ਨਾਰੀ ਹਾਂ ਕੋਈ ਅਬਲਾ ਨਹੀਂ

ਨਵਜੋਤ ਕੌਰ ਨਿਮਾਣੀ

(ਸਮਾਜ ਵੀਕਲੀ)

ਨਾਰੀ ਹਾਂ, ਕੋਈ ਅਬਲਾ ਨਹੀਂ ਹਾਂ
ਧਰਤੀ ਮਾਂ ਦਾ ਹੀ ਅਕਸ ਹਾਂ ਮੈਂ
ਹਰ ਰਿਸ਼ਤੇ ਨੂੰਦਿੰਦੀ ਨਵੀਂ ਨੁਹਾਰ ਹਾਂ
ਫਿਰ ਕਿਉਂ ਸਭ ਦੀ ਕਰਜ਼ਦਾਰ ਹਾਂ ਮੈਂ
ਗੁਰੂਆਂ,ਪੀਰਾਂ,ਪੈਗੰਬਰਾਂ,ਦੇਸ਼ ਭਗਤਾਂ ਦੀ ਜਨਣੀ ਹਾਂ
ਵਾਂਗ ਦੁਰਗ਼ਾ ਹੱਕਾਂ ਲਈ ਲੜ੍ਹਦੀ ਆਈ ਹਾਂ ਮੈਂ
ਬੇਸ਼ਕ ਤਨ ਮਨ ਦੀ ਕੋਮਲ ਹਾਂ
ਸਮਝੀ ਨਾ ਕਮਜ਼ੋਰ, ਕਹਿੰਦੀ ਆ ਰਹੀ ਹਾਂ ਮੈਂ
ਸਦਾ ਦਿੰਦੀ ਰਹੀ ਸਵੈਭਿਮਾਨ ਦੀ ਦਲੀਲ
ਕੋਈ ਚੀਜ਼ ਨਹੀਂ ਇਨਸਾਨ ਹਾਂ ਮੈਂ
ਘਰ ਦਾ ਸ਼ਿਗਾਰ ਹੀ ਨਹੀਂ,
ਜਿੰਦਗੀਆ ਸ਼ਿਗਾਂਰਦੀ ਹਾਂ ਮੈਂ
ਅਜੇ ਅਧਿਕਾਰਾਂ ਦੀਆਂ ਕੁਝ ਕੁ ਹੱਦਾ ਪਾਈਆਂ
ਨਵੇਂ ਦੌਰ ਚ ਇੱਕ ਪਹਿਚਾਨ ਬਣਾ ਰਹੀ ਹਾਂ ਮੈ
ਮਰਦ ਔਰਤ ਦੇ ਪਾੜੇ ਖਤਮ ਕਰ
ਕਈ ਰੂਪ ਚ ਔਰਤ, ਸ਼ਕਤੀ ਬਣਦੀ ਮਰਦ ਦੀ
ਮੋਢੇ ਨਾਲ ਮੋਢਾ ਜੋੜ ਸਾਥ ਨਿਭਾ ਰਹੀ ਹੈ

ਨਵਜੋਤ ਕੌਰ ਨਿਮਾਣੀ

 

Previous articleਮੈਂ ਪੰਜਾਬ —–
Next articleਰੁਹਾਨੀ ਰੰਗ