(ਸਮਾਜ ਵੀਕਲੀ)
ਬਾਲੜੀ ਦਿਵਸ
ਇਹ ਸੋਚਣ ਵਾਲੀ ਗੱਲ ਹੈ
ਕੱਢਣਾ ਪੈਣਾ ਕੋਈ ਹੱਲ ਹੈ
ਕਿਉਂ ਸਮੇਂ ਨੇ ਹੈ ਮੰਗ ਕੀਤੀ
ਰਾਸ਼ਟਰੀ ਬਾਲੜੀ ਦਿਵਸ ਦੀ
ਕਿਉਂ ਲੋੜ ਮਹਿਸੂਸ ਨਹੀਂ ਹੈ
ਮੁੰਡਾ ਜਾਂ ਲੜਕਾ ਦਿਵਸ ਦੀ
ਕੁਝ ਭੁੱਲੇ ਧੀ ਦਾ ਸਤਿਕਾਰ
ਦਿੱਤਾ ਉਨ੍ਹਾਂ ਇਸਨੂੰ ਦੁਰਕਾਰ
ਮੁੰਡੇ ਦੀ ਚਾਹਤ ਅਜੇ ਬਾਕੀ ਹੈ
ਧੀਆਂ ਤਾਂ ਇਨ੍ਹਾਂ ਲਈ ਖਾਕੀ ਹੈ
ਭਰੂਣ-ਹੱਤਿਆ ਵੀ ਕੋਈ ਘੱਟ ਨਹੀਂ
ਇਨਸਾਨੀਅਤ ਨੂੰ ਵੱਜਦੀ ਸੱਟ ਨਹੀਂ
ਦਾਜ-ਸਮੱਸਿਆ ਨੇ ਮੂੰਹ ਅੱਡਿਆ
ਇਸ ਦੈਂਤ ਨੇ ਨਾ ਲੋਭੀ ਛੱਡਿਆ
ਘਰੇਲੂ-ਹਿੰਸਾ ਜਾਂਦੀ ਹੈ ਸਹਾਰੀ
ਇਹਦੇ ਤੋਂ ਬਚੀ ਨਾ ਕੋਈ ਨਾਰੀ
ਸ਼ਾਇਦ ਇਹਨਾਂ ਸਿਤਮਾਂ ਨੇ ਹੀ
ਦਿੱਤਾ ਜਨਮ ਬਾਲੜੀ-ਦਿਵਸ ਨੂੰ
ਐ ਇਨਸਾਨ ਕੁਝ ਤਾਂ ਸੋਚ ਵਿਚਾਰ
ਕਿੱਥੇ ਮਿਟ ਗਿਆ ਤੇਰਾ ਆਚਾਰ
ਬਦਲ ਨਾਰੀ ਪ੍ਰਤੀ ਆਪਣੀ ਸੋਚ
ਕਿਉਂ ਉਦ੍ਹੇ ਵਜੂਦ ਨੂੰ ਰਿਹਾ ਨੋਚ
ਨਾਰੀ ਨੂੰ ਵੀ ਹੋਣਾ ਪੈਣਾ ਮਜ਼ਬੂਤ
ਤਾਂ ਹੀ ਦੇ ਪਾਊ ਖ਼ੁਦੀ ਦਾ ਸਬੂਤ
ਵੀਨਾ ਬਟਾਲਵੀ (ਪੰਜਾਬੀ ਅਧਿਆਪਕਾ)
ਸ ਸ ਸ ਸਕੂਲ ਕਿਲ੍ਹਾ ਟੇਕ ਸਿੰਘ-ਬਟਾਲਾ
9463229499
‘ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly