HOME ਕੌਮੀ ਤਿਉਹਾਰ ਹੋਲਾ-ਮਹੱਲਾ ਤੇ ਭਾਈ ਘਨੱਈਆ ਜੀ ਸੁਸਾਇਟੀ ਨੇ ਅਨੰਦਪੁਰ ਸਾਹਿਬ ਵਿਖੇ...

ਕੌਮੀ ਤਿਉਹਾਰ ਹੋਲਾ-ਮਹੱਲਾ ਤੇ ਭਾਈ ਘਨੱਈਆ ਜੀ ਸੁਸਾਇਟੀ ਨੇ ਅਨੰਦਪੁਰ ਸਾਹਿਬ ਵਿਖੇ ਖੂਨਦਾਨ ਕੈਂਪ ਲਾਇਆ

2
ਤਸਵੀਰ ਵਿੱਚ ਖ਼ੂਨਦਾਨੀਆਂ ਨੂੰ ਸਨਮਾਨਿਤ ਕਰਦੇ ਹੋਏ ਡਾ: ਸੁਨੀਤਾ ਭਗਤ ਡਾਇਰੈਕਟਰ ਪੀਸੈਕ, ਡਾ: ਨਵਰੂਪ ਕੌਰ ਸਿਵਲ ਸਰਜਨ ਰੋਪੜ, ਜਥੇਦਾਰ ਤਰਨਜੀਤ ਸਿੰਘ ਨਿਮਾਣਾ

ਹਰ ਤਿੰਨ ਮਹੀਨੇ ਬਾਅਦ ਖੂਨਦਾਨ ਕਰਨ ਨਾਲ ਵੱਡੀਆਂ ਬਿਮਾਰੀਆਂ ਤੋਂ ਰਾਹਤ ਮਿਲਦੀ ਹੈ-ਡਾਇਰੈਕਟਰ ਸੁਨੀਤਾ ਭਗਤ 

ਲੁਧਿਆਣਾ   (ਸਮਾਜ ਵੀਕਲੀ)   (ਕਰਨੈਲ ਸਿੰਘ ਐੱਮ.ਏ.) ਮਨੁੱਖੀ ਕਾਰਜਾਂ ਨੂੰ ਸਮਰਪਿਤ ਸੰਸਥਾ ਭਾਈ ਘਨੱਈਆ ਜੀ ਮਿਸ਼ਨ ਸੇਵਾ ਸੁਸਾਇਟੀ (ਰਜਿ:) ਵੱਲੋਂ ਸ਼੍ਰੀਮਤੀ ਸੁਨੀਤਾ ਭਗਤ ਡਾਇਰੈਕਟਰ ਪੰਜਾਬ ਸਟੇਟ ਬਲੱਡ ਟਰਾਂਸਫਿਓਜ਼ਨ ਕੌਂਸਲ ਪੰਜਾਬ ਦੀ ਸਰਪ੍ਰਸਤੀ ਹੇਠ ਕੌਮੀ ਤਿਉਹਾਰ ਹੋਲਾ-ਮਹੱਲਾ ਤੇ ਮਨੁੱਖਤਾ ਦੇ ਭਲੇ ਲਈ ਭਾਈ ਘਨੱਈਆ ਜੀ ਮਿਸ਼ਨ ਸੇਵਾ ਸੁਸਾਇਟੀ (ਰਜਿ:) ਦੇ ਮੁੱਖ ਸੇਵਾਦਾਰ ਜਥੇਦਾਰ ਤਰਨਜੀਤ ਸਿੰਘ ਨਿਮਾਣਾ ਦੀ ਦੇਖ-ਰੇਖ ਹੇਠ 871ਵਾਂ ਮਹਾਨ ਖੂਨਦਾਨ ਕੈਂਪ ਡਾ: ਨਵਰੂਪ ਕੌਰ ਸਿਵਲ ਸਰਜਨ ਰੋਪੜ ਦੇ ਸਹਿਯੋਗ ਨਾਲ ਪੰਜ ਪਿਆਰਾ ਪਾਰਕ ਸ਼੍ਰੀ ਅਨੰਦਪੁਰ ਸਾਹਿਬ ਵਿਖੇ ਲਾਇਆ ਗਿਆ। ਇਸ ਸਮੇਂ ਮਹਾਨ ਖੂਨਦਾਨ ਕੈਂਪ ਦਾ ਉਦਘਾਟਨ ਕਰਨ ਲਈ ਵਿਸ਼ੇਸ਼ ਤੌਰ ਤੇ ਪੁੱਜੇ ਡਾ: ਸੁਨੀਤਾ ਭਗਤ ਡਾਇਰੈਕਟਰ ਪੀਸੈਕ ਨੇ ਹੋਲੇ-ਮਹੱਲੇ ਦੇ ਸਾਲਾਨਾ ਜੋੜ-ਮੇਲੇ ਤੇ ਲੋੜਵੰਦ ਮਰੀਜ਼ਾਂ ਲਈ ਲਗਾਏ ਗਏ ਮਹਾਨ ਖੂਨਦਾਨ ਕੈਂਪ ਦੀ ਸ਼ਲਾਘਾ ਕਰਦਿਆਂ ਕਿਹਾ ਕਿ ਹਰ ਤੰਦਰੁਸਤ ਇਨਸਾਨ ਨੂੰ ਤਿੰਨ ਮਹੀਨੇ ਬਾਅਦ ਖੂਨਦਾਨ ਕਰਨ ਨਾਲ ਹਾਰਟ ਵਰਗੀਆਂ ਵੱਡੀਆਂ ਬਿਮਾਰੀਆਂ ਤੋਂ ਰਾਹਤ ਮਿਲਦੀ ਹੈ। ਇਸ ਦਾਨ ਨਾਲ ਕਈ ਕੀਮਤੀ ਮਨੁੱਖੀ ਜਾਨਾਂ ਨੂੰ ਬਚਾਇਆ ਜਾ ਸਕਦਾ ਹੈ। ਇਸ ਮੌਕੇ ਤੇ ਸ਼੍ਰੀਮਤੀ ਸੁਨੀਤਾ ਭਗਤ ਡਾਇਰੈਕਟਰ ਅਤੇ ਡਾ: ਨਵਰੂਪ ਕੌਰ ਸਿਵਲ ਸਰਜਨ ਰੋਪੜ ਨੇ ਖੂਨਦਾਨੀਆਂ ਦੀ ਹੌਂਸਲਾ ਅਫ਼ਜ਼ਾਈ ਕਰਦਿਆਂ ਸਰਟੀਫਿਕੇਟ ਤੇ ਸਨਮਾਨ ਚਿੰਨ੍ਹ ਭੇਂਟ ਕਰਕੇ ਸਨਮਾਨਿਤ ਕੀਤਾ। ਇਸ ਮੌਕੇ ਖੂਨਦਾਨ ਕੈਂਪ ਦੌਰਾਨ ਜੱਥੇਦਾਰ ਤਰਨਜੀਤ ਸਿੰਘ ਨਿਮਾਣਾ ਮੁੱਖ ਸੇਵਾਦਾਰ ਭਾਈ ਘਨੱਈਆ ਜੀ ਮਿਸ਼ਨ ਸੇਵਾ ਸੁਸਾਇਟੀ (ਰਜਿ:) ਨੇ ਦੱਸਿਆ ਕਿ ਡਾ: ਅਮਨਪ੍ਰੀਤ ਕੌਰ ਬਿਟੀਓ ਸਿਵਲ ਹਸਪਤਾਲ ਲੁਧਿਆਣਾ ਤੇ ਡਾ: ਹਰਲੀਨ ਕੌਰ ਸਿਵਲ ਹਸਪਤਾਲ ਰੋਪੜ ਦੇ ਸਹਿਯੋਗ ਨਾਲ ਇਕੱਤਰ ਕੀਤਾ ਗਿਆ ਖੂਨ ਲੋੜਵੰਦ ਮਰੀਜ਼ਾਂ ਨੂੰ ਨਿਸ਼ਕਾਮ ਰੂਪ ਵਿੱਚ ਲੈ ਕੇ ਦਿੱਤਾ ਜਾਵੇਗਾ। ਇਸ ਮੌਕੇ ਤੇ ਹਰਪ੍ਰੀਤ ਕੌਰ, ਅਮਨਦੀਪ, ਸੁਖਵਿੰਦਰ ਕੌਰ, ਸ਼ਮਾ ਵਿਲੀਅਮ, ਰੰਧਾਵਾ ਸਿੰਘ, ਜਥੇਦਾਰ ਬਲਦੇਵ ਸਿੰਘ ਸੰਧੂ, ਰਾਣਾ ਸਿੰਘ ਗਰੇਵਾਲ਼ ਦਾਦ, ਗੁਰਦੀਪ ਸਿੰਘ ਗਰੇਵਾਲ, ਸਰਬਜੀਤ ਸਿੰਘ ਸੋਹਲ, ਗੁਰਮੇਲ ਸਿੰਘ ਗਰੇਵਾਲ ਅਨੰਦ ਰਾਜ ਹਾਜਰ ਸਨ।
‘ਸਮਾਜਵੀਕਲੀ’ ਐਪਡਾਊਨਲੋਡਕਰਨਲਈਹੇਠਦਿਤਾਲਿੰਕਕਲਿੱਕਕਰੋ
https://play.google.com/store/apps/details?id=in.yourhost.samajweekly
Previous articleਬਦਲੇ ਦੀ ਅੱਗ ‘ਚ ਮਾਂ ਤੇ ਤਿੰਨ ਬੱਚਿਆਂ ਦੇ ਕਾਤਲ ਨੂੰ ਉਮਰ ਕੈਦ, ਕਦੇ ਰਿਹਾਈ ਨਹੀਂ ਮਿਲੇਗੀ
Next articleਈਰਾਨ ਜੰਗ ਮਾਮਲੇ ‘ਚ ਬ੍ਰਿਟੇਨ ਤਿਆਰ, ਕਤਰ ‘ਚ ਹੋਰ ਟਾਈਫੂਨ ਲੜਾਕੂ ਜਹਾਜ਼ ਭੇਜੇ ਜਾਣਗੇ – ਸਟਾਰਮਰ