ਜੱਥੇਦਾਰ ਤਲਵੰਡੀ ਨੇ ਲੋੜਵੰਦ ਮਰੀਜ਼ਾਂ ਲਈ ਖੂਨਦਾਨ ਕਰਨ ਵਾਲੇ ਫਰਿਸ਼ਤਿਆਂ ਨੂੰ ਸਨਮਾਨਿਤ ਕੀਤਾ
ਲੁਧਿਆਣਾ (ਸਮਾਜ ਵੀਕਲੀ) (ਕਰਨੈਲ ਸਿੰਘ ਐੱਮ.ਏ.) ਇਤਿਹਾਸਕ ਗੁਰਦੁਆਰਾ ਟਾਹਲੀਆਣਾ ਸਾਹਿਬ ਪਾ: ਦਸਵੀਂ, ਰਾਏਕੋਟ ਵਿਖੇ ਨਾਨਕਸ਼ਾਹੀ ਸੰਮਤ 557ਵਾਂ ਸਿੱਖੀ ਪ੍ਰੰਪਰਾਵਾਂ ਅਨੁਸਾਰ ਨਵਾਂ ਸਾਲ ਦੀ ਆਮਦ ਮੌਕੇ ਮਨੁੱਖਤਾ ਦੇ ਭਲੇ ਲਈ ਸਵ: ਸੁਖਦੇਵ ਸਿੰਘ ਜਵੰਦਾ ਯਾਦਗਾਰੀ ਟ੍ਰਸਟ ਅਤੇ ਭਾਈ ਘਨੱਈਆ ਜੀ ਮਿਸ਼ਨ ਸੇਵਾ ਸੁਸਾਇਟੀ (ਰਜਿ:) ਦੇ ਮੁੱਖ ਸੇਵਾਦਾਰ ਜੱਥੇਦਾਰ ਤਰਨਜੀਤ ਸਿੰਘ ਨਿਮਾਣਾ ਵੱਲੋਂ ਸੇਵਾਦਾਰ ਹਰਪ੍ਰੀਤ ਸਿੰਘ ਹੈਪੀ ਤਾਜਪੁਰ ਦੀ ਦੇਖ-ਰੇਖ ਹੇਠ 789ਵਾਂ ਮਹਾਨ ਖੂਨਦਾਨ ਅਤੇ ਅੱਖਾਂ ਦਾ ਫਰੀ ਮੈਡੀਕਲ ਜਾਂਚ ਕੈਂਪ ਗੁਰਦੁਆਰਾ ਸਾਹਿਬ ਦੇ ਮੈਨੇਜਰ ਤਰਸੇਮ ਸਿੰਘ ਬਲਿਆਲ ਦੇ ਸਹਿਯੋਗ ਨਾਲ ਲਗਾਇਆ ਗਿਆ। ਇਸ ਮਹਾਨ ਖੂਨਦਾਨ ਕੈਂਪ ਅਤੇ ਅੱਖਾਂ ਦੀ ਫਰੀ ਜਾਂਚ ਦਾ ਮੈਡੀਕਲ ਕੈਂਪ ਦਾ ਉਦਘਾਟਨ ਕਰਨ ਸਮੇਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਮੈਂਬਰ ਜਥੇਦਾਰ ਜਗਜੀਤ ਸਿੰਘ ਤਲਵੰਡੀ ਨੇ ਸਿੱਖਾਂ ਦੇ ਨਵੇਂ ਸਾਲ ਤੇ ਗੁਰੂ ਘਰ ਨਤਮਸਤਕ ਹੋਣ ਆਈਆਂ ਸੰਗਤਾਂ ਨੂੰ ਜੀ ਆਇਆਂ ਆਖਦਿਆਂ ਵਧਾਈਆਂ ਦਿੱਤੀਆਂ ਅਤੇ ਲੋੜਵੰਦ ਮਰੀਜ਼ਾਂ ਲਈ ਖੂਨਦਾਨ ਕਰਨ ਵਾਲੇ ਫਰਿਸ਼ਤਿਆਂ ਨੂੰ ਸਰਟੀਫ਼ਿਕੇਟ ਦੇ ਕੇ ਸਨਮਾਨਿਤ ਕੀਤਾ। ਇਸ ਮੌਕੇ ਤੇ ਭਾਈ ਘਨੱਈਆ ਜੀ ਮਿਸ਼ਨ ਸੇਵਾ ਸੁਸਾਇਟੀ ਦੇ ਮੁੱਖ ਸੇਵਾਦਾਰ ਜਥੇਦਾਰ ਤਰਨਜੀਤ ਸਿੰਘ ਨਿਮਾਣਾ ਨੇ ਦੱਸਿਆ ਖੂਨਦਾਨ ਕੈਂਪ ਦੌਰਾਨ 70 ਯੂਨਿਟ ਇਕੱਤਰ ਕੀਤਾ ਗਿਆ ਖੂਨ ਲੋੜਵੰਦ ਮਰੀਜ਼ਾਂ ਨੂੰ ਨਿਸ਼ਕਾਮ ਰੂਪ ਵਿੱਚ ਲੈ ਕੇ ਦਿੱਤਾ ਜਾਵੇਗਾ। ਇਸ ਮੌਕੇ ਤੇ ਸਵ: ਸੁਖਦੇਵ ਸਿੰਘ ਜਵੰਦਾ ਯਾਦਗਾਰੀ ਟ੍ਰਸਟ ਦੇ ਮੁੱਖ ਸੇਵਾਦਾਰ ਕੰਵਰਜੀਤ ਸਿੰਘ ਜਵੰਦਾ, ਮਨਜੋਤ ਸਿੰਘ ਜਵੰਦਾ ਵੱਲੋਂ ਰਮੇਸ਼ ਆਈ ਹਸਤਪਾਲ ਦੇ ਮਾਹਿਰ ਡਾਕਟਰ ਦੀ ਟੀਮ ਦੇ ਸਹਿਯੋਗ ਨਾਲ 200 ਮਰੀਜ਼ਾਂ ਦੀਆਂ ਅੱਖਾਂ ਦੀ ਜਾਂਚ ਫਰੀ ਕੀਤੀ ਗਈ ਅਤੇ ਅੱਖਾਂ ਦੀ ਦਵਾਈ ਤੇ ਮਲਟੀਵਿਟਾਮਿਨ ਦੇ ਕੈਪਸੂਲ ਫਰੀ ਵੰਡੇ। ਇਸ ਮੌਕੇ ਤੇ ਮਹਿੰਦਰ ਸਿੰਘ ਹੈਡ ਗ੍ਰੰਥੀ, ਹਰਭਜਨ ਸਿੰਘ ਸੁਪਰਵਾਈਜ਼ਰ ਫਲਾਇੰਗ, ਇੰਸਪੈਕਟਰ ਸਵਰਨ ਸਿੰਘ, ਹਰਪ੍ਰੀਤ ਸਿੰਘ ਅਕਾਊਂਟੈਂਟ, ਹਰਮਿੰਦਰ ਸਿੰਘ ਖ਼ਜ਼ਾਨਚੀ, ਗੁਰਦੀਪ ਸਿੰਘ ਸਟੋਰ ਕੀਪਰ, ਹਰਜਿੰਦਰ ਸਿੰਘ ਰਿਕਾਰਡਕੀਪਰ, ਰਜਿੰਦਰ ਸਿੰਘ ਇੰਸਪੈਕਟਰ, ਜਸਰੀਨ ਕੌਰ ਤਾਜਪੁਰ, ਮਨਦੀਪ ਸਿੰਘ ਟੂਸਾ, ਅਰਮਾਨ ਟੂਸਾ, ਪਰਮ ਟੂਸਾ, ਸੁਖਦਰਸ਼ਨ ਸਿੰਘ ਗੋਨੀ ਤਾਜਪੁਰ, ਪ੍ਰੇਮਜੀਤਪਾਲ ਸਿੰਘ ਹਾਜ਼ਰ ਸਨ ।
ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samaj
https://play.google.com/store/apps/details?id=in.yourhost.samaj