HOME ਨੈਸ਼ਨਲ ਕਾਲਜ ਭੀਖੀ ਦਾ ਨਤੀਜਾ ਰਿਹਾ ਸ਼ਾਨਦਾਰ

ਨੈਸ਼ਨਲ ਕਾਲਜ ਭੀਖੀ ਦਾ ਨਤੀਜਾ ਰਿਹਾ ਸ਼ਾਨਦਾਰ

3
ਭੀਖੀ,  (ਸਮਾਜ ਵੀਕਲੀ)   ( ਕਮਲ ਜਿੰਦਲ) ਸਥਾਨਕ ਨੈਸ਼ਨਲ ਕਾਲਜ ਭੀਖੀ ਦਾ ਪੰਜਾਬੀ ਯੂਨੀਵਰਸਿਟੀ ਪਟਿਆਲਾ ਵੱਲੋਂ ਐਲਾਨੇ ਬੀ ਏ ਬੀ ਐਡ ਭਾਗ ਚੋਥਾ ਸਮੈਸਟਰ ਅੱਠਵਾਂ ਦਾ ਨਤੀਜਾ ਸ਼ਾਨਦਾਰ ਰਿਹਾ। ਕਾਲਜ ਪ੍ਰਿੰਸੀਪਲ ਡਾ. ਐਮ ਕੇ ਮਿਸ਼ਰਾ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਦੀਪਾਲੀ ਨੇ 393 ਅੰਕਾਂ ਨਾਲ ਪਹਿਲਾ, ਰਾਜਵੀਰ ਦੇਵੀ ਨੇ 369 ਅੰਕਾਂ ਨਾਲ ਦੂਜਾ, ਤਨੁ ਨੇ 367 ਅੰਕਾਂ ਨਾਲ ਤੀਜਾ ਸਥਾਨ ਹਾਸਿਲ ਕੀਤਾ। ਕਾਲਜ ਪ੍ਰਿੰਸੀਪਲ ਡਾ. ਐਮ .ਕੇ ਮਿਸ਼ਰਾ ਨੇ ਕਿਹਾ ਕਿ ਹਰ ਵਾਰ ਦੀ ਤਰ੍ਹਾਂ ਯੂਨੀਵਰਸਿਟੀ ਦੇ ਨਤੀਜਿਆਂ ਵਿਚ ਕਾਲਜ ਦਾ ਨਾਮ ਇਲਾਕੇ ਦੀਆਂ ਨਾਮਵਰ ਸੰਸਥਾਵਾਂ ਵਿੱਚ ਆਉਂਦਾ ਹੈ। ਕਾਲਜ ਦੇ ਸਾਰੇ ਕੋਰਸਾਂ ਦੇ ਨਤੀਜੇ ਕਾਲਜ ਸਟਾਫ਼ ਦੀ ਮਿਹਨਤ ਦਾ ਨਤੀਜਾ ਹੈ। ਕਾਲਜ ਦਾ ਨਤੀਜਾ ਹਰ ਸਾਲ ਸੌ ਫ਼ੀਸਦੀ ਆਉਂਦਾ ਹੈ ।ਕਾਲਜ ਪ੍ਰਧਾਨ ਹਰਬੰਸ ਦਾਸ ਬਾਵਾ ਨੇ ਪਾਸ ਹੋਏ ਸਾਰੇ ਵਿਦਿਆਰਥੀਆਂ ਨੂੰ ਇਹਨਾਂ ਨਤੀਜਿਆਂ ਵਿੱਚ ਸ਼ਾਨਦਾਰ ਪ੍ਰਾਪਤੀ ਤੇ ਵਧਾਈ ਦਿੰਦੇ ਹੋਏ ਉੱਜਵਲ ਭਵਿੱਖ ਲਈ ਕਾਮਨਾ ਕੀਤੀ। ਇਸ ਮੌਕੇ ਪ੍ਰੋ ਗੁਰਤੇਜ ਸਿੰਘ ਤੇਜੀ, ਵਿਭਾਗ ਮੁਖੀ ਪ੍ਰੋ ਸੁਪਿੰਦਰ ਪਾਲ ,ਪ੍ਰੋ ਜਸਵਿੰਦਰ ਸਿੰਘ,ਪ੍ਰੋ ਨਵਦੀਪ ਕੌਰ,ਪ੍ਰੋ ਕਰਮਜੀਤ ਕੌਰ ਅਤੇ ਸਮੂਹ ਸਟਾਫ਼ ਹਾਜ਼ਰ ਸੀ ।
ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samaj
Previous articleਭਗਵਾਨ ਵਾਲਮੀਕਿ ਜੀ ਦੀਆਂ ਸਿੱਖਿਆਵਾਂ ਉੱਤੇ ਚੱਲਣਾ ਸਮੇਂ ਦੀ ਅਹਿਮ ਲੋੜ੍ਹ ਹੈ: ਗੁਰਦਰਸ਼ਨ ਸਿੰਘ ਸੈਣੀ
Next article*ਡੇਰਾਬੱਸੀ ਹਲਕੇ ਦੇ ਵੱਖ ਵੱਖ ਪਿੰਡਾਂ ਸ਼ਹਿਰਾਂ ਵਿੱਚ ਧੂਮ ਧਾਮ ਨਾਲ ਮਨਾਇਆ ਗਿਆ ਭਗਵਾਨ ਵਾਲਮੀਕਿ ਦਾ ਜਨਮ ਦਿਹਾੜਾ ਵਿਧਾਇਕ ਰੰਧਾਵਾ ਨੇ ਲਵਾਈ ਹਾਜਰੀ*