(ਸਮਾਜ ਵੀਕਲੀ)
ਨੰਨ੍ਹੀ ਪਰੀ ਬੜੀ ਪਿਆਰੀ ਹੈ,
ਫੁੱਲਾਂ ਜਿਉਂ ਖਿੜੀ ਕਿਆਰੀ ਹੈ।
ਟਿਆਂ ਟਿਆਂ ਕਰਕੇ ਰੋਂਦੀ ਹੈ,
ਪੂਰਾ ਗੁੱਸਾ ਦਿਖਾਉਂਦੀ ਹੈ।
ਬੁੱਕਲ ਵਿੱਚ ਜਦ ਪੈਂਦੀ ਹੈ,
ਅੰਗੂਠਾ ਚੁੰਘਦੀ ਰਹਿੰਦੀ ਹੈ।
ਮੰਮੀ ਦੀ ਲਾਡੋ ਰਾਣੀ ਹੈ,
ਉਂਝ ਤਾਂ ਬਹੁਤ ਸਿਆਣੀ ਹੈ।
ਸਾਰਾ ਦਿਨ ਸੁੱਤੀ ਰਹਿੰਦੀ ਹੈ,
ਰਾਤ ਨੂੰ ਟਿਕ ਨਾ ਪੈਂਦੀ ਹੈ।
ਚੀਜੀਆਂ ਬਹੁਤ ਹੀ ਖਾਂਦੀ ਹੈ,
ਬੜੇ ਸੋਹਣੇ ਕੱਪੜੇ ਪਾਂਦੀ ਹੈ।
ਖਿੜ ਖਿੜ ਕਰਕੇ ਹੱਸਦੀ ਹੈ,
ਕੁਦਰਤ ਦੇ ਵਿੱਚ ਵੱਸਦੀ ਹੈ।
ਬੱਚੇ ਜਦ ਖੇਡਣ ਆਉਂਦੇ ਨੇ,
ਫਿਰ ਖੂਬ ਰੌਣਕਾਂ ਲਾਉਂਦੇ ਨੇ।
ਘਰ ਵਿੱਚ ਰੌਣਕ ਚੰਗੀ ਹੈ,
ਇਹ ਦਾਤ ਦਾਤੇ ਤੋਂ ਮੰਗੀ ਹੈ਼।
ਧੀਆਂ ਬਿੰਨਾਂ ਸੰਸਾਰ ਨਹੀਂ,
ਵੱਧਦਾ ,ਪੱਤੋ, ਪ੍ਰੀਵਾਰ ਨਹੀਂ।
ਹਰਪ੍ਰੀਤ ਪੱਤੋ ਪਿੰਡ ਪੱਤੋ ਹੀਰਾ ਸਿੰਘ ਮੋਗਾ ਫੋਨ ਨੰਬਰ
94658-21417