(ਸਮਾਜ ਵੀਕਲੀ)
ਉਹ ਮੇਰੇ ਮਾਲਕ ਤੇਰੇ ਸੰਸਾਰ ਵਿਚ ਇਹ ਕੀ ਹੋ ਰਿਹਾ ਹੈ।
ਆਪ ਨੇ ਇਨਸਾਨ ਨੂੰ ਇਸ ਸੰਸਾਰ ਵਿਚ ਭੇਜਿਆ।
ਇਕ ਦੂਜੇ ਦੀ ਜਾਨ ਦਾ ਪਿਆਸਾ ਹੋ ਗਿਆ ਹੈ।
ਧਰਮ ਦੇ ਨਾਮ ਤੇ ਰੋਜ਼ ਰੋਜ਼ ਵੰਡ ਹੋ ਰਹੀ ਹੈ।
ਉਹ ਮੇਰੇ ਮਾਲਕ ਦੇਖ ਰੋਜ਼ ਹੀ ਵਾਦ_ਵਿਵਾਦ ਦੇ ਨਾਲ ਇਕ ਦੂਜੇ ਦੇ ਸਾਹਮਣੇ ਹੋ ਗਏ ਹਨ।
ਮੇਰੇ ਰੰਗਲੇ ਪੰਜਾਬ ਵਿਚ ਕੀ ਹੋ ਰਿਹਾ ਹੈ।
ਕੋਈ ਅਮਨ,ਸੁਖ, ਸ਼ਾਂਤੀ ਨਹੀਂ
ਰਹੀ।
ਥਾਂ ਥਾਂ ਡੇਰੇ ਬਣਾ ਕੇ ਬੈਠੇ ਬਾਬੇ।
ਇੱਥੇ ਮਨੁੱਖੀ ਸਰੀਰਾਂ ਦੀ ਕੋਈ
ਕੀਮਤ ਨਾ ਰਹੀ।
ਮੇਰੇ ਮਾਲਕਾਂ ਇੱਥੇ ਗੁਰੂ ਗ੍ਰੰਥ ਦੀ ਬੇਅਦਬੀ ਹੋ ਰਹੀ ਹੈ।
ਹੱਥ ਵਿਚ ਬੰਦੂਕਾਂ ਹੱਥ ਵਿਚ ਫੜ੍ਹ ਕੇ ਘੁੰਮ ਰਹੇ ਹਨ।
ਪਾਪ ਦੀ ਕਮਾਈ ਦਾ ਬੋਲ ਬਾਲਾ ਹੋ ਰਿਹਾ ਹੈ।
ਇੱਥੇ ਦਸਾਂ ਗੁਰੂਆਂ ਦੀ ਬਾਣੀ ਭੁੱਲ ਗਿਆ ਹੈ ਇਨਸਾਨ।
ਮੇਰੇ ਮਾਲਕਾਂ ਤੂੰ ਫਿਰ ਇਸ ਸੰਸਾਰ ਦੇ ਵਿਚ ਆ। ਵਿਨਾਸ਼
ਨੂੰ ਤੂੰ ਰੋਕ। ਤੂੰ ਹੀ ਸਾਡਾ ਸਿਰਜਨਹਾਰਾ ਹੈ।
ਸੁਰਜੀਤ ਸਾੰਰਗ
‘ਸਮਾਜਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly