀਲ ਕੀਤਾ। ਈਡੀ ਨੇ ਇਸ ਮਾਮਲੇ ਵਿਚ ਕੰਪਨੀ ਦੇ ਖਜ਼ਾਨਚੀ ਪਵਨ ਬਾਂਸਲ ਨੂੰ ਜਾਂਚ ਲਈ ਭਲਕੇ ਸੱਦਿਆ ਹੈ।

ਭਾਜਪਾ ਦੇ ਸੰਸਦ ਮੈਂਬਰ ਸਵਾਮੀ ਨੇ ਦੋਸ਼ ਲਾਏ ਸਨ ਕਿ ਸੋਨੀਆ ਗਾਂਧੀ, ਰਾਹੁਲ ਗਾਂਧੀ ਤੇ ਪਵਨ ਬਾਂਸਲ ਨੇ ਆਲ ਇੰਡੀਆ ਕਾਂਗਰਸ ਵਲੋਂ ਚਲਾਈ ਜਾਂਦੀ ਐਸੋਸੀਏਟਿਡ ਜਨਰਲਜ਼ ਨੂੰ 90.21 ਕਰੋੜ ਦਾ ਫਰਜ਼ੀ ਕਰਜ਼ਾ ਦਿੱਤਾ ਜਿਸ ਨੂੰ ਬਾਅਦ ਵਿਚ 50 ਲੱਖ ਦੀ ਮਾਮੂਲੀ ਰਾਸ਼ੀ ਨਾਲ ਯੰਗ ਇੰਡੀਆ ਨੂੰ ਤਬਦੀਲ ਕੀਤਾ ਗਿਆ ਜੋ ਸਿੱਧਾ ਚੋਰੀ ਦਾ ਮਾਮਲਾ ਬਣਦਾ ਹੈ।

 

 

 

 

 

 

‘ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly

Previous articleਅਕਾਲੀ ਦਲ ਵੱਲੋਂ ‘ਆਪ’ ਸਰਕਾਰ ’ਤੇ ਮਜੀਠੀਆ ਨਾਲ ਅਣਮਨੁੱਖੀ ਵਿਹਾਰ ਕਰਨ ਦੇ ਦੋਸ਼
Next articleਜਬਰ-ਜਨਾਹ ਮਾਮਲਾ: ਪੰਜਾਬ ਭਰ ਵਿੱਚ ਬੰਦ ਰਹੇ ਨਿੱਜੀ ਵਿਦਿਅਕ ਅਦਾਰੇ