HOME ਨੈਸ਼ਨਲ ਕਾਲਜ ਭੀਖੀ ਦਾ ਨਤੀਜਾ ਰਿਹਾ ਸ਼ਾਨਦਾਰ

ਨੈਸ਼ਨਲ ਕਾਲਜ ਭੀਖੀ ਦਾ ਨਤੀਜਾ ਰਿਹਾ ਸ਼ਾਨਦਾਰ

3
ਭੀਖੀ   (ਸਮਾਜ ਵੀਕਲੀ)   (ਕਮਲ ਜਿੰਦਲ) ਨੈਸ਼ਨਲ ਕਾਲਜ ਭੀਖੀ ਦਾ ਪੰਜਾਬੀ ਯੂਨੀਵਰਸਿਟੀ ਪਟਿਆਲਾ ਵੱਲੋਂ ਐਲਾਨੇ ਐੱਮ ਐੱਸ ਸੀ ਮੈਥ ਭਾਗ ਪਹਿਲਾਂ ਸਮੈਸਟਰ ਪਹਿਲੇ ਦਾ ਨਤੀਜਾ ਸ਼ਾਨਦਾਰ ਰਿਹਾ। ਕਾਲਜ ਪ੍ਰਿੰਸੀਪਲ ਡਾ. ਐਮ ਕੇ ਮਿਸ਼ਰਾ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਪਰਵਿੰਦਰ ਕੌਰ ਨੇ 8.19 ਗ੍ਰੇਡ ਨਾਲ ਪਹਿਲਾ, ਲਖਵਿੰਦਰ ਕੌਰ ਨੇ 7.90 ਗ੍ਰੇਡ ਨਾਲ ਦੂਜਾ, ਸਤਵਿੰਦਰ ਸਿੰਘ ਨੇ 7.86 ਗ੍ਰੇਡ ਨਾਲ ਤੀਜਾ ਸਥਾਨ ਹਾਸਿਲ ਕੀਤਾ। ਕਾਲਜ ਪ੍ਰਿੰਸੀਪਲ ਡਾ. ਐਮ .ਕੇ ਮਿਸ਼ਰਾ ਨੇ ਕਿਹਾ ਕਿ ਹਰ ਵਾਰ ਦੀ ਤਰ੍ਹਾਂ ਯੂਨੀਵਰਸਿਟੀ ਦੇ ਨਤੀਜਿਆਂ ਵਿਚ ਕਾਲਜ ਦਾ ਨਾਮ ਇਲਾਕੇ ਦੀਆਂ ਨਾਮਵਰ ਸੰਸਥਾਵਾਂ ਵਿੱਚ ਆਉਂਦਾ ਹੈ। ਕਾਲਜ ਦੇ ਸਾਰੇ ਕੋਰਸਾਂ ਦੇ ਨਤੀਜੇ ਕਾਲਜ ਸਟਾਫ਼ ਦੀ ਮਿਹਨਤ ਦਾ ਨਤੀਜਾ ਹੈ।ਕਾਲਜ ਪ੍ਰਧਾਨ ਹਰਬੰਸ ਦਾਸ ਬਾਵਾ ਨੇ ਪਾਸ ਹੋਏ ਸਾਰੇ ਵਿਦਿਆਰਥੀਆਂ ਨੂੰ ਇਹਨਾਂ ਨਤੀਜਿਆਂ ਵਿੱਚ ਸ਼ਾਨਦਾਰ ਪ੍ਰਾਪਤੀ ਤੇ ਵਧਾਈ ਦਿੰਦੇ ਹੋਏ ਉੱਜਵਲ ਭਵਿੱਖ ਲਈ ਕਾਮਨਾ ਕੀਤੀ। ਇਸ ਮੌਕੇ ਪ੍ਰੋ ਗੁਰਤੇਜ ਸਿੰਘ ਤੇਜੀ, ਵਿਭਾਗ ਮੁਖੀ ਪ੍ਰੋ ਅਮਨਦੀਪ ਕੌਰ ,ਪ੍ਰੋ ਨਵਦੀਪ ਕੌਰ , ਪ੍ਰੋ ਕਰਮਜੀਤ ਕੌਰ, ਪ੍ਰੋ ਲਖਵਿੰਦਰ ਸਿੰਘ ਅਤੇ ਸਮੂਹ ਸਟਾਫ਼ ਹਾਜ਼ਰ ਸੀ l
ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samaj
Previous articleਰੇਲ ਡਿੱਬਾ ਕਾਰਖਾਨਾ , ਕਪੂਰਥਲਾ ਚ ਰਾਜਭਾਸ਼ਾ ਲਾਗੂਕਰਨ ਕਮੇਟੀ ਦੀ ਮੀਟਿੰਗ
Next articleਮਨਜੀਤ ਸਿੰਘ ਹਰਮਨ ਬਣੇ ‘ਆਪ’ ਵਿਧਾਨ ਸਭਾ ਹਲਕਾ ਸੈਂਟਰਲ ਦੇ ਸੰਗਠਨ ਇੰਚਾਰਜ