ਨਾਗਾਲੈਂਡ ਹੱਤਿਆਵਾਂ: ਕੋਨਯਾਕ ਯੂਨੀਅਨ ਨੇ ਮੋਨ ਜ਼ਿਲ੍ਹਾ ਬੰਦ ਰੱਖਿਆ, ਸੱਤ ਦਿਨਾ ਸੋਗ ਦਾ ਐਲਾਨ

ਕੋਹਿਮਾ (ਸਮਾਜ ਵੀਕਲੀ):ਕਬਾਇਲੀ ਲੋਕਾਂ ਦੀ ਸਿਖਰਲੀ ਜਥੇਬੰਦੀ ਕੋਨਯਾਕ ਯੂਨੀਅਨ (ਕੇਯੂ) ਨੇ ਸੁਰੱਖਿਆ ਬਲਾਂ ਦੀ ਗੋਲੀਬਾਰੀ ’ਚ 14 ਆਮ ਨਾਗਰਿਕਾਂ ਦੀਆਂ ਹੱਤਿਆਵਾਂ ਦੇ ਰੋਸ ਵਜੋਂ ਮੋਨ ਜ਼ਿਲ੍ਹੇ ਵਿੱਚ ਪੂਰੇ ਦਿਨ ਲਈ ਬੰਦ ਰੱਖਿਆ। ਜਥੇਬੰਦੀ ਨੇ ਅਗਲੇ ਸੱਤ ਦਿਨ ਸੋਗ ਦਾ ਐਲਾਨ ਕੀਤਾ ਹੈ। ਕੇਯੂ ਨੇ ਸੁਰੱਖਿਆ ਬਲਾਂ ਨੂੰ ਅਪੀਲ ਕੀਤੀ ਹੈ ਕਿ ਉਹ ਅਗਲੇ ਸੱਤ ਦਿਨ ਕੋਨਯਾਕ ਖੇਤਰ ਵਿੱਚ ਗਸ਼ਤ ਨਾ ਕਰਨ। ਜਥੇਬੰਦੀ ਨੇ ਚੇਤਾਵਨੀ ਦਿੱਤੀ ਕਿ ਜੇਕਰ ਸੁਰੱਖਿਆ ਬਲਾਂ ਤੇ ਪੁਲੀਸ ਨੇ ਅਪੀਲ ਨਾ ਮੰਨੀ ਤਾਂ ਕਿਸੇ ਵੀ ਅਣਸੁਖਾਵੀਂ ਘਟਨਾ ਲਈ ਉਹ ਖੁ਼ਦ ਜ਼ਿੰਮੇਵਾਰ ਹੋਣਗੇ। ਯੂਨੀਅਨ ਨੇ ਸੋਮਵਾਰ ਨੂੰ ਰਾਸ਼ਟਰਪਤੀ ਰਾਮ ਨਾਥ ਕੋਵਿੰਦ ਨੂੰ ਭੇਜੇ ਪੱਤਰ ਵਿੱਚ ਇਸ ਪੂਰੇ ਮਾਮਲੇ ਦੀ ਜਾਂਚ ਲਈ ਵਿਸ਼ੇਸ਼ ਜਾਂਚ ਟੀਮ(ਸਿੱਟ) ਗਠਿਤ ਕਰਨ ਦੀ ਮੰਗ ਕੀਤੀ ਸੀ। ਯੂਨੀਅਨ ਨੇ ਕਿਹਾ ਸੀ ਕਿ ‘ਸਿੱਟ’ ਵਿੱਚ ਪੂਰਬੀ ਨਾਗਾਲੈਂਡ ਪੀਪਲਜ਼ ਆਰਗੇਨਾਈਜ਼ੇਸ਼ਨ (ਈਐੱਨਪੀਓ) ਦੇ ਦੋ ਮੈਂਬਰਾਂ ਨੂੰ ਵੀ ਸ਼ਾਮਲ ਕੀਤਾ ਜਾਵੇ।

 

 

 

 

‘ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly

Previous articleਮੋਰਚਾ ਨਹੀਂ ਹਟ ਰਿਹਾ ਤੇ ਕਿਸਾਨ ਡਟੇ ਹੋਏ ਹਨ: ਟਿਕੈਤ
Next articleਨਾਗਾਲੈਂਡ ਫਾਇਰਿੰਗ: ਰਿਪੋਰਟ ’ਚ ਫ਼ੌਜ ’ਤੇ ਨਿਹੱਥੇ ਕੋਲਾ ਖਾਣ ਮਜ਼ਦੂਰਾਂ ’ਤੇ ਘਾਤ ਲਗਾ ਕੇ ਹਮਲਾ ਕਰਨ ਦਾ ਦਾਅਵਾ