ਕੁਦਰਤ ਦੇ ਸਭ ਬੰਦੇ’ ਨਾਟਕ ਰਾਹੀਂ ਨਟਰਾਜ  ਰੰਗਮੰਚ ਦੀ ਟੀਮ ਨੇ ਦਿੱਤਾ ਵਿਲੱਖਣ ਸੁਨੇਹਾ

ਫਰੀਦਕੋਟ/ਭਲੂਰ 7 ਅਗਸਤ (ਬੇਅੰਤ ਗਿੱਲ ਭਲੂਰ) ਆਜਾਦੀ ਕਾ ਮਹਾਂਉਤਸਵ ਦੇ ਸਮਾਗਮਾਂ ਅਧੀਨ ਸਥਾਨਕ ਮਿਉਪਸਲ ਪਾਰਕ ਵਿੱਚ ਨਟਰਾਜ ਰੰਗਮੰਚ ਕੋਟਕਪੂਰਾ ਦੀ ਟੀਮ ਵੱਲੋਂ ਮਰਹੂਮ ਟੋਨੀ ਬਾਤਿਸ਼ ਦਾ ਲਿਖਿਆ ਅਤੇ ਰੰਗ ਹਰਜਿੰਦਰ ਦੀ ਨਿਰਦੇਸ਼ਨਾ ਹੇਠ ਇੱਕ ਖੂਬਸੂਰਤ ਨਾਟਕ ‘ਕੁਦਰਤ ਦੇ ਸਭ ਬੰਦੇ’ ਖੇਡਿਆ ਗਿਆ। ਨਾਟਕ ਦੀ ਪੇਸ਼ਕਾਰੀ ਤੋਂ ਬਾਅਦ ਰੰਗ ਹਰਜਿੰਦਰ ਨੇ ਦੱਸਿਆ ਕਿ ਅਜਾਦੀ ਕਾ ਮਹਾਂਉਤਸਵ ਸਮਾਗਮਾਂ ਅਧੀਨ ਮਾਨਯੋਗ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵੱਲੋਂ ‘ਮੇਰੀ ਮਿੱਟੀ-ਮੇਰਾ ਦੇਸ਼’ ਦਾ ਨਾਅਰਾ ਦਿੱਤਾ ਗਿਆ ਹੈ। ਸਮਾਗਮਾਂ ਦੀ ਇਸੇ ਲੜੀ ਤਹਿਤ ਗੁੱਡ ਮੌਰਨਿੰਗ ਵੈਲਫੇਅਰ ਕਲੱਬ ਦੇ ਸਹਿਯੋਗ ਨਾਲ ਆਮ ਲੋਕਾਂ ਨੂੰ ਰਾਸ਼ਟਰੀ ਏਕਤਾ ਬਾਰੇ ਜਾਗਰੂਕ ਕਰਨ ਲਈ ਭਾਰਤ ਸਰਕਾਰ ਅਤੇ ਨਾਰਥ ਜੋਨ ਕਲਚਰ ਸੈਂਟਰ, ਪਟਿਆਲਾ ਦੀਆਂ ਹਦਾਇਤਾਂ ਅਨੁਸਾਰ ਇਹ ਨਾਟਕ ਖੇਡਿਆ ਗਿਆ।
ਇਸ ਸਮੇਂ ਵਿਨੋਦ ਕੁਮਾਰ ਬਾਂਸਲ (ਪੱਪੂ ਲਹੌਰੀਆ), ਮਨਤਾਰ ਸਿੰਘ ਮੱਕੜ, ਗੁਰਿੰਦਰ ਸਿੰਘ ਮਹਿੰਦੀਰੱਤਾ, ਗੁਰਮੀਤ ਸਿੰਘ ਮੀਤਾ ਆਦਿ ਨੇ ਦੱਸਿਆ ਕਿ ਫਿਰਕਾਪ੍ਰਸਤੀ ਕਾਰਨ ਦੇਸ਼ ਦਾ ਪਹਿਲਾਂ ਹੀ ਬਹੁਤ ਨੁਕਸਾਨ ਹੋ ਚੁੱਕਾ ਹੈ, ਗੁਰੂ ਸਾਹਿਬਾਨ ਦਾ ‘ਮਾਨਸ ਕੀ ਜਾਤ ਸਭੈ ਏਕੇ ਪਹਿਚਾਣਬੋ’ ਦਾ ਸੁਨੇਹਾ ਦਿੰਦਾ ਇਹ ਨਾਟਕ ਹਰ ਧਰਮ ਨੂੰ ਮੰਨਣ ਵਾਲੇ ਵਿਅਕਤੀ ਨੂੰ ਇਕ ਵਾਰ ਜਰੂਰ ਝੰਜੋੜਦਾ ਹੈ। ਉਹਨਾਂ ਉਕਤ ਨਾਟਕ ਨੂੰ ਸਾਰਿਆਂ ਲਈ ਪੇ੍ਰਨਾ ਸਰੋਤ ਦੱਸਿਆ। ਉਹਨਾ ਦੱਸਿਆ ਕਿ ਇਸ ਨਾਟਕ ਵਿੱਚ ਕਿਸੇ ਸਾਂਝੀ ਜਗਾ ’ਤੇ ਧਾਰਮਿਕ ਅਸਥਾਨ ਬਣਾਉਣ ਲਈ ਕਤਲੋਗਾਰਤ ਕਰਵਾਉਣ ਦੀ ਬਜਾਇ ਸਕੂਲ, ਕਾਲਜ, ਯੂਨੀਵਰਸਿਟੀ, ਹਸਪਤਾਲ ਜਾਂ ਪਾਰਕ ਆਦਿਕ ਸਾਰਿਆਂ ਲਈ ਸਾਂਝੀ ਥਾਂ ਬਣਾਉਣ ਵਾਸਤੇ ਬਹੁਤ ਵਧੀਆ ਢੰਗ ਨਾਲ ਸਮਝਾਉਣ ਦੀ ਕੌਸ਼ਿਸ਼ ਕੀਤੀ ਗਈ ਹੈ। ਉਹਨਾਂ ਮੰਨਿਆ ਕਿ ਨਟਰਾਜ ਰੰਗਮੰਚ ਦੀ ਟੀਮ ਵਲੋਂ ਪਹਿਲਾਂ ਵੀ ਨਸ਼ਿਆਂ, ਗਰੀਬੀ ਜਾਂ ਹੋਰ ਸਮਾਜਿਕ ਕੁਰੀਤੀਆਂ ਖਿਲਾਫ ਬੜੇ ਸੋਹਣੇ ਢੰਗ ਨਾਲ ਨਾਟਕ ਰਾਹੀਂ ਵਧੀਆ ਸੁਨੇਹਾ ਦੇਣ ਦੇ ਅਨੇਕਾਂ ਪੋ੍ਗਰਾਮ ਕੀਤੇ ਜਾ ਚੁੱਕੇ ਹਨ। ਉਹਨਾਂ ਦਾਅਵਾ ਕੀਤਾ ਕਿ ਇਸ ਨਾਟਕ ’ਚ ਰੰਗ ਹਰਜਿੰਦਰ ਤੋਂ ਇਲਾਵਾ ਹੈਪੀ ਪ੍ਰੈਸ, ਜੌਨ ਮਸੀਹ, ਮਿੰਟੂ ਮਲਵਈ, ਸੁਖਵਿੰਦਰ ਬਿੱਟੂ, ਅਨਹਦ ਗੋਪੀ, ਰਮਨਦੀਪ ਕੋਰ ਗਿੱਲ, ਅੰਸ਼ਪ੍ਰੀਤ ਸਿੰਘ ਆਦਿ ਕਲਾਕਾਰਾਂ ਨੇ ਵੱਖ-ਵੱਖ ਕਿਰਦਾਰਾਂ ਨੂੰ ਖੂਬਸੂਰਤ ਤਰੀਕੇ ਨਾਲ ਨਿਭਾਇਆ।

ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly

Previous articleਮਜਦੂਰ 
Next articleਮੈਡੀਕਲ ਪ੍ਰੈਕਟੀਸ਼ਨਰਜ਼ ਐਸੋਸ਼ੀਏਸ਼ਨ ਫਰੀਦਕੋਟ ਦਾ  ਵਫ਼ਦ ਚੇਅਰਮੈਨ ਅਮਨਦੀਪ ਸਿੰਘ ਬਾਬਾ ਨੂੰ ਮਿਲਿਆ