ਭਾਰਤੀ ਓਲੰਪਿਕ ਐਸੋਸੀਏਸ਼ਨ ਦੀ ਵੈਬਸਾਈਟ ’ਤੇ ਅਧਿਕਾਰੀਆਂ ਦੀ ਸੂਚੀ ’ਤੇ ਤਕਰਾਰ

ਨਵੀਂ ਦਿੱਲੀ (ਸਮਾਜਵੀਕਲੀ) :  ਭਾਰਤੀ ਓਲੰਪਿਕ ਐਸੋਸੀਏਸ਼ਨ ਦੇ ਪ੍ਰਧਾਨ ਨਰਿੰਦਰ ਬਤਰਾ ਨੇ ਅੱਜ ਜਨਰਲ ਸਕੱਤਰ ਨੂੰ ਐਸੋਸੀਏਸ਼ਨ ਦੀ ਵੈਬਸਾਈਟ ’ਤੇ ਐਸੋਸੀਏਟ ਮੈਂਬਰਾਂ ਦੇ ਨਾਵਾਂ ਨੂੰ ਬਹਾਲ ਕਰਨ ਲਈ ਕਿਹਾ ਹੈ। ਇਕ ਅਧਿਕਾਰੀ ਨੇ ਸੂਚੀ ਵਿੱਚੋਂ ਆਪਣਾ ਨਾਮ ਹਟਾਏ ਜਾਣ ਦੀ ਸ਼ਿਕਾਇਤ ਕੀਤੀ ਸੀ।

ਐਸੋਸੀਏਸ਼ਨ ਦੀ ਵੈਬਸਾਈਟ ’ਤੇ 9 ਮੀਤ ਪ੍ਰਧਾਨਾਂ, 6 ਸੰਯੁਕਤ ਸਕੱਤਰਾਂ ਅਤੇ 10 ਕਾਰਜਕਾਰੀ ਮੈਂਬਰਾਂ ਦੇ ਨਾਂ ਦਰਜ ਹਨ। ਬਤਰਾ ਨੇ ਮਹਿਤਾ ਨੂੰ ਕਾਰਜਕਾਰੀ ਪ੍ਰੀਸ਼ਦ ਵਿੱਚ ਸ਼ਾਮਲ ਐਸੋਸੀਏਟ ਮੈਂਬਰਾਂ ਦੇ ਨਾਂ ਵੀ ਵੈਬਸਾਈਟ ’ਤੇ ਮੁੜ ਪਾਉਣ ਲਈ ਕਿਹਾ ਹੈ। ਬਤਰਾ ਨੇ ਮਹਿਤਾ ਨੂੰ ਲਿਖੀ ਈਮੇਲ ਵਿੱਚ ਕਿਹਾ ਹੈ, ‘ ਜੇ ਇਹ ਗਲਤੀ ਨਾਲ ਹੋਇਆ ਹੈ ਤਾਂ ਬੇਨਤੀ ਹੈ ਕਿ ਕਾਰਜਕਾਰੀ ਪ੍ਰੀਸ਼ਦ ਦੇ ਐਸੋਸੀਏਟ ਵਰਗ ਦੇ ਨਾਂ ਮੁੜ ਵੈਬਸਾਈਟ ’ਤੇ ਪਾਏ ਜਾਣ। ਮਹਿਤਾ ਨੇ ਕਿਹਾ ਕਿ ਯਾਦਵ ਨਾਲ ਗੱਲਬਾਤ ਤੋਂ ਬਾਅਦ ਇਹ ਮਾਮਲਾ ਸੁਲਝਾ ਲਿਆ ਗਿਆ ਹੈ।

Previous articleਤਾਮਿਲਨਾਡੂ ਦੇ ਕਿਸਾਨਾਂ ਨੇ ਸੜਕ ’ਤੇ ਸਬਜ਼ੀਆਂ ਸੁੱਟੀਆਂ
Next articleਕਾਂਗਰਸ ਨੇ 43000 ਕਿਲੋਮੀਟਰ ਖੇਤਰ ਬਿਨਾਂ ਸੰਘਰਸ਼ ਚੀਨ ਨੂੰ ਦਿੱਤਾ: ਭਾਜਪਾ