ਨਾਇਬ ਤਹਿਸੀਲਦਾਰ ਵਿਜੇ ਕੁਮਾਰ ਨੇ ਹੁਸ਼ਿਆਰਪੁਰ ਸ਼ਹਿਰ ਦਾ ਚਾਰਜ ਸੰਭਾਲਿਆ

ਸ਼ਹਿਰ ਦੇ ਪਤਵੰਤੇ ਨਵ ਨਿਯੁਕਤ ਨਾਇਬ ਤਹਿਸੀਲਦਾਰ ਵਿਜੇ ਕੁਮਾਰ ਜੀ ਦਾ ਸਵਾਗਤ ਕਰਦੇ ਹੋਏ ।

(ਸਮਾਜਵੀਕਲੀ)- ਹੁਸ਼ਿਆਰਪੁਰ (ਕੁਲਦੀਪ ਚੁੰਬਰ )- ਨਾਇਬ ਤਹਿਸੀਲਦਾਰ ਵਿਜੈ ਕੁਮਾਰ ਜੀ ਨੇ ਹੁਸ਼ਿਆਰਪੁਰ ਸ਼ਹਿਰ ਦਾ ਚਾਰਜ ਸੰਭਾਲਿਆ, ਪ੍ਰਸ਼ਾਸ਼ਨ ਵਲੋਂ ਵਿਜੈ ਕੁਮਾਰ ਜੀ ਨੂੰ ਤਹਿਸੀਲਦਾਰ ਦਾ ਵਾਧੂ ਚਾਰਜ ਭੀ ਦਿੱਤਾ ਗਿਆ ਹੈ ।
ਸ਼੍ਰੀ ਵਿਜੇ ਕੁਮਾਰ ਜੀ ਦਾ ਹੁਸਿਆਰਪੁਰ ਆਉਣ ਤੇ ਸਮਾਜ ਦੇ ਪਤਵੰਤੇ ਆਗੂਆਂ ਵਲੋਂ ਸਵਾਗਤ ਤੇ ਸਨਮਾਨ ਕੀਤਾ ਗਿਆ। ਰਣਜੀਤ ਬੱਬਲੂ ਉਪ ਪ੍ਰਧਾਨ ਨੇ ਕਿਹਾ ਸ਼੍ਰੀ ਵਿਜੈ ਕੁਮਾਰ ਜੀ ਸਮਾਜ ਵਿੱਚ ਨੇਕ ਦਿਲ ਤੇ ਇਮਾਨਦਾਰ ਅਫਸਰ ਹਨ, ਜਿਹੜੇ ਸਮੇਂ ਸਿਰ ਸਮਾਜ ਵਿੱਚ ਅਪਣਾ ਯੋਗਦਾਨ ਦਿੰਦੇ ਰਹਿੰਦੇ ਹਨ। ਕੌਂਸਲਰ ਮੁਕੇਸ਼ ਮੱਲ ਨੇ ਕਿਹਾ ਕਿ ਬਹੁਤ ਸਨਮਾਨ ਵਾਲੀ ਗੱਲ ਹੈ ਕਿ ਵਿਜੇ ਕੁਮਾਰ ਜੀ ਸਾਡੇ ਸ਼ਹਿਰ ਵਿਚ ਆਏ ਹਨ ਕਿਉਂਕਿ ਕਿ ਉਹ ਬਹੁਤ ਲਮੇਂ ਸਮੇਂ ਤੋਂ ਜਿਲਾ ਜਲੰਧਰ ਵਿੱਚ ਪ੍ਰਸਾਸ਼ਨਿਕ ਅਧਿਕਾਰੀ ਹੋਣ ਕਰਕੇ ਬਹੁਤ ਹੀ ਵਧੀਆ ਤਰੀਕੇ ਨਾਲ ਕੰਮ ਕਰਦੇ ਰਹੇ ਹਨ. ਇਸ ਮੌਕੇ ਨਾਇਬ ਤਹਿਸੀਲਦਾਰ ਵਿਜੇ ਕੁਮਾਰ ਜੀ ਨੇ ਸਾਰੇ ਆਗੂਆਂ ਦਾ ਧੰਨਵਾਦ ਕੀਤਾ ।

ਸਮਾਜ ਵੀਕਲੀ’ ਐਪ ਡਾਊਨ ਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly

Previous articleਵੱਖਰੇ ਦਿਸਣ ਪੰਜਾਬੀ
Next articleਪ੍ਰਦੂਸ਼ਣ