ਮੇਰਾ ਸਮਾਜ

ਬਿੰਦਰ

(ਸਮਾਜ ਵੀਕਲੀ)

ਮਜਬੂਰੀ ਜਦ ਨੱਚੇ ਸਟੇਜ ਤੇ
ਲੋਕੀ ਖੜ ਖੜ ਵੇਖਣ

ਕਿਹੜਾ ਆਪਣੀ ਧੀ ਲੱਗਦੀ ਏ
ਬੁੱਢੇ ਅੱਖੀਆਂ ਸੇਕਣ

ਪੰਜ ਪੰਜ ਸੋ ਦੇ ਨੋਟ ਵਾਰ ਅੱਜ
ਧਰਮੀ ਮੱਥਾ ਟੇਕਣ

ਉਚੇ ਔਹਦਿਆਂ ਵਾਲੇ ਵੀ ਸਭ
ਵਹਿਸ਼ੀਆਂ ਵਾਂਗਰ ਵਹਿਕਣ

ਗੁਰਵਤੀ ਹੰਝੂਆਂ ਦੇ ਨਾਲ ਧੋਏ
ਅਮੀਰ ਦੇ ਵੇਹੜੇ ਮਹਿਕਣ

ਨਜਰੀ ਤਪਸ਼ਾਂ ਤੱਕ ਤੱਕ ਕੇ
ਛਾਵਾਂ ਲੱਗੀਆਂ ਸਹਿਕਣ

ਕੀ ਕਰਨਾ ਅਸੀਂ ਜੱਗ ਤੇ ਆ ਕੇ
ਅਣਜੰਮੀਆਂ ਵੀ ਦਹਿਕਣ

ਕਾਲੇ ਭੰਬਰੇ ਕਾਲ਼ ਬਣ ਗਏ
ਕਲੀਆਂ ਕਿਵੇਂ ਟਹਿਕਣ

ਕਾਵਾਂ ਦੇ ਰੌਲੇ ਵਿਚ ਬਿੰਦਰਾ
ਚਿੜੀਆਂ ਕਿਵੇਂ ਚਹਿਕਣ

ਬਿੰਦਰ ਸਾਹਿਤ ਇਟਲੀ

 

 

 

 

 

‘ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly

Previous articleਹੌਸਲੇ ਬੁਲੰਦ
Next articleਲੋਕ ਤੱਥ