ਨਗਰ ਪੰਚਾਇਤ ਦਿੜ੍ਹਬਾ ਵਲੋਂ ਸ਼ਹਿਰ ਅੰਦਰ ਚੱਲ ਰਹੇ ਪੰਦਰਵਾੜੇ ਦੌਰਾਨ ਲੋਕਾਂ ਨੂੰ ਡੇਂਗੂ ਦੇ ਲਾਰਵੇ ਬਾਰੇ ਜਾਗਰੂਕ ਕੀਤਾ ।

(ਸਮਾਜ ਵੀਕਲੀ): ਮੇਰਾ ਸ਼ਹਿਰ-ਮੇਰਾ ਮਾਣ ਤਹਿਤ ਨਗਰ ਪੰਚਾਇਤ ਦਿੜ੍ਹਬਾ ਦੇ ਕਾਰਜ-ਸਾਧਕ ਅਫ਼ਸਰ ਸ਼੍ਰੀ ਚੰਦਰ ਪ੍ਰਕਾਸ ਵਧਵਾ ਜੀ ਦੇ ਦਿਸਾ ਨਿਰਦੇਸਾ ਅਨੁਸਾਰ ਨਗਰ ਪੰਚਾਇਤ ਦਿੜ੍ਹਬਾ ਦੀਆਂ ਅਲੱਗ-ਅਲੱਗ ਟੀਮਾਂ ਬਣਾ ਕੇ ਡੇਂਗੂ ਸਬੰਧੀ ਚੈਕਿੰਗ ਕੀਤੀ ਜਾ ਰਹੀ ਹੈ, ਜਿਸ ਵਿੱਚ ਨਗਰ ਪੰਚਾਇਤ ਦਿੜ੍ਹਬਾ ਦੇ ਕਰਮਚਾਰੀ ਅਤੇ ਸਿਹਤ ਵਿਭਾਗ ਦੇ ਕਰਮਚਾਰੀਆਂ ਨਾਲ ਮਿਲ ਕੇ ਸ਼ਹਿਰ ਅੰਦਰ ਵੱਖ-ਵੱਖ ਥਾਵਾਂ ਤੇ ਡੇਂਗੂ ਸਬੰਧੀ ਚੈਕਿੰਗ ਕੀਤੀ ਗਈ ਅਤੇ ਲੋਕਾਂ ਨੂੰ ਇਸ ਡੇਂਗੂ ਦੇ ਲਾਰਵੇ ਤੋਂ ਹੋਣ ਵਾਲੀਆਂ ਬਿਮਾਰੀਆਂ ਬਾਰੇ ਜਾਣੂ ਕਰਵਾਇਆ ਗਿਆ , ਇਹਨਾਂ ਟੀਮਾਂ ਵਲੋਂ ਹਫਤੇ ਦੇ 4 ਦਿਨ ਚੈਕਿੰਗ ਕੀਤੀ ਜਾਂਦੀ ਹੈ। ਹੁਣ ਤੱਕ ਮਿਤੀ 15.06.2023 ਤੋਂ ਲੈ ਕੇ 21.06.2023 ਤੱਕ 1,2,3,4 ਵਾਰਡ ਕਵਰ ਕੀਤੇ ਜਾ ਚੁੱਕੇ ਹਨ।

 

 

 

 

‘ਸਮਾਜਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly

Previous articleਬੋਰਡ ਪ੍ਰੀਖਿਆਵ ਵਿੱਚੋਂ ਅੱਵਲ ਰਹਿਣ ਵਾਲੇ ਵਿਦਿਆਰਥੀ ਬਾਬਾ ਮੀਆਂ ਲਹਿਣਾ ਸ਼ਾਹ ਜੀ ਦੇ ਜੋੜ ਮੇਲੇ ਵਿੱਚ ਹੋਣਗੇ ਸਨਮਾਨਿਤ
Next articleਸਿਹਤ ਵਿਭਾਗ ਨੇ ਵੱਖ ਵੱਖ ਪ੍ਰੋਗਰਾਮਾਂ ਸਬੰਧੀ ਪ੍ਰਦਰਸ਼ਨੀਆਂ ਲਗਾਈਆਂ