(ਸਮਾਜ ਵੀਕਲੀ)
ਕਰਨ ਕਲੋਲਾਂ ਨੈਣ ਸ਼ਰਾਬੀ।
ਹੱਸਦੇ ਪਏ ਨੇ ਹੋਂਠ ਗੁਲਾਬੀ।
ਦੋਗਲੇ ਬੰਦੇ ਸ਼ਰਾ ਚ ਆ ਕੇ,
ਕਰਦੇ ਗੱਲ ਨੇ ਬੇ-ਹਿਸਾਬੀ।
ਮਾੜੇ ਬੰਦੇ ਦੇ ਘਰਵਾਲੀ।
ਬਣ ਜਾਂਦੀ ਐ ਸਭ ਦੀ ਭਾਬੀ।
ਕਾਲੀ ਐਨਕ ਲਾ ਚੇਹਰੇ ਤੇ,
ਟੌਹਰ ਬਣੀ ਹੈ ਜਿਉਂ ਨਵਾਬੀ।
ਠੁੱਮਕ ਠੁੱਮਕ ਪੱਬ ਟਿਕਾਵੇ,
ਪੈਰੀਂ ਜੁੱਤੀ ਪਾ ਪੰਜਾਬੀ।
ਗਿੱਧੇ ਦੇ ਵਿੱਚ ਰੌਣਕ ਲਾਈ,
ਪਾ ਕੇ ਸੋਹਣਾ ਸੂਟ ਉਨਾਬੀ,
‘ਬੁਜਰਕ’ਪੀ ਕੇ ਲਾਲ ਭਰੀ ਨੂੰ,
ਵਿੱਚ ਗਲੀ ਦੇ ਕਰਨ ਖਰਾਬੀ।
ਹਰਮੇਲ ਸਿੰਘ ਧੀਮਾਨ
‘ਸਮਾਜਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly