(ਸਮਾਜ ਵੀਕਲੀ)
ਫੜ ਫੜ ਅੰਦਰ ਕਰੀ ਜਾਂਦੇ ਨਿਰਦੋਸ਼ਾਂ ਨੂੰ
ਹੱਥ ਕੋਈ ਨਾਂ ਪਾਵੇ ਖੂਨ ਪੀਣੀਆਂ ਜੋਕਾਂ ਨੂੰ
ਨਸ਼ਾ ਮੁਕਤ ਕਰਾਉਂਣਿਆਂ ਨੂੰ ਇਹ ਅਧਿਕਾਰ ਹੈ ਕਿਸ ਦਿੱਤਾ
ਦਾਰੂ ਦੀ ਬੋਤਲ ਤੇ ਨਾਂ ਪੰਜਾਬ ਦਾ ਲਿਖ ਦਿੱਤਾ
ਧਰਤੀ ਪੰਜ ਦਰਿਆਵਾਂ ਦੀ ਜਿਥੇ ਸੂਰੇ ਜੰਮੇ ਮਾਵਾਂ
ਡੁੱਲਿਆ ਖੂਨ ਸ਼ਹੀਦਾਂ ਦਾ ਇਹ ਤਾਂ ਓਹੀ ਨੇ ਬਈ ਥਾਵਾਂ
ਰਾਖੇ ਬਣ ਚੋਰਾਂ ਨੇ ਭਾਂਡਾ ਹੋਰ ਤੇ ਪਿੱਟ ਦਿੱਤਾ
ਦਾਰੂ ਦੀ ਬੋਤਲ ਤੇ ਨਾਂ ਪੰਜਾਬ ਦਾ ਲਿਖ ਦਿੱਤਾ
ਬਾਡਰ ਤੇ ਪਹਿਰੇ ਆ ਫਿਰ ਵੀ ਖਤਮ ਹੁੰਦਾ ਨਹੀਂ ਚਿੱਟਾ
ਪੁੱਤ ਗੱਭਰੂ ਮਰੀ ਜਾਂਦੇ ਕਿਉਂ ਨਹੀਂ ਬੰਦ ਕਰਦੇ ਇਹ ਕਿੱਤਾ
ਸੋਨੇ ਦੀ ਚਿੜੀ ਨੂੰ ਰੋਲ ਕਿਉਂ ਮਿੱਟੀ ਵਿੱਚ ਦਿੱਤਾ
ਦਾਰੂ ਦੀ ਬੋਤਲ ਤੇ ਨਾਂ ਪੰਜਾਬ ਦਾ ਲਿਖ ਦਿੱ.ਤਾ
ਕੀਤੀ ਕੁੜਮ ਕੜਾਈ ਨੂੰ ਆਪੇ ਰਲ ਕੇ ਚੱਟੀ ਜਾਂਦੇ
ਨਹੀ ਲੋਕਾਂ ਤੋ ਲੁੱਕਿਆ ਖੁੱਦ ਦੇ ਪਰਦੇ ਰੱਖੀ ਜਾਂਦੇ
ਤਾਹੀ ਚੱਕ ਮੁਗਲਾਣੀ ਨੇ ਏ ਇਸ਼ਾਰਾ ਇੱਕ ਦਿੱਤਾ
ਦਾਰੂ ਦੀ ਬੋਤਲ ਤੇ ਨਾਂ ਪੰਜਾਬ ਦਾ ਲਿਖ ਦਿੱਤਾ
ਲੇਖਕ ਚੱਕ ਮੁਗਲਾਣੀ ਮੰਗੀ
ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly
https://play.google.com/store/apps/details?id=in.yourhost.samajweekly