HOME ਨੈਸ਼ਨਲ ਕਾਲਜ ਭੀਖੀ ਦਾ ਪੀਜੀਡੀਸੀਏ ਸਮੈਸਟਰ ਪਹਿਲੇ ਦਾ ਨਤੀਜਾ ਰਿਹਾ ਸ਼ਾਨਦਾਰ

ਨੈਸ਼ਨਲ ਕਾਲਜ ਭੀਖੀ ਦਾ ਪੀਜੀਡੀਸੀਏ ਸਮੈਸਟਰ ਪਹਿਲੇ ਦਾ ਨਤੀਜਾ ਰਿਹਾ ਸ਼ਾਨਦਾਰ

4
ਭੀਖੀ   (ਸਮਾਜ ਵੀਕਲੀ)   ( ਕਮਲ ਜਿੰਦਲ)  ਸਥਾਨਕ ਨੈਸ਼ਨਲ ਕਾਲਜ ਭੀਖੀ ਦਾ ਪੰਜਾਬੀ ਯੂਨੀਵਰਸਿਟੀ ਪਟਿਆਲਾ ਵੱਲੋਂ ਐਲਾਨੇ ਪੀ ਜੀ ਡੀ ਸੀ ਏ ਸਮੈਸਟਰ ਪਹਿਲੇ ਦਾ ਨਤੀਜਾ ਸ਼ਾਨਦਾਰ ਰਿਹਾ। ਕਾਲਜ ਪ੍ਰਿੰਸੀਪਲ ਡਾ. ਐਮ ਕੇ ਮਿਸ਼ਰਾ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਰਮਨਦੀਪ ਕੌਰ ਨੇ 379 ਅੰਕਾਂ ਨਾਲ ਪਹਿਲਾ ਸਥਾਨ, ਦੀਆ ਰਾਣੀ ਨੇ 376 ਅੰਕਾਂ ਨਾਲ ਦੂਜਾ ਸਥਾਨ, ਮੁਸਕਾਨ ਨੇ 375 ਅੰਕਾਂ ਨਾਲ ਤੀਜਾ ਸਥਾਨ ਹਾਸਲ ਕੀਤਾ। ਪ੍ਰਿੰਸੀਪਲ ਡਾ. ਐਮ. ਕੇ. ਮਿਸ਼ਰਾ ਨੇ ਨਤੀਜੇ ਦੀ ਜਾਣਕਾਰੀ ਦਿੰਦਿਆਂ ਕਿਹਾ ਕਿ, “ਇਸ ਸਾਲ ਦੇ ਵਿਦਿਆਰਥੀਆਂ ਨੇ ਅਕਾਦਮਿਕ ਮੈਦਾਨ ‘ਚ ਵਧੀਆ ਦਿੱਖ ਦਿੱਤੀ ਹੈ। ਇਨ੍ਹਾਂ ਦੀ ਲਗਨ, ਤਪੱਸਿਆ ਅਤੇ ਅਧਿਆਪਕਾਂ ਦੀ ਸਖ਼ਤ ਮਿਹਨਤ ਦੇ ਚਲਦੇ ਉੱਤਮ ਨਤੀਜੇ ਆਏ ਹਨ। ਪ੍ਰਿੰਸੀਪਲ ਨੇ ਨਤੀਜੇ ਉੱਤੇ ਖੁਸ਼ੀ ਜਤਾਉਂਦਿਆਂ ਇਹ ਵੀ ਕਿਹਾ ਕਿ ਪੀ ਜੀ ਡੀ ਸੀ ਏ ਵਿਭਾਗ ਨੇ ਪਿਛਲੇ ਸਾਲਾਂ ਦੀ ਤਰ੍ਹਾਂ ਇਸ ਵਾਰ ਵੀ ਆਪਣੀ ਪਹਿਚਾਣ ਬਣਾਈ ਰੱਖੀ ਹੈ। ਉਨ੍ਹਾਂ ਕਿਹਾ ਕਿ ਵਿਦਿਆਰਥੀਆਂ ਨੂੰ ਨਵੇਂ ਯੁਗ ਦੀ ਟੈਕਨੋਲੋਜੀ ਨਾਲ ਜੋੜਨ, ਉਨ੍ਹਾਂ ਦੀ ਕੌਸ਼ਲ ਵਿਕਾਸ ਅਤੇ ਆਤਮ-ਨਿਰਭਰਤਾ ਵਧਾਉਣ ਵੱਲ ਕਾਲਜ ਵਧ ਚੜ੍ਹ ਕੇ ਕੰਮ ਕਰ ਰਿਹਾ ਹੈ।ਕਾਲਜ ਪ੍ਰਧਾਨ ਹਰਬੰਸ ਦਾਸ ਬਾਵਾ ਨੇ ਪਾਸ ਹੋਏ ਸਾਰੇ ਵਿਦਿਆਰਥੀਆਂ ਨੂੰ ਇਹਨਾਂ ਨਤੀਜਿਆਂ ਵਿਚ ਸ਼ਾਨਦਾਰ ਪ੍ਰਾਪਤੀ ਤੇ ਵਧਾਈ ਦਿੰਦੇ ਹੋਏ ਉੱਜਵਲ ਭਵਿੱਖ ਲਈ ਕਾਮਨਾ ਕੀਤੀ। ਇਸ ਮੌਕੇ ਪ੍ਰੋ ਗੁਰਤੇਜ ਸਿੰਘ ਤੇਜੀ, ਵਿਭਾਗ ਮੁਖੀ ਪ੍ਰੋ ਰਵੀ ਕੁਮਾਰ, ਪ੍ਰੋ ਨਵਦੀਪ ਕੌਰ, ਪ੍ਰੋ ਹਰਬੰਸ ਸਿੰਘ, ਪ੍ਰੋ ਅਮਨਦੀਪ ਕੌਰ ਅਤੇ ਸਮੂਹ ਸਟਾਫ ਹਾਜ਼ਰ ਸੀ।
ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samaj
Previous articleਜਿੰਦਗੀ ਨੂੰ ਬੋਝ ਨਾ ਸਮਝੋ
Next articleਬੱਚਿਆਂ ਲਈ ਅਤਿ ਜ਼ਰੂਰੀ ਹੈ ਯੋਗ