ਜੱਸੀ ਜਲੰਧਰ/ਅੱਪਰਾ (ਸਮਾਜ ਵੀਕਲੀ)- ਸਥਾਨਕ ਅੱਪਰਾ ਵਿਖੇ ਸਥਿਤ ਸਰਕਾਰੀ ਹਾਈ ਸਮਾਰਟ ਸਕੂਲ ਅੱਪਰਾ ਦੇ ਵਿਦਿਆਰਥੀਆਂ ਲਈ ਗਰਮੀ ਦੇ ਮੌਸਮ ਨੂੰ ਮੱਦੇਨਜ਼ਰ ਰੱਖਦੇ ਹੋਏ ਉੱਘੇ ਸਮਾਜ ਸੇਵਕ ਰਾਕੇਸ਼ ਕੁਮਾਰ ਬੱਬੂ ਦੇ ਯਤਨਾਂ ਸਦਕਾ ਐੱਨ. ਆਰ. ਆਈ ਸ. ਰਣਵੀਰ ਸਿੰਘ ਸਹੋਤਾ (ਯੂ. ਕੇ) ਵਾਸੀ ਪਿੰਡ ਚੱਕ ਸਾਹੂ ਵਲੋਂ ਇੱਕ ਜਨਰੇਟਰ ਭੇਂਟ ਕੀਤਾ ਗਿਆ। ਇਸ ਮੌਕੇ ਸਕੂਲਲ ਮੁਖੀ ਮਾਸਟਰ ਜਸਪਾਲ ਸੰਧੂ ਨੇ ਰਾਕੇਸ਼ ਕੁਮਾਰ ਬੱਬੂ ਤੇ ਸ. ਰਣਵੀਰ ਸਿੰਘ ਸਹੋਤਾ ਦਾ ਧੰਨਵਾਦ ਕਰਦਿਆਂ ਕਿਹਾ ਕਿ ਉਹ ਪਹਿਲਾਂ ਵੀ ਇਲਾਕੇ ’ਚ ਸਿੱਖਿਆ ਦੇ ਮਿਆਰ ਨੂੰ ਉਚੇਰਾ ਚੁੱਕਣ ਲੀ ਆਪਣਾ ਕੀਮਤੀ ਯੋਗਦਾਨ ਪਾ ਰੇਹ ਹਨ। ਉਨਾਂ ਕਿਹਾ ਕਿ ਗਰਮੀ ਦੇ ਮੌਸਮ ’ਚ ਵਾਰ ਵਾਰ ਲੱਗ ਰਹੇ ਕੱਟਾਂ ਦੇ ਕਾਰਣ ਜਨਰੇਟਰ ਦੀ ਸਹੂਲਤ ਦੇ ਕਾਰਣ ਵਿਦਿਆਰਥੀਆਂ ਨੂੰ ਕਾਫੀ ਲਾਭ ਹੋਵੇਗਾ। ਇਸ ਮੌਕੇ ਰਾਕੇਸ਼ ਬੱਬੂ, ਮਾਸਟਰ ਜਸਪਾਲ ਸੰਧੂ, ਤਲਵਿੰਦਰ ਸਿੰਘ ਬਾਹੜਾ, ਕਮਲ ਕੁਮਾਰ, ਨਿਰਮਲ ਕੁਮਾਰ ਮੈਂਗੜਾ, ਜੋਗ ਰਾਜ, ਮਨਦੀਪ ਸਿੰਘ, ਹਰਜੀਤ ਸਿੰਘ, ਗਗਨਦੀਪ ਕੌਰ, ਪਿ੍ਰੰਸ ਭੋਗਲ, ਬਲਜੀਤ ਕੌਰ, ਗੁਰਨਾਮ ਸਿੰਘ, ਸ਼ੰਮੀ ਕੁਮਾਰ ਵੀ ਹਾਜ਼ਰ ਸਨ।
‘ਸਮਾਜਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly