ਹੁਸ਼ਿਆਰਪੁਰ (ਸਮਾਜ ਵੀਕਲੀ) ( ਤਰਸੇਮ ਦੀਵਾਨਾ ) ਸੰਤ ਕਬੀਰ ਪਬਲਿਕ ਸੀਨੀਅਰ ਸੈਕੰਡਰੀ ਸਕੂਲ ਵਿੱਚ ਸ਼੍ਰੀ ਕ੍ਰਿਸ਼ਨ ਜਨਮ ਅਸ਼ਟਮੀ ਦਾ ਉਤਸਵ ਮਨਾਇਆ ਗਿਆ।ਜਿਸ ਵਿੱਚ ਪ੍ਰੀ-ਨਰਸਰੀ, ਐਲ.ਕੇ.ਜੀ., ਯੂ.ਕੇ.ਜੀ. ਦੇ ਵਿਦਿਆਰਥੀਆਂ ਨੇ ਵੱਧ ਚੜ ਕੇ ਹਿੱਸਾ ਲਿਆ। ਉਤਸਵ ਵਿਚ ਬੱਚਿਆਂ ਨੇ ਸ਼੍ਰੀ ਕ੍ਰਿਸ਼ਨ, ਰਾਧਾ ਜੀ, ਸੁਧਾਮਾ, ਬਾਲ ਗਵਾਲ ਆਦਿ ਦੀ ਝਾਂਕੀਆਂ ਪੇਸ਼ ਕੀਤੀਆ। ਸਾਰੇ ਸਕੂਲ ਨੂੰ ਰੰਗ-ਬਿਰੰਗੇ ਗੁਬਾਰਿਆਂ ਨਾਲ ਸਜਾਇਆ ਗਿਆ।ਦਹੀਂ-ਹਾਂਡੀ ਉਤਸਵ ਵੀ ਮਨਾਇਆ ਗਿਆ।ਭਗਵਾਨ ਨੂੰ ਮੱਖਣ ਮਿਸ਼ਰੀ ਦਾ ਭੋਗ ਲਗਾਉਣ ਤੋਂ ਬਾਅਦ ਬੱਚਿਆਂ ਨੂੰ ਖਿਡੌਣੇ ਅਤੇ ਮਿਠਾਈਆਂ ਵੰਡੀਆਂ ਗਈਆ।“ਚਾਟੀ ਚੌਂ ਮਦਾਣੀ ਲੈ ਗਿਆ” ਭਜਨ ਤੇ ਬੱਚੇ ਝੂਮ ਉੱਠੇ।ਇਸ ਉਤਸਵ ਤੇ ਸਕੂਲ ਦੇ ਚੇਅਰਮੈਨ ਡਾ.ਸ਼੍ਰੀ ਆਸ਼ੀਸ਼ ਸਰੀਰ ਜੀ, ਮੁੱਖ ਅਧਿਆਪਕ ਸ਼੍ਰੀ ਰਾਕੇਸ਼ ਭਸੀਨ ਜੀ, ਸਹਿ-ਅਧਿਆਪਕ ਸ਼੍ਰੀ ਅਸ਼ੋਕ ਜੀ, ਸ਼੍ਰੀ ਮਤੀ ਸੀਮਾ ਜੀ, ਸੰਜੀਤ ਕੌਰ ਜੀ, ਕੀਰਤੀ ਜੀ, ਅਤੇ ਸਕੂਲ ਦਾ ਹੋਰ ਸਟਾਫ ਵੀ ਮੌਜੂਦ ਸੀ। ਉਤਸਵ ਵਿੱਚ ਇਸ ਪ੍ਰਕਾਰ ਦੀ ਸਾਜੋ ਸਜਾਵਟ ਕੀਤੀ ਗਈ ਮੰਨੋ ਵਰਿੰਦਾਵਨ ਹੋਵੇ।ਅੰਤ ਵਿੱਚ ਬੱਚਿਆਂ ਤੋਂ ਕੇਕ ਕਟਵਾਇਆ ਗਿਆ ਅਤੇ ਇਸ ਤਰ੍ਹਾਂ ਪ੍ਰੋਗਰਾਮ ਦਾ ਸਮਾਪਨ ਹੋਇਆ।
ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly