ਨਹੀਂ ਰੁਕਦਾ ਬਈ ਹੈਪੀ ਮਨੀਲਾ, ‘ਕੇਸ-2’ ਨਾਲ ਫਿਰ ਕਰਵਾਈ ਚਰਚਾ

ਕਨੇਡਾ/ ਵੈਨਕੂਵਰ (ਕੁਲਦੀਪ ਚੁੰਬਰ)-  ਆਪਣੇ ਨਾਮ ਨੂੰ ਸੱਚ ਕਰਦਾ ਹੋਇਆ ਹੈਪੀ ਮਨੀਲਾ ਸਾਰਿਆਂ ਨੂੰ ਹਸਾਉਣ ਦੀ ਜ਼ਿੰਮੇਵਾਰੀ ਨਿਰੰਤਰ ਨਿਭਾਅ ਰਿਹਾ ਹੈ।ਹੁਣ ਉਸਨੇ ਦਿਲਜੀਤ ਦੁਸਾਂਝ ਦੇ ਸੁਪਰ ਹਿੱਟ ਗੀਤ ਉੱਤੇ ਫਨੀ ਗੀਤ ‘ਕੇਸ-2’ ਬਣਾ ਕੇ ਸਰੋਤਿਆਂ ਦੇ ਢਿੱਡੀਂ ਪੀੜ੍ਹਾਂ ਪੁਆ ਦਿੱਤੀਆਂ ਹਨ। ‘ਰੋਟੀ ਖਾਣ ਨੂੰ ਦਿਲ ਨੀ ਕਰਦਾ ਰੂਹ ਮੇਰੀ ਏ ਅੱਕੀ ਨੀ’ ਵਰਗੇ ਬੋਲਾਂ ਨਾਲ ਉਸ ਨੇ ਪੰਜਾਬੀ ਸੱਭਿਆਚਰਕ ਜ਼ਿੰਦਗੀ ਨੂੰ ਹਾਸੇ ਮਜ਼ਾਕ ਦੇ ਨਜ਼ਰੀਏ ਨਾਲ ਬਾਖੂਬੀ ਚਿਤਰਿਆ ਹੈ। ਐੱਚ.ਐੱਮ.ਵੀ ਸੰਗੀਤ ਕੰਪਨੀ ’ਚ ਰਿਲੀਜ਼ ਉਸਦਾ ਆਪਣਾ ਹੀ ਲਿਖਿਆ ਇਹ ਗੀਤ ਹਰ ਪਲੇਟਫਾਰਮ ਉੱਤੇ ਦਰਸ਼ਕਾਂ/ਸਰੋਤਿਆਂ ਵਲੋਂ ਦੇਖਿਆ ਅਤੇ ਸੁਣਿਆ ਜਾ ਰਿਹਾ ਹੈ।ਹੈਪੀ ਮਨੀਲਾ ਦਾ ਕਹਿਣਾ ਹੈ ਕਿ ਉਸਦੀ ਹਮੇਸ਼ਾ ਕੋਸ਼ਿਸ਼ ਰਹੇਗੀ ਕਿ ਉਹ ਸਮਾਜ ਵਿਚ ਖੁਸ਼ੀਆਂ ਹੀ ਵੰਡੇ ਅਤੇ ਮੈਨੂੰ ਖੁਦ ਨੂੰ ਖੁਸ਼ੀ ਇਸ ਗੱਲ ਦੀ ਹੈ ਕਿ ਸਮਾਜ ਮੇਰੇ ਗੀਤਾਂ ਨੂੰ ਪਸੰਦ ਕਰ ਰਿਹਾ ਹੈ।

 

ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly

Previous articleਪੇਟੀ ਵਾਲੀ ਵਧੀਆ ਚਾਹ ਪੱਤੀ / ਮਿੰਨੀ ਕਹਾਣੀ
Next articleਪਿੰਡ ਘੜਾਮਾਂ ਵਿਖੇ ਸ਼੍ਰੀ ਗੁਰੂ ਤੇਗ ਬਹਾਦਰ ਜੀ ਦਾ ਸ਼ਹੀਦੀ ਦਿਹਾੜਾ ਮਨਾਇਆ