HOME ਮੇਰੇ ਪਾਪਾ

ਮੇਰੇ ਪਾਪਾ

ਮਹਿੰਦਰ ਸਿੰਘ ਮਾਨ

(ਸਮਾਜ ਵੀਕਲੀ)

ਮੇਰੇ ਪਾਪਾ ਨੇ ਵਰਿੰਦਰਜੀਤ ਸਿੰਘ ਮਾਨ,
ਸਭ ਨੂੰ ਦਿੰਦੇ ਨੇ ਉਹ ਪੂਰਾ ਸਨਮਾਨ।
ਉਨ੍ਹਾਂ ਨੇ ਨਾਂ ਰੱਖਿਆ ਸਹਿਜਦੀਪ ਮੇਰਾ,
ਉਹ ਮੈਨੂੰ ਕਰਦੇ ਨੇ ਪਿਆਰ ਬਥੇਰਾ।
ਜਦ ਉਨ੍ਹਾਂ ਤੋਂ ਮੰਗੀ ਚੀਜ਼ ਮੈਂ ਕੋਈ,
ਕੁੱਝ ਮਿੰਟਾਂ ‘ਚ ਹੀ ਉਹ ਹਾਜ਼ਰ ਹੋਈ।
ਉਨ੍ਹਾਂ ਨੂੰ ਗੁੱਸਾ ਆਵੇ ਕਦੇ ਨਾ,
ਉਹ ਮੇਰੇ ਦਿਲ ਨੂੰ ਭਾਉਂਦੇ ਤਦੇ ਤਾਂ।
ਬੱਚਿਆਂ ‘ਚ ਬਹਿ ਕੇ ਬੱਚੇ ਬਣ ਜਾਣ,
ਉਨ੍ਹਾਂ ਨਾਲ ਗੱਲਾਂ ਕਰਕੇ ਹੱਸੀ ਜਾਣ।
ਮੰਮੀ ਨਾਲ ਉਹ ਕਦੇ ਲੜਦੇ ਨਾ ਵੇਖੇ,
ਕੋਈ ਗੱਲ ਮਨਾਉਣ ਲਈ ਅੜਦੇ ਨਾ ਵੇਖੇ।
ਛੁੱਟੀ ਵਾਲੇ ਦਿਨ ਉਹ ਘੁਮਾਉਣ ਲੈ ਜਾਣ,
ਖਾਣ, ਪੀਣ ਦੀਆਂ ਚੀਜ਼ਾਂ ਘਰ ਲੈ ਕੇ ਆਣ।
ਸ਼ਾਲਾ! ਉਨ੍ਹਾਂ ਦੀ ਉਮਰ ਲੰਬੀ ਹੋਵੇ,
ਚਿਹਰੇ ਤੇ ਕਦੇ ਉਦਾਸੀ ਨਾ ਦਿਸੇ।

ਮਹਿੰਦਰ ਸਿੰਘ ਮਾਨ
ਸਲੋਹ ਰੋਡ
ਸਾਮ੍ਹਣੇ ਅੰਗਦ ਸਿੰਘ ਐੱਮ ਐੱਲ ਏ ਰਿਹਾਇਸ਼
ਚੈਨਲਾਂ ਵਾਲੀ ਕੋਠੀ
ਨਵਾਂ ਸ਼ਹਿਰ-144514
ਫੋਨ 9915803554

 

 

 

 

‘ਸਮਾਜਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly

Previous articleSerbian President announces withdrawal from ruling party leadership
Next article“ਜੇ ਕੋਈ ਬੰਦਾ ਹੋਵੇ ਤਾਂ ਪਰੋਗਰਾਮ ਵਧੀਆ ਹੋਉ”