ਨਵਾਂਸ਼ਹਿਰ /@ਕਾਠਗੜ੍ਹ (ਸਮਾਜ ਵੀਕਲੀ) (ਜਤਿੰਦਰ ਪਾਲ ਸਿੰਘ ਕਲੇਰ ) ਜ਼ਿਲ੍ਹਾ ਸ਼ਹੀਦ ਭਗਤ ਸਿੰਘ ਨਗਰ ਤਹਿਸੀਲ ਬਲਾਚੌਰ ਦੇ ਪਿੰਡ ਆਸਰੋਂ ਦੀ ਹੋਣਹਾਰ ਖਿਡਾਰਨ ਨੰਦਨੀ ਆਨੰਦ ਨੇ ਖੇਡਾਂ ਦੇ ਖੇਤਰ ਵਿੱਚ ਵੱਡੀ ਪ੍ਰਾਪਤੀ ਕਰਦਿਆਂ ਇਲਾਕੇ ਦਾ ਨਾਮ ਪੂਰੇ ਦੇਸ਼ ਵਿੱਚ ਰੌਸ਼ਨ ਕੀਤਾ ਹੈ। ਭੋਪਾਲ ਵਿਖੇ ਹੋਈ 14ਵੀਂ ਸੀਨੀਅਰ ਅਤੇ ਜੂਨੀਅਰ ਨੈਸ਼ਨਲ ਡ੍ਰੈਗਨ ਬੋਟ ਚੈਮਪੀਅਨਸ਼ਿਪ ਵਿਚ ਪੰਜਾਬ ਰਾਜ ਦੀ ਨੁਮਾਇੰਦਗੀ ਕਰਦੇ ਹੋਏ ਨੰਦਨੀ ਨੇ ਸ਼ਾਨਦਾਰ ਖੇਡ ਦਾ ਪ੍ਰਦਰਸ਼ਨ ਕੀਤਾ ਅਤੇ ਦੋ ਕਾਂਸੀ ਦੇ ਤਗਮੇ ਜਿੱਤ ਕੇ ਸਭ ਦਾ ਦਿਲ ਜਿੱਤ ਲਿਆ।ਨੰਦਨੀ ਆਨੰਦ (20), ਜੋ ਕਿ ਸਵਰਗਵਾਸੀ ਮੁਕੇਸ਼ ਕੁਮਾਰ ਅਤੇ ਮਾਤਾ ਭਾਵਨਾ ਦੀ ਸਪੁੱਤਰੀ ਹੈ, ਵਾਟਰ ਸਪੋਰਟਸ ਕਲੱਬ ਕੱਟਲੀ ਰੋਪੜ੍ਹ ਸੈਂਟਰ ਦੀ ਸਿਖਲਾਈ ਪ੍ਰਾਪਤ ਖਿਡਾਰਨ ਹੈ। ਉਸ ਨੇ ਇਸ ਚੈਮਪੀਅਨਸ਼ਿਪ ਦੀ 2 ਕਿਲੋਮੀਟਰ ਮਿਕਸਡ ਮੁੰਡੇ-ਕੁੜੀਆਂ ਵਿੱਚ ਇੱਕ ਕਾਂਸੀ ਦਾ ਤਗਮਾ ਅਤੇ 500 ਮੀਟਰ ਕੁੜੀਆਂ ਦੀ ਕੈਟਾਗਰੀ ਵਿੱਚ ਦੂਜਾ ਕਾਂਸੀ ਦਾ ਤਗਮਾ ਹਾਸਲ ਕੀਤਾ।ਨੰਦਨੀ ਦੀ ਇਸ ਵੱਡੀ ਕਾਮਯਾਬੀ ਤੇ ਪਿੰਡ ਆਸਰੋਂ ਪਹੁੰਚਣ ਤੇ ਪਿੰਡ ਵਾਸੀਆਂ ਵਲੋਂ ਉਸ ਦਾ ਨਿੱਘਾ ਸਵਾਗਤ ਕੀਤਾ ਗਿਆ ਅਤੇ ਵਿਸ਼ੇਸ਼ ਤੌਰ ਤੇ ਸਨਮਾਨਿਤ ਕੀਤਾ ਗਿਆ। ਇਸ ਮੌਕੇ ਨੰਬਰਦਾਰ ਬਲਵੀਰ ਸਿੰਘ ਭਾਟੀਆ, ਰਘਵੀਰ ਸਿੰਘ ਭਾਟੀਆ ਸਾਬਕਾ ਬਲਾਕ ਸੰਮਤੀ ਮੈਂਬਰ, ਜਸਵਿੰਦਰ ਸਿੰਘ ਸੋਨੂ ਸਾਬਕਾ ਸਰਪੰਚ, ਮਾਸਟਰ ਪਿਆਰਾ ਸਿੰਘ, ਕੈਪਟਨ ਰਜਿੰਦਰ ਸਿੰਘ ਅਤੇ ਹੋਰ ਪਤਵੰਤੇ ਸੱਜਣਾਂ ਨੇ ਕਿਹਾ ਕਿ ਨੰਦਨੀ ਦੀ ਇਹ ਜਿੱਤ ਇਲਾਕੇ ਦੇ ਨੌਜਵਾਨਾਂ ਲਈ ਪ੍ਰੇਰਣਾ ਦਾ ਸਰੋਤ ਬਣੇਗੀ।ਇਸ ਮੌਕੇ ਹਰਜਿੰਦਰ ਸਿੰਘ ਬੀਟੂ, ਮਲਕੀਤ ਸਿੰਘ ਫੌਜੀ, ਜਗਤਾਰ ਸਿੰਘ ਸੋਨੂ, ਗੁਰਮੀਤ ਸਿੰਘ, ਗਰਨਾਮ ਸਿੰਘ, ਬਾਬਾ ਸਤਪਾਲ ਅਤੇ ਸੰਦੀਪ ਖੱਤਰੀ ਸਮੇਤ ਵੱਡੀ ਗਿਣਤੀ ਵਿੱਚ ਪਿੰਡ ਵਾਸੀ ਹਾਜ਼ਰ ਸਨ, ਜਿਨ੍ਹਾਂ ਨੇ ਨੰਦਨੀ ਦੇ ਉਜਵਲ ਭਵਿੱਖ ਦੀ ਕਾਮਨਾ ਕੀਤੀ।
‘ਸਮਾਜਵੀਕਲੀ’ ਐਪਡਾਊਨਲੋਡਕਰਨਲਈਹੇਠਦਿਤਾਲਿੰਕਕਲਿੱਕਕਰੋ
https://play.google.com/store/apps/details?id=in.yourhost.samajweekly
https://play.google.com/store/apps/details?id=in.yourhost.samajweekly



