ਬੋਰਡ ਪ੍ਰੀਖਿਆਵ ਵਿੱਚੋਂ ਅੱਵਲ ਰਹਿਣ ਵਾਲੇ ਵਿਦਿਆਰਥੀ ਬਾਬਾ ਮੀਆਂ ਲਹਿਣਾ ਸ਼ਾਹ ਜੀ ਦੇ ਜੋੜ ਮੇਲੇ ਵਿੱਚ ਹੋਣਗੇ ਸਨਮਾਨਿਤ

ਡਿਓਟ ਜੋੜੀ ਹਰਿੰਦਰ ਸੰਧੂ ਅਮਨ ਧਾਲੀਵਾਲ ਤੇ ਪੰਜਾਬ ਦੀ ਸਿਰਮੌਰ ਗਾਇਕਾਂ ਅਮਨ ਰੋਜ਼ੀ ਆਪਣੀ ਗਾਇਕੀ ਦੀ ਕਲਾ ਬਿਖੇਰਣਗੇ- ਰਮੇਸ਼ ਖੈੜਾ

ਕਪੂਰਥਲਾ (ਸਮਾਜ ਵੀਕਲੀ) ( ਕੌੜਾ)- ਹਜ਼ਰਤ ਪੀਰ ਬਾਬਾ ਮੀਆਂ ਲੈਹਣਾ ਸ਼ਾਹ ਜੀ ਦੀ ਪ੍ਰਬੰਧਕ ਕਮੇਟੀ ਦੇ ਅਹੁਦੇਦਾਰਾਂ ਦੀ ਵਿਚਾਰ ਵਟਾਂਦਰਾ ਅਹਿਮ ਮੀਟਿੰਗ ਹੋਈ। ਜਿਸ ਦੀ ਪ੍ਰਧਾਨਗੀ ਸਰਪੰਚ ਤੇਜਵਿੰਦਰ ਸਿੰਘ ਅਤੇ ਅਮਰਜੀਤ ਸਿੰਘ ਖੈੜਾ ਨੇ ਸਾਂਝੇ ਤੌਰ ਤੇ ਕੀਤੀ। ਉਕਤ ਮੀਟਿੰਗ। ਵਿੱਚ ਕਾਰਵਾਈ ਚਲਾਉਂਦਿਆਂ ਕਮੇਟੀ ਦੇ ਜਰਨਲ ਸਕੱਤਰ ਰਮੇਸ਼ ਖੈੜਾ ਅਤੇ ਵਿੱਚ ਸਕੱਤਰ ਸੁੱਖਾ ਤਨੇਜਾ ਨੇ ਸਾਂਝੇ ਤੌਰ ਉੱਤੇ ਦੱਸਿਆ ਕਿ ਕਮੇਟੀ ਵੱਲੋਂ ਜਿੱਥੇ ਸਾਈਂ ਦੇ ਦਰਬਾਰ ਉੱਤੇ 29 ਜੂਨ ਨੂੰ ਸਲਾਨਾ ਜੋੜ ਮੇਲਾ ਮਨਾਇਆ ਜਾਂਦਾ ਹੈ।ਉਥੇ ਹੀ ਸਾਂਈ ਮੀਆਂ ਲਹਿਣਾ ਸ਼ਾਹ ਜੀ ਦੀ ਯਾਦ ਵਿੱਚ ਛਿੰਝ ਮੇਲਾ ਵੀ ਕਰਵਾਇਆ ਜਾਂਦਾ ਹੈ ।ਉਹਨਾਂ ਦੱਸਿਆ ਕਿ 28 ਜੂਨ ਨੂੰ ਸ਼ਾਮੀ 8 ਵਜੇ ਕਵਾਲੀਆਂ ਦੀ ਮਹਿਫ਼ਲ ਹੋਵੇਗੀ ਤੇ 29 ਜੂਨ ਦਿਨ ਵੀਰਵਾਰ ਨੂੰ ਪੰਜਾਬ ਦੇ ਸੁਪਰ ਸਟਾਰ ਕਲਾਕਾਰ ਲੱਖੀ ਸਿੱਧੂ, ਮਹਿੰਦੀ ਬਰਾੜ,ਐੱਸ ਕੌਰ ,ਡਿਊਟ ਜੋੜੀ ਹਰਿੰਦਰ ਸੰਧੂ ਅਮਨ ਧਾਲੀਵਾਲ ਤੇ ਪੰਜਾਬ ਦੀ ਸਿਰਮੌਰ ਗਾਇਕਾਂ ਅਮਨ ਰੋਜ਼ੀ ਆਪਣੀ ਗਾਇਕੀ ਦੇ ਹਾਣ ਦਾ ਮੁਜ਼ਾਹਰਾ ਕਰਨਗੇ ਅਤੇ ਸ਼ਾਮੀ 6 ਵਜੇ ਸਲਾਨਾ ਛਿੰਝ ਮੇਲਾ ਵੀ ਹੋਵੇਗਾ।

ਉਹਨਾਂ ਦੱਸਿਆ ਕਿ ਕਮੇਟੀ ਵੱਲੋਂ ਪਿੰਡ ਦੇ ਸਰਕਾਰੀ ਐਲੀਮੈਂਟਰੀ ਅਤੇ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਖੈੜਾ ਦੋਨਾਂ ਦੇ ਖੇਡਾਂ ਅਤੇ ਸਲਾਨਾ ਪ੍ਰੀਖਿਆਵਾਂ ਵਿੱਚੋਂ ਮੱਲਾਂ ਮਾਰਨ ਵਾਲੇ ਵਿਦਿਆਰਥੀਆਂ ਨੂੰ ਸਨਮਾਨਿਤ ਕੀਤਾ ਜਾਂਦਾ ਹੈ ਅਤੇ ਲੋੜਵੰਦ ਗਰੀਬ ਵਿਦਿਆਰਥੀਆਂ ਦੀ ਪੜ੍ਹਾਈ ਵਿੱਚ ਆਰਥਿਕ ਮਦਦ ਕਰਨ ਦੇ ਨਾਲ ਨਾਲ ਹੋਰ ਅਨੇਕਾਂ ਸਮਾਜ ਭਲਾਈ ਦੇ ਕੰਮ ਕੀਤੇ ਜਾਂਦੇ ਹਨ। ਜਿੰਨਾ ਨੂੰ ਕਮੇਟੀ ਵੱਲੋਂ ਨਿਰੰਤਰ ਹੀ ਇੰਝ ਹੀ ਜਾਰੀ ਰੱਖਣ ਦਾ ਫੈਸਲਾ ਕੀਤਾ ਗਿਆ ਹੈ। ਉਹਨਾਂ ਦੱਸਿਆ ਕਿ ਸਲਾਨਾ ਜੋੜ ਮੇਲੇ , ਛਿੰਝ ਮੇਲੇ ਅਤੇ ਹੋਰ ਸਮਾਜ ਭਲਾਈ ਦੇ ਕੰਮਾਂ ਨੂੰ ਸਫ਼ਲ ਬਣਾਉਣ ਲਈ ਪਿੰਡਾਂ ਦੇ ਵਿਦੇਸ਼ਾਂ ਵਿੱਚ ਵੱਸਦੇ ਪ੍ਰਵਾਸੀ ਭਾਰਤੀਆਂ ਵੱਲੋਂ ਦਿਲ ਖੋਲ੍ਹ ਕੇ ਆਰਥਿਕ ਸਹਿਯੋਗ ਦਿੱਤਾ ਜਾਂਦਾ ਹੈ। ਮੀਟਿੰਗ ਵਿੱਚ ਹਾਜ਼ਰ ਕੁੱਕੂ ਨਾਹਰ,ਜੱਸੂ ਲਹੌਰੀਆ, ਦਿਨੇਸ਼ ਸ਼ਰਮਾ,ਸਵਰਨ ਸੋਹਲ, ਜਰਨੈਲ ਸਿੰਘ ਭੂਰੀ, ਸੁੱਖਾ ਖੈੜਾ, ਸਤਨਾਮ ਸਿੰਘ ਖੈੜਾ ਮੀਤ ਪ੍ਰਧਾਨ, ਅਵਤਾਰ ਸਿੰਘ ਖੈੜਾ, ਮਹਿੰਦਰਜੀਤ ਸਿੰਘ ਖੈੜਾ,ਸੁਨੀਲ ਕਾਲੀਆ, ਆਦਿ ਦੀ ਹਾਜ਼ਰੀ ਦੌਰਾਨ ਲੇਖਾਂ ਜੰਗਾਲੀ ਸਾਂਝਾ ਕੀਤਾ ਅਤੇ ਜੂਨ ਮਹੀਨੇ ਵਿੱਚ ਹੋਣ ਵਾਲੇ ਜੋੜ ਮੇਲੇ ਵਿੱਚ ਵੱਧ ਚੜ੍ਹ ਕੇ ਹਿੱਸਾ ਲੈਣ ਦਾ ਫ਼ੈਸਲਾ ਕੀਤਾ ਗਿਆ।

 

 

 

 

‘ਸਮਾਜਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly

Previous articleਸ੍ਰੀ ਗੁਰੂ ਹਰਕ੍ਰਿਸ਼ਨ ਪਬਲਿਕ ਸਕੂਲ ‘ਚ ਆਨਲਾਈਨ ਅੰਤਰਰਾਸ਼ਟਰੀ ਯੋਗ ਦਿਵਸ ਮਨਾਇਆ
Next articleਨਗਰ ਪੰਚਾਇਤ ਦਿੜ੍ਹਬਾ ਵਲੋਂ ਸ਼ਹਿਰ ਅੰਦਰ ਚੱਲ ਰਹੇ ਪੰਦਰਵਾੜੇ ਦੌਰਾਨ ਲੋਕਾਂ ਨੂੰ ਡੇਂਗੂ ਦੇ ਲਾਰਵੇ ਬਾਰੇ ਜਾਗਰੂਕ ਕੀਤਾ ।