ਐਨ ਜੀ ਓ ਬੀ ਸੀ ਐਸ ਨੇ ਮਨਾਇਆ ਵਾਤਾਵਰਨ ਦਿਵਸ,ਵਾਤਾਵਰਨ ਦੀ ਸਾਂਭ ਸੰਭਾਲ ਸਾਡਾ ਨੈਤਿਕ ਫਰਜ਼-ਪੂਰਨ ਚੰਦ

ਕਪੂਰਥਲਾ  (ਸਮਾਜ ਵੀਕਲੀ)(ਕੌੜਾ )-
ਸਮਾਜ ਸੇਵੀ ਸੰਸਥਾ ਬੈਪਟਿਸਟ ਚੈਰੀਟੇਬਲ ਸੁਸਾਇਟੀ ਵਲੋਂ ਸੰਸਥਾ ਦੇ ਪ੍ਰਧਾਨ ਜੋਗਾ ਸਿੰਘ ਅਟਵਾਲ ਦੀ ਅਗਵਾਈ ਹੇਠ ਵਿਸ਼ਵ ਵਾਤਾਵਰਨ ਦਿਵਸ ਮਨਾਇਆ ਗਿਆ।
ਸੰਸਥਾ ਵਲੋਂ ਪੁਲਿਸ ਚੌਂਕੀ ਭੁਲਾਣਾ ਵਿੱਚ ਵੱਖ ਵੱਖ ਕਿਸਮਾਂ ਦੇ ਪੌਦੇ ਲਗਾ ਕੇ ਵਾਤਾਵਰਨ ਸੁਰੱਖਿਆ ਮੁਹਿੰਮ ਦਾ ਆਗਾਜ ਕੀਤਾ ਗਿਆ ।
ਸੰਸਥਾ ਦੇ ਬੁਲਾਰੇ ਸਰਬਜੀਤ ਗਿੱਲ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਵਾਤਾਵਰਨ ਸੁਰੱਖਿਆ ਮੁਹਿੰਮ ਦੀ ਸ਼ੁਰੂਆਤ ਵਿੱਚ ਪਹਿਲਕਦਮੀ ਕਰਦਿਆਂ ਚੌਕੀ ਇੰਚਾਰਜ ਪੂਰਨ ਚੰਦ ਨੇ ਪੁਲਿਸ ਚੌਕੀਂ  ਭੁਲਾਣਾ ਦੇ ਚੌਗਿਰਦੇ ਵਿੱਚ ਪੌਦੇ ਲਗਵਾਏ ।
ਇਸ ਮੌਕੇ ਤੇ ਬੋਲਿਦਆਂ ਉਨਾਂ ਕਿਹਾ ਕੇ ਵਾਤਾਵਰਨ ਦੀ ਸਾਂਭ ਸੰਭਾਲ ਸਾਡਾ ਸਭਨਾਂ ਦਾ ਨੈਤਿਕ ਫਰਜ   ਹੈ। ਉਨਾਂ ਹੋਰ ਆਖਿਆ ਕੇ ਸੰਸਥਾ ਦੀ ਇਸ ਮੁਹਿੰਮ ਵਿੱਚ ਵੱਧ ਤੋਂ ਵੱਧ ਯੋਗਦਾਨ ਪਾਇਆ ਜਾਵੇਗਾ।
ਸੰਸਥਾ ਦੇ ਪ੍ਰਧਾਨ ਜੋਗਾ ਸਿੰਘ ਅਟਵਾਲ ਨੇ ਕਿਹਾ
ਹੈ ਕਿ ਇਸ ਮੁਹਿੰਮ ਦੀ ਸ਼ੁਰੂਆਤ ਇਸ  ਲਈ  ਕੀਤੀ ਗਈ ਹੈ ਕਿ ਲੋਕਾਂ ਨੂੰ ਵਾਤਾਵਰਨ ਪ੍ਰਤੀ ਜਾਗਰੂਕ ਕੀਤਾ ਜਾ ਸਕੇ ਅਤੇ ਇਸ ਧਰਤੀ ਨੂੰ ਪ੍ਰਦੂਸ਼ਣ ਮੁਕਤ ਰੱਖਿਆ ਜਾ ਸਕੇ।
ਉਨਾਂ ਕਿਹਾ ਕੇ ਵਿਸ਼ਵ ਵਾਤਾਵਰਨ ਦਿਵਸ ਦੀ ਸ਼ੁਰੂਆਤ 1972 ਵਿੱਚ ਸੰਯੁਕਤ ਰਾਸ਼ਟਰ ਮਹਾਂਸਭਾ ਵੱਲੋਂ ਅਯੋਜਿਤ ਕੀਤੇ ‘ਵਿਸ਼ਵ ਵਾਤਾਵਰਨ ਸੰਮੇਲਨ’ ਵਿੱਚ ਹੋਈ।
ਦਰਅਸਲ ਲਗਾਤਾਰ ਵੱਧ ਰਹੀ ਆਬਾਦੀ ਕਾਰਨ ਪ੍ਰਦੂਸ਼ਣ ਵੀ ਤੇਜ਼ੀ ਨਾਲ ਵਧਦਾ ਜਾ ਰਿਹਾ ਹੈ, ਜਿਸਨੇ ਧਰਤੀ ‘ਤੇ ਬਹੁਤ ਹੀ ਡੂੰਘੇ ਤੇ ਮਾੜੇ ਪ੍ਰਭਾਵ ਪਾਏ ਹਨ। ਅੱਜ ਕੱਲ੍ਹ, ਵਾਤਾਵਰਨ ਦਾ ਮਾਮਲਾ ਇੱਕ ਗੰਭੀਰ ਮੁੱਦਾ ਹੈ, ਜਿਸਦੇ ਪ੍ਰਤੀ ਸਾਰੇ ਜਾਣੂ ਹੋਣੇ ਚਾਹੀਦੇ ਹਨ ਅਤੇ ਇਸ ਸਮੱਸਿਆ ਦਾ ਸਾਹਮਣਾ ਕਰਨ ਲਈ ਸਕਾਰਾਤਮਕ ਯਤਨ ਕਰਨੇ ਚਾਹੀਦੇ ਹਨ। ਅੱਜ ਸਾਹ ਲੈਣ ਲਈ ਸਾਡੀ ਹਵਾ, ਪੀਣ ਨੂੰ ਪਾਣੀ, ਉਪਜਾਊ ਫਸਲਾਂ ਲਈ ਮਿੱਟੀ ਆਦਿ ਸੱਭ ਕੁੱਝ ਪ੍ਰਦੂਸ਼ਿਤ ਹੋ ਚੁੱਕਿਆ ਹੈ।
ਇਸੇ ਕਰਕੇ ਸਮੁੱਚੇ ਸੰਸਾਰ ਵਿੱਚ ਵਾਤਾਵਰਨ ਸਬੰਧੀ ਇਸ ਅਵੇਸਲੇਪਣ ਨੂੰ ਦੂਰ ਕਰਨ ਲਈ ਅਤੇ ਆਪਣੀ ਜਿੰਮੇਵਾਰੀ ਨੂੰ ਸਮਝਣ ਅਤੇ ਦੂਜਿਆਂ ਨੂੰ ਸਮਝਾਉਣ ਲਈ ਖਾਸ ਯਤਨ ਵੱਜੋਂ ਹਰ ਸਾਲ 5 ਜੂਨ, ਵਿਸ਼ਵ ਵਾਤਾਵਰਨ ਦਿਵਸ ਦੇ ਰੂਪ ਵਿਚ ਮਨਾਇਆ ਜਾਂਦਾ ਹੈ ।ਇਸ ਕਾਰਜ ਵਿੱਚ ਏ ਐਸ ਆਈ ਮਲਕੀਤ ਸਿੰਘ, ਸੋਡੀ ਭੁਲਾਣਾ,ਦੇਸ ਰਾਜ ਮਸੀਹ,ਜਤਿੰਦਰ ਸਿੰਘ ਬਜਾਜ,ਰਾਜੇਸ਼ ਗਹਿਲੋਤ,ਸੁਰਿੰਦਰ ਕੁਮਾਰ ਅਰੁਨਵੀਰ ਅਟਵਾਲ,ਆਯੁਸ਼ ਭੱਟੀ ਆਦਿ ਨੇ ਵਿਸ਼ੇਸ਼ ਭੂਮਿਕਾ ਨਿਭਾਈ।
ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly
Previous articleਇਹ ਥੱਪੜ ਪੰਜਾਬ ਵਿਰੋਧੀ ਤਾਕਤਾਂ ਦੇ ਮੂੰਹ ਤੇ ਪਿਆ – ਪੀ ਕੇ ਯੂ (ਬਾਗੀ)
Next articleਪਿੰਡ ਪ੍ਰਵੇਜ਼ ਨਗਰ ’ਚ ਹੋਈਆਂ ਲਗਾਤਾਰ ਚੋਰੀਆਂ ਕਰਨ ਲੋਕ ਸਹਿਮੇ ਚੋਰਾਂ ਨੇ ਚਾਰ ਘਰਾਂ ’ਤੇ ਬੋਲਿਆ ਧਾਵਾ ; ਮੋਬਾਇਲ ਫੋਨ, ਗਹਿਣ, ਨਗਦੀ ਸਮੇਤ ਕੀਮਤੀ ਸਮਾਨ ਕੀਤਾ ਚੋਰੀ